"/> ਸੰਵਿਧਾਨ ਦਿਵਸ ਮੌਕੇ ਵਿੱਦਿਅਕ ਮੁਕਾਬਲੇ ਕਰਵਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਵਿਧਾਨ ਦਿਵਸ ਮੌਕੇ ਵਿੱਦਿਅਕ ਮੁਕਾਬਲੇ ਕਰਵਾਏ

Published On: punjabinfoline.com, Date: Dec 04, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਪਿ੍ੰਸੀਪਲ ਡਾ. ਇਕਬਾਲ ਸਿੰਘ ਦੀ ਅਗਵਾਈ 'ਚ ਤੀਸਰੇ ਸੰਵਿਧਾਨ ਦਿਵਸ ਦੇ ਸਬੰਧ 'ਚ ਇਕ ਵਰਕਸ਼ਾਪ ਲਗਾਈ ਗਈ ਜਿਸ 'ਚ ਅਮਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸੇ ਸਬੰਧ 'ਚ ਵਿਦਿਆਰਥੀਆਂ ਦੇ ਭਾਸ਼ਣ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ | ਭਾਸ਼ਣ ਮੁਕਾਬਲੇ 'ਚੋਂ ਪ੍ਰਭਜੋਤ ਕੌਰ ਨੌਵੀਂ ਏ ਨੇ ਪਹਿਲਾ ਸਥਾਨ, ਰਮਨਦੀਪ ਕੌਰ ਬਾਰ੍ਹਵੀਂ ਬੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਨੌਵੀਂ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਭਾਸ਼ਣ ਮੁਕਾਬਲੇ 'ਚੋਂ ਟੀਮ ਏ ਦੇ ਹਰਪ੍ਰੀਤ ਸਿੰਘ, ਅਭੈ ਸ਼ਰਮਾ ਅਤੇ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਟੀਮ ਬੀ ਦੀ ਰਮਨਪ੍ਰੀਤ ਕੌਰ, ਪਲਕਦੀਪ ਕੌਰ ਅਤੇ ਗੁਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਟੀਮ ਸੀ ਦੀ ਸਿਮਰਨਦੀਪ ਕੌਰ, ਅਰਵਿੰਦਰ ਕੌਰ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੱਜਮੈਂਟ ਦੀ ਡਿਊਟੀ ਲੈਕਚਰਾਰ ਕਿ੍ਸ਼ਨ ਸਿੰਘ ਅਤੇ ਲੈਕਚਰਾਰ ਨਰਿੰਦਰ ਸਿੰਘ ਨੇ ਬੜੇ ਵਧੀਆ ਢੰਗ ਨਾਲ਼ ਨਿਭਾਈ | ਮੁਕਾਬਲੇ 'ਚੋ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਹਰਪ੍ਰੀਤ ਸਿੰਘ ਨੇ ਬਖ਼ੂਬੀ ਨਿਭਾਈ | ਪਿ੍ੰਸੀਪਲ ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ, ਮੈਡਮ ਮਨਜਿੰਦਰ ਕੌਰ, ਰਚਨਾ ਦੇਵੀ, ਤੇਜਿੰਦਰ ਕੌਰ ਅਤੇ ਮੈਡਮ ਪ੍ਰਭਾ ਵੀ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration