"/> ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਕੀਤੀ ਮੀਟਿੰਗ: ਯੂਨੀਅਨਾਂ ਨੂੰ ਸੁਸਾਇਟੀ ਵਿੱਚ ਤਬਦੀਲ ਕਰਨ ਦਾ ਸਮਰਥਨ ਕਰਾਗੇ:-ਅਪਰੇਟਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਕੀਤੀ ਮੀਟਿੰਗ: ਯੂਨੀਅਨਾਂ ਨੂੰ ਸੁਸਾਇਟੀ ਵਿੱਚ ਤਬਦੀਲ ਕਰਨ ਦਾ ਸਮਰਥਨ ਕਰਾਗੇ:-ਅਪਰੇਟਰ

ਸਰਕਾਰ ਨੇ ਅਪਰੇਟਰਾਂ ਨਾਲ ਧੱਕਾ ਕੀਤਾ ਤਾਂ ਕਰਾਂਗੇ ਵੱਡਾ ਸੰਘਰਸ਼:-ਗੁਰਤੇਜ ਝਨੇੜੀ
Published On: punjabinfoline.com, Date: Dec 04, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਥਾਨਿਕ ਗੁਰੁ ਤੇਗ ਬਹਾਦਰ ਟਰੱਕ ਆਪ੍ਰੇ੍ਰਟਰਜ ਯੂਨੀਅਨ ਭਵਾਨੀਗੜ੍ਹ ਦੇ ਸਮੂਹ ਟਰੱਕ ਆਪ੍ਰੇਟਰਾਂ ਦੀ ਇੱਕ ਮੀਟਿੰਗ ਅੱਜ ਟਰੱਕ ਯੂਨੀਅਨ ਦਫਤਰ ਵਿੱਖੇ ਪ੍ਰਧਾਨ ਵਿਪਨ ਕੁਮਾਰ ਸ਼ਰਮਾਂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਟਰੱਕ ਯੂਨੀਅਨ ਦੇ ਸੂਬਾਈ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਵੀ ਹਾਜਰ ਰਹੇ।ਮੀਟਿੰਗ ਦੋਰਾਨ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਤੋੜਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਨਖੇਧੀ ਕੀਤੀ ਗਈ।ਇਸ ਮੋਕੇ ਸੂਬਾਈ ਕੋਰ ਕਮੇਟੀ ਮੈਂਬਰ ਝਨੇੜੀ ਅਤੇ ਪ੍ਰਧਾਨ ਵਿਪਨ ਸ਼ਰਮਾਂ ਨੇ ਸਾਝੇ ਤੌਰ ਤੇ ਕਿਹਾ ਕਿ ਸੂਬਾ ਸਰਕਾਰ ਵਲੋ ਟਰੱਕ ਯੂਨੀਅਨਾ ਨੂੰ ਸੁਸਾਇਟੀ ਐਕਟ ਅਧੀਨ ਸੁਸਾਇਟੀਆਂ ਵਿੱਚ ਤਬਦੀਲ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਉਹ ਸਮਰਥਨ ਕਰਦੇ ਹਨ।ਇਸ ਮੋਕੇ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੇਕਰ ਯੂਨੀਅਨਾਂ ਸੁਸਾਇਟੀਆਂ ਵਿੱਚ ਤਬਦੀਲ ਹੋ ਜਾਂਦੀਆ ਹਨ ਤਾਂ ਨੇੜਲੀਆਂ ਯੂਨੀਅਨਾ ਇੱਕ ਦੂਜੇ ਦੇ ਇਲਾਕੇ ‘ਚੋ ਮਾਲ ਨਹੀ ਭਰਨਗੀਆਂ। ਉਹਨਾਂ ਸਮੂਹ ਟਰੱਕ ਯੂਨੀਅਨਾਂ ਦੇ ਆਗੂਆ ਅਤੇ ਅਪਰੇਟਰਾਂ ਨੂੰ ਸੱਦਾ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਸੁਸਾਇਟੀਆਂ ਦੇ ਨਾਮ ‘ਤੇ ਟਰੱਕ ਅਪਰੇਟਰਾਂ ਨਾਲ ਕਿਸੇ ਤਰਾਂ ਦਾ ਧੱਕਾ ਕਰਦੀ ਹੈ ਤਾਂ ਵੱਡੇ ਸ਼ੰਘਰਸ਼ ਲਈ ਤਿਆਰ ਰਹਿਣ।ਇਸ ਮੋਕੇ ਰਣਜੀਤ ਤੂਰ,ਭਰਭੂਰ ਸਿੰਘ ਫੱਗੂਵਾਲਾ,ਸੁਖਜਿੰਦਰ ਬਿੱਟੂ,ਹਰਜੀਤ ਸਿੰਘ ਬੀਟਾ,ਰਜਿੰਦਰ ਨੰਬਰਦਾਰ ਗੱਡੂ,ਜਗਮੀਤ ਭੋਲਾ,ਕੁਲਦੀਪ ਸਿੰਘ ਗਰੇਵਾਲ,ਅਵਤਾਰ ਤੂਰ,ਜਰਨੈਲ ਸਿੰਘ,ਮੇਵਾ ਸਿੰਘ ਬਟਿਿਰਆਣਾ ਆਦਿ ਤੋ ਇਲਾਵਾ ਹੋਰ ਟਰੱਕ ਅਪਰੇਟਰ ਵੀ ਹਾਜਰ ਸਨ ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration