"/> ਸਰਕਾਰੀ ਹਾਈ ਸਕੂਲ ਪਿੰਡ ਪੁੰਨਾਂਵਾਲ ਵਿਖੇ ਸਾਇੰਸ ਮੇਲਾ ਲਗਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਹਾਈ ਸਕੂਲ ਪਿੰਡ ਪੁੰਨਾਂਵਾਲ ਵਿਖੇ ਸਾਇੰਸ ਮੇਲਾ ਲਗਾਇਆ

Published On: punjabinfoline.com, Date: Dec 05, 2017

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਸਰਕਾਰੀ ਹਾਈ ਸਕੂਲ ਪਿੰਡ ਪੁੰਨਾਂਵਾਲ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁੱਖੀ ਸ੍ਰੀ ਹਰਜਿੰਦਰ ਸਿੰਘ ਅਤੇ ਸਾਇੰਸ ਟੀਚਰ ਸ੍ਰੀਮਤੀ ਮੀਨੂੰ ਗੁਪਤਾ ਅਤੇ ਦਿਪਤੀ ਜੈਨ ਦੀ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਛੇਵੀਂ ਤੋਂ ਲੈ ਕੇ ਅਠੱਵੀਂ ਕਲਾਸ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜਿਲ੍ਹਾ ਸਾਇੰਸ ਸੁਪਰਵਾਇਜਰ ਡਾ.ਬਰਜਿੰਦਰ ਪਾਲ ਸਿੰਘ ਨੇ ਸਾਇੰਸ ਮੇਲੇ ਦੀਆਂ ਵਿਚਲੀਆਂ ਕ੍ਰਿਆਵਾਂ ਨੂੰ ਦੇਖਿਆ, ਵਿਦਿਆਰਥੀਆਂ ਨਾਲ ਕ੍ਰਿਆਵਾਂ ਸਬੰਧੀ ਵਿਚਾਰ ਚਰਚਾ ਕਿੱਤੀ । ਉਹਨਾਂ ਨਾਲ ਆਈ ਟੀਮ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਨਾਂ ਨੇ ਇਸ ਮੇਲੇ ਦੀ ਪ੍ਰਸੰਸਾ ਕਰਦੀਆਂ ਸਕੂਲ ਮੁੱਖੀ ਅਤੇ ਸਾਇੰਸ ਅਧਿਆਪਕਾਂ ਦੀ ਮਿਹਨਤ ਦੀ ਪ੍ਰੰਸ਼ਸਾ ਕਰਦਿਆ। ਕਿਹਾ ਕਿ ਇਸ ਸਾਇੰਸ ਮੇਲੇ ਦੂਰਾਨ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਸਿੱਖਣ ਦੀ ਰੂਚੀ ਵਿਚ ਵਾਧਾ ਹੁੰਦਾ ਹੈ ਅਤੇ ਇਸ ਸਿੱਖਿਆ ਵਿਭਾਗ ਇਸ ਉਪਰਾਲੇ ਨਾਲ ਵਿਦਿਆਰਥੀਆਂ ਪੜ੍ਹਾਈ ਦੇ ਨਾਲ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਸਾਇੰਸ ਮੇਲੇ ਦੀ ਪੇਸ਼ਕਾਰੀ ਉੱਤੇ ਖੁਸੀ ਪ੍ਰਗਟ ਕਰਦਿਆਂ ਸਾਇੰਸ ਸੁਪਰਵਾਈਜਰ ਡਾ.ਬਰਜਿੰਦਰ ਪਾਲ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਸਾਇੰਸ ਸਿਟੀ ਕਪੂਰਥਲਾ ਲਈ ਵਿੱਦਿਅਕ ਟੂਰ ਦੀ ਇਜ਼ਾਜਤ ਦਿੱਤੀ। ਇਸ ਮੌਕੇ ਦਰਸ਼ਨ ਸਿੰਘ, ਸੁਰਿੰਦਰਪਾਲ, ਨਵਜੋਤ ਕੌਰ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਹਰਦੀਪ ਕੌਰ, ਜਸਪ੍ਰੀਤ ਕੌਰ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਕਿਰਨਜੀਤ ਕੌਰ, ਦਰਸ਼ਨ ਸਿੰਘ ਡੀ.ਪੀ, ਸੁਖਵਿੰਦਰ ਸਿੰਘ, ਪਰਮਵੀਰ ਕੌਰ, ਰਮਨਦੀਪ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸੁਖਵੀਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜਰ ਹਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration