"/> ਪੈਨਸ਼ਨਰਜ ਅੇਸੋਸੀਏਸ਼ਨ (ਰਜਿ) ਧੂਰੀ ਵੱਲੋਂ ਪਾਵਰ ਕਾਰਪੋਰੇਸ਼ਨ ਵੱਲੋਂ ਪੈਨਸ਼ਨ ਨਾਂ ਦੇਣ ਖਿਲਾਫ਼ ਰੋਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੈਨਸ਼ਨਰਜ ਅੇਸੋਸੀਏਸ਼ਨ (ਰਜਿ) ਧੂਰੀ ਵੱਲੋਂ ਪਾਵਰ ਕਾਰਪੋਰੇਸ਼ਨ ਵੱਲੋਂ ਪੈਨਸ਼ਨ ਨਾਂ ਦੇਣ ਖਿਲਾਫ਼ ਰੋਸ

Published On: punjabinfoline.com, Date: Dec 05, 2017

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਅੱਜ ਧੂਰੀ ਪੈਨਸ਼ਨਰਜ ਐਸੋਸੀਏਸ਼ਨ (ਰਜਿ) ਸੂਬਾ ਕਮੇਟੀ ਅਤੇ ਸਰਕਲ ਕਮੇਟੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਮੰਡਲ ਦਫ਼ਤਰ ਧੂਰੀ ਦੇ ਅੱਗੇ ਪੈਨਸ਼ਨਰਜ ਐਸੋਸੀਏਸ਼ਨ ਧੂਰੀ ਵੱਲੋਂ ਸਾਥੀ ਸੁਖਦੇਵ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਵਰ ਕਾਰਪੋਰੇਸ਼ਨ ਵੱਲੋਂ ਮਹੀਨਾਂ ਨਵੰਬਰ 2017 ਦੀ ਪੈਨਸ਼ਨ ਨਾ ਪਾਉਣ ਸਬੰਧੀ ਰੋਸ ਰੈਲੀ ਕਿੱਤੀ ਗਈ, ਜਿਸ ਵਿਚ ਕਾਫੀ ਗਿਣਤੀ ਵਿੱਚ ਰਿਟਾਇਰ ਸਾਥੀ ਸ਼ਾਮਲ ਹੋਏ। ਰੈਲੀ ਨੂੰ ਸਾਥੀ ਮੁਖਤਿਆਰ ਸਿੰਘ ਸੀਨਿਅਰ ਮੀਤ ਪ੍ਰਧਾਨ, ਜਸਪਾਲ ਸਿੰਘ, ਅਮਰਜੀਤ ਸਿੰਘ ਅਮਨ, ਜੋਗਿੰਦਰ ਸਿੰਘ, ਬਲਵੰਤ ਸਿੰਘ, ਹਰਦੇਵ ਸਿੰਘ, ਸੁਖਦੇਵ ਸ਼ਰਮਾਂ ਅਤੇ ਇੰਦਰਜੀਤ ਸਿੰਘ ਅਤੇ ਜੁਆਇੰਟ ਫੋਰਮ ਦੇ ਆਹੁੱਦੇਦਾਰ ਸਾਥੀਆਂ ਨੇ ਸੰਬੋਧਿਤ ਕੀਤਾ ਅਤੇ ਕਿਹਾ ਕਿ ਪਾਵਰਕਾਮ ਅਤੇ ਪੰਜਾਬ ਸਰਕਾਰ ਦੇ ਪੈਂਨਸ਼ਨਰਾਂ ਪ੍ਰਤੀ ਇਸ ਰਵੱਈਏ ਦੀ ਨਿੰਦਾ ਕੀਤੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਰਵੱਈਏ ਦੀ ਸਖਤ ਨਿੰਦਾ ਕੀਤੀ । ਬੁਲਾਰੇ ਸਾਥੀਆਂ ਨੇ ਪਾਵਰਕਾਮ ਹੌਦ ਵਿਚ ਆਉਣ ਸਮੇਂ ਕੀਤੇ ਤਿੰਨ ਧਿਰੀ ਸਮਝੌਤੇ ਅਨੁਸਾਰ ਪੈਨਸਨ ਫੰਡ ਬਣਾਏ ਜਾਣ, ਮਹਿੰਗਾਈ ਭੱਤੇ ਦੀਆਂ ਕਿਸਤਾਂ ਦੇ ਬਕਾਏ ਰਲੀਜ ਕਰਨ ਅਤੇ ਰਹਿੰਦੀਆਂ ਕਿਸਤਾਂ ਦੇ ਨਾਲ 27 ਮੰਗਾਂ ਤੇ ਹੋਈ ਮੀਟਿੰਗ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਵੀ ਮੰਗ ਕਿਤੀ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਜੱਦੋਂ ਤੱਕ ਪੈਨਸਨ ਰਲੀਜ ਨਹੀ ਕੀਤੀ ਜਾਂਦੀ । ਹਰ ਰੋਜ ਇਸ ਤਰ੍ਹਾਂ ਦੀ ਰੈਲੀ ਰੋਜ ਕੀਤੀ ਜਾਵੇਗੀ । ਇਸ ਰੈਲੀ ਦੀ ਸਟੇਜ ਦੀ ਕਾਰਵਾਈ ਮੁਰਾਰੀ ਲਾਲ ਸਿੰਗਲਾ ਸੱਕਤਰ ਵੱਲੋਂ ਬਾਖੂਬੀ ਨਿਭਾਈ ਗਈ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration