"/> ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸਰਕਾਰ ਨੂੰ ਬਿਜਲੀ ਸਪਲਾਈ 10 ਘੰਟੇ ਦੇਣ ਦੀ ਮੰਗ ਕਿੱਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸਰਕਾਰ ਨੂੰ ਬਿਜਲੀ ਸਪਲਾਈ 10 ਘੰਟੇ ਦੇਣ ਦੀ ਮੰਗ ਕਿੱਤੀ

Published On: punjabinfoline.com, Date: Dec 05, 2017

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਸੂਬਾ ਸੱਕਤਰ ਨਰੰਜਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਵੱਡੀ ਗਿਣਤੀ ਵਿੱਚ ਆਏ ਕਿਸ਼ਾਨਾਂ ਵੱਲੋਂ ਆਪੋ ਅਪਣੀਆਂ ਮੰਗਾਂ ਦੱਸੀਆ। ਜਨਰਲ ਸੱਕਤਰ ਕਰਮਜੀਤ ਸਿੰਘ ਅਲਾਲ ਨੇ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਫਸਲ ਸਿੰਜਨ ਲਈ ਰੋਜਾਨਾਂ ਬਿਜਲੀ ਦੀ ਸਪਲਾਈ 10 ਘੰਟੇ ਦਿੱਤੀ ਜਾਵੇ। ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀ ਤਾਂ ਕਿਸਾਨ ਪਟਿਆਲਾ ਮੁੱਖ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਲਈ ਮਜਬੂਰ ਹੋਣਗੇ। ਪੰਜਾਬ ਸਰਕਾਰ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ, ਇਸ ਸਬੰਧ ਵਿਚ 9 ਦਸੰਬਰ ਨੂੰ ਹਲਕਾ ਸੰਗਰੂਰ ਦੇ ਐਮ.ਐਲ.ਏ ਵਿਜੈਇੰਦਰ ਸਿੰਗਲਾ ਦੀ ਰਿਹਾਇਸ ਦੇ ਸਾਹਮਣੇ ਕਾਨਫਰੰਸ ਕਰਕੇ ਮੰਗ ਪੱਤਰ ਦੇਣਗੇ। ਨਿਰਮਲ ਸਿੰਘ ਸਮੁੰਦਗੜ ਨੇ ਕਿਹਾ ਕਿ ਆਵਾਰਾ ਪਸ਼ੂਆਂ ਦਾ ਸਰਕਾਰ ਕੋਈ ਪੁਖਤਾ ਪ੍ਰਬੰਧ ਕਰੇ।ਜੋ ਫਸਲਾਂ ਦਾ ਨੁਕਸਾਨ ਕਰਦੇ ਹਨ। 13-14 ਦਸੰਬਰ ਨੂੰ ਡਬਲ ਯੁ.ਟੀ.ਓ ਦੀ ਗੋ ਮੰਤਰੀ ਪੱਧਰ ਦੀ ਹੋਣ ਵਾਲੀ ਮੀਟਿੰਗ ਵਿਚ ਫਸਲਾਂ ਦੀ, ਐਮ.ਐਸ.ਪੀ ਅਤੇ ਸਬ ਸਿਡੀਆਂ ਜਾਰੀ ਰਖਣ ਦੀ ਵਕਾਲਤ ਕੇਂਦਰੀ ਵਣਜ ਮੰਤਰੀ ਪੂਰਾ ਜੋਰ ਲਾ ਕੇ ਕਰਨ। ਮੀਟਿੰਗ ਵਿਚ ਜਰਨੈਲ ਸਿੰਘ ਜਹਾਂਗੀਰ, ਗੁਰਬਚਨ ਸਿੰਘ ਹਰਚੰਦਪੁਰ, ਗੁਰਜੀਤ ਸਿੰਘ ਭੜੀ,ਈਸ਼ਰ ਸਿੰਘ ਬਰੜਵਾਲ,ਜੀਤ ਸਿੰਘ, ਸੁਰਜੀਤ ਸਿੰਘ ਕਾਂਝਲਾ, ਮੇਜਰ ਸਿੰਘ ਰਣੀਕੇ, ਰਾਜ ਸਿੰਘ ਮੂਲੋਵਾਲ, ਤੇਜਾ ਸਿੰਘ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਨਰੰਗ ਸਿੰਘ, ਸੱਤਨਾਮ ਸਿੰਘ ਪਲਾਸੌਰ, ਆਦਿ ਆਗੂ ਹਾਜਰ ਸਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration