"/> ਹਲਕੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਲਈ ਹਮੇਸ਼ਾ ਜਵਾਬਦੇਹ ਅਤੇ ਵਚਨਬੱਧ - ਗੋਲਡੀ ਖੰਗੂੜਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਲਕੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਲਈ ਹਮੇਸ਼ਾ ਜਵਾਬਦੇਹ ਅਤੇ ਵਚਨਬੱਧ - ਗੋਲਡੀ ਖੰਗੂੜਾ

ਵਿਧਾਇਕ ਗੋਲਡੀ ਖੰਗੂੜਾ ਵੱਲੋ ਜਹਾਂਗੀਰ ਨਹਿਰ ਦੇ ਪੁਲ ਦਾ ਉਦਘਾਟਨ
Published On: punjabinfoline.com, Date: Dec 06, 2017

ਧੂਰੀ,06 ਦਸਬੰਰ (ਮਹੇਸ਼ ਜਿੰਦਲ) ਪਿਛਲੇ ਲੰਮੇ ਸਮੇ ਤੋ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਨੇੜਲੇ ਪਿੰਡ ਜਹਾਂਗੀਰ ਨਹਿਰ ਦੇ ਪੁਲ ਦਾ ਰੇੜਕਾ ਅੱਜ ਉਸ ਵੇਲੇ ਖਤਮ ਹੋ ਗਿਆ, ਜਦ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਇਸ ਪੁਲ ਦਾ ਉਦਘਾਟਨ ਕਰਦਿਆਂ ਆਮ ਲੋਕਾਂ ਦੀ ਸਹੂਲਤ ਲਈ ਇਹ ਪੁਲ ਲੋਕਾਂ ਦੇ ਸਮਰਪਿਤ ਕਰ ਦਿੱਤਾ, ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ 1 ਕਰੋੜ 75 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਹੋਏ ਇਸ ਪੁਲ ਦਾ ਉਦਘਾਟਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਮੇਰੇ ਵਿਧਾਇਕ ਬਣਨ ਤੋ ਪਹਿਲਾਂ ਇਹ ਪੁਲ ਦਾ ਕੰਮ ਸ਼ੁਰੂ ਹੋਇਆ ਸੀ, ਪਰ ਜਿਉ ਹੀ ਲੋਕਾਂ ਨੇ ਉਨਾਂ ਨੂੰ ਹਲਕੇ ਦੀ ਜਿੰਮੇਵਾਰੀ ਸੌਪੀ, ਤੁਰੰਤ ਹੀ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨਾ ਦੇ ਧਿਆਨ ਵਿੱਚ ਲਿਆ ਕੇ ਨਹਿਰੀ ਬੰਦੀ ਪ੍ਰਾਪਤ ਕੀਤੀ, ਪਰ ਪੰਜਾਬ ਦੇ ਕੁੱਝ ਜ਼ਿਲਿਆਂ ਦੀ ਸਿੰਚਾਈ ਇਸ ਨਹਿਰੀ ਪਾਣੀ ਤੇ ਨਿਰਭਰ ਹੋਣ ਕਾਰਨ ਕੁੱਝ ਮੁਸ਼ਕਲ ਜਰੂਰ ਪੇਸ਼ ਆਈ ਹੈ, ਪਰ ਫਿਰ ਵੀ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਸਫ਼ਲ ਹੋ ਚੁੱਕੇ ਹਨ। ਵਿਧਾਇਕ ਗੋਲਡੀ ਖੰਗੂੜਾ ਨੇ ਕਿਹਾ ਕਿ ਉਹ ਗੱਲਾਂ ਕਰਨ ਨਾਲੋ ਕੰਮ ਕਰਨ ਨੂੰ ਜਿਆਦਾ ਪਹਿਲ ਦਿੰਦੇ ਹਨ ਅਤੇ ਉਹ ਕੋਈ ਲੀਡਰ ਨਹੀ, ਸਗੋ ਲੋਕਾਂ ਦੇ ਆਪਣੇ ਚੁਣੇ ਹੋਏ ਨੁਮਾਇੰਦਾ ਹੈ, ਜਿਸ ਲਈ ਹਲਕੇ ਦਾ ਹਰ ਵੋਟਰ ਹਲਕੇ ਦੇ ਵਿਕਾਸ ਲਈ ਆਪਣੇ ਵੱਡਮੁੱਲੇ ਵਿਚਾਰ ਉਨਾਂ ਨਾਲ ਸਾਂਝੇ ਕਰੇ, ਕਿਉਕਿ ਇਸ ਹਲਕੇ ਦੀ ਸਮੱਸਿਆਵਾਂ ਅਤੇ ਮੰਗਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਨਜਿੱਠਿਆਂ ਜਾ ਸਕਦਾ ਹੈ।
ਉਨਾਂ ਹਲਕੇ ਦੇ ਵਿਕਾਸ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਲਈ ਹਮੇਸ਼ਾ ਜਵਾਬਦੇਹ ਅਤੇ ਵਚਨਬੱਧ ਹਨ। ਇਸ ਨਹਿਰੀ ਪੁਲ ਦੀ ਉਸਾਰੀ ਦੇ ਕੰਮ ਦੌਰਾਨ ਕਰੀਬ 25 ਲੱਖ ਰੁਪੈ ਦੀ ਲਾਗਤ ਨਾਲ ਇੱਟਾਂ ਦਾ ਫਰਸ਼ ਲਗਾ ਕੇ ਰਸਤੇ ਨੂੰ ਪੱਕਾ ਕਰਵਾਇਆ ਗਿਆ ਅਤੇ ਲੰਮੇ ਸਮੇ ਤੋ ਕਹੇਰੁ ਤੋ ਦੋਲਤਪੁਰ ਨੂੰ ਜਾਂਦੇ ਖਸਤਾ ਹਾਲਤ ਰਸਤੇ ਜਿਸਨੂੰ ਮਿੰਨੀ ਬਾਈਪਾਸ ਵੀ ਕਿਹਾ ਜਾਂਦਾ ਹੈ, ਦੀ ਉਸਾਰੀ ਦਾ ਕੰਮ ਵੀ ਮਿੱਥੇ ਸਮੇ ਵਿੱਚ ਮੁਕੰਮਲ ਕਰਵਾਇਆ ਗਿਆ ਹੈ।
ਉਨਾਂ ਕਿਹਾ ਕਿ ਰਾਜੋਮਾਜਰਾ ਪੁਲ ਦੇ ਨਹਿਰ ਅਤੇ ਧੂਰੀ-ਬਰਨਾਲਾ ਮੁੱਖ ਮਾਰਗ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਚੋਣ ਜਿੱਤਣ ਤੋ ਬਾਅਦ ਪਹਿਲਾਂ ਮੇਰਾ ਸੁਪਨਾ ਧੂਰੀ ਹਲਕੇ ਲਈ ਫਾਇਰ ਬਿਗ੍ਰੇਡ ਅਤੇ ਦੂਸਰਾ ਸੁੁਪਨਾ ਜਹਾਂਗੀਰ ਦਾ ਪੁਲ ਬਣਾਉਣਾ ਸੀ, ਜਿਸਨੂੰ ਮੈ ਲੋਕਾਂ ਸਹਿਯੋਗ ਸਦਕਾ ਕਰਵਾਉਣ ਵਿੱਚ ਸਫ਼ਲ ਹੋਇਆ ਹਾਂ।
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਸਿੰਘ ਧੂਰਾ, ਜਸਮੇਲ ਸਿੰਘ ਬੜੀ ਸਰਪੰਚ, ਰਣਜੀਤ ਸਿੰਘ ਕਾਕਾ ਸਰਪੰਚ ਈਸੀ, ਨਸੀਬ ਸਿੰਘ ਸਰਪੰਚ ਚਾਂਗਲੀ, ਸੂਬਾ ਸਕੱਤਰ ਗੁਰਪਿਆਰ ਸਿੰਘ ਧੂਰਾ, ਗੁਰਸੇਵਕ ਸਿੰਘ ਸੇਬੀ ਕਾਂਝਲਾ, ਜਗਤਾਰ ਸਿੰਘ ਤਾਰਾ ਬੇਨੜਾ, ਮਿੱਠੂ ਲੱਡਾ ਪ੍ਰਧਾਨ ਯੂਥ ਕਾਂਗਰਸ, ਇਕਬਾਲ ਸਿੰਘ ਬਾਦਸਾਹਪੁਰ, ਗੁਰਮੀਤ ਸਿੰਘ ਬਮਾਲ, ਮੁਨੀਸ਼ ਗਰਗ, ਇੰਦਰਜੀਤ ਸਿੰਘ ਕੱਕੜਵਾਲ, ਹਨੀ ਤੂਰ, ਨਰੇਸ਼ ਮੰਗੀ, ਵਿਕਰਾਂਤ ਚੱਠਾ, ਬਲਾਕ ਸੰਮਤੀ ਮੈਬਰ ਇੰਦਰਪਾਲ ਸਿੰਘ ਗੋਲਡੀ ਤੋ ਇਲਾਵਾ ਐਕਸੀਅਨ ਗੁਰਦੀਪ ਸਿੰਘ ਤੁੰਗ ਸਮੇਤ ਐਕਸ਼ਨ ਕਮੇਟੀ ਦੇ ਆਗੂਆਂ ਵਿੱਚ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਡਾ. ਅਨਵਰ ਭਸੌੜ, ਕਾਮਰੇਡ ਮੇਜਰ ਸਿੰਘ ਪੁੰਨਾਂਵਾਲ, ਨਰੰਜਣ ਸਿੰਘ ਦੋਹਲਾ, ਕਿਰਪਾਲ ਸਿੰਘ ਰਾਜੋਮਾਜਰਾ ਆਦਿ ਵੀ ਹਾਜਰ ਸਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration