"/> ਐਸ.ਐਚ.ਓ ਰਾਜੇਸ ਸਨੇਹੀ ਨੇ ਧੂਰੀ ਵਿਚ ਧੱੜੇ ਸੱਟੇ ਅਤੇ ਲਾਟਰੀਆਂ ਵਾਲੇ ਖ਼ਿਲਾਫ ਕੱਸੀਆ ਸਿਕੰਜਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਸ.ਐਚ.ਓ ਰਾਜੇਸ ਸਨੇਹੀ ਨੇ ਧੂਰੀ ਵਿਚ ਧੱੜੇ ਸੱਟੇ ਅਤੇ ਲਾਟਰੀਆਂ ਵਾਲੇ ਖ਼ਿਲਾਫ ਕੱਸੀਆ ਸਿਕੰਜਾ

Published On: punjabinfoline.com, Date: Dec 06, 2017

ਧੂਰੀ,06 ਦਸਬੰਰ (ਮਹੇਸ਼ ਜਿੰਦਲ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਰਾਜੇਸ ਸਨੇਹੀ ਨੇ ਸ਼ਹਿਰ ਵਿਚ ਧੱੜੇ-ਸੱਟੇ ਅਤੇ ਲਾਟਰੀਆਂ ਵਾਲੀਆਂ ਖਿਲਾਫ਼ ਸਖਤੀ ਕਰਨ ਨਾਲ ਇਹਨਾਂ ਵਿਚ ਪਾਈਆਂ ਭਾਜੜਾਂ ।ਸ਼ਹਿਰ ਵਾਸੀਆਂ ਵੱਲੋਂ ਸਿਟੀ ਥਾਣਾ ਮੁੱਖੀ ਐਸ.ਐਚ.ਓ ਰਾਜੇਸ ਸਨੇਹੀ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਨੇ ਇਹਨਾਂ ਧੱੜੇ-ਸੱਟੇ ਵਾਲੀਆਂ ਖਿਲਾਫ ਸਿਕੰਜਾ ਕਸਦੇ ਹੋਏ, ਪ੍ਰੈਸ ਨਾਲ ਗੱਲ-ਬਾਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਧੱੜਾ ਸੱਟਾ ਜਾ ਫਿਰ ਜੂਆ ਖੇਡਦਾ ਫੜੀਆ ਗਿਆ ਤਾਂ ਉਸ ਖ਼ਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਿੱਤੀ ਜਾਵੇਗੀ।ਅਤੇ ਕਿਸੇ ਨੂੰ ਵੀ ਬਖਸੀਆ ਨਹੀ ਜਾਵੇਗਾ ਅਤੇ ਐਸ.ਐਚ.ਓ ਰਾਜੇਸ ਸਨੇਹੀ ਨੇ ਕਿਹਾ ਕਿ ਸ਼ਹਿਰ ਅੰਦਰ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਫੜੀਆ ਗਿਆ ਤਾਂ ੳਹਨਾਂ ਖਿਲਾਫ਼ ਵੀ ਸਖਤ ਕਾਰਵਾਈ ਕਿੱਤੀ ਜਾਵੇਗੀ।ਅਤੇ ਬਜਾਰਾਂ ਵਿਚ ਹਰ ਇਕ ਦੂਕਾਨਦਾਰ ਨੂੰ ਕਿਹਾ ਕਿ ਉਹ ਆਪਣਾ ਸਮਾਨ ਅਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਨਾ ਕਿ ਸੜਕ ਤੇ ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਹੰੁਦੀ ਹੈ ਅਤੇ ਰੇਹੜੀਆਂ ਵਾਲੀਆਂ ਨੂੰ ਵੀ ਕਿਹਾ ਕਿ ਉਹ ਵੀ ਆਪਣੀਆਂ ਰੇਹੜੀਆਂ ਰੋਡ ਤੋਂ ਹੱਟ ਕੇ ਖੜਣ ਤਾਂ ਕਿ ਬਜਾਰਾਂ ਵਿਚ ਜਾਮ ਨਾ ਲੱਗੇ।ਉਹਨਾਂ ਕਿਹਾ ਕਿ ਸ਼ਹਿਰ ਅੰਦਰ ਜ੍ਹਿਨੇ ਵੀ ਨਜਾਈਜ ਕਬਜੇ ਕਿੱਤੇ ਹੋਏ ਨੇ ਉਹ ਵੀ ਨਗਰ ਕੌਸ਼ਲ ਦੇ ਨਾਲ ਮਿਲ ਕੇ ਹਟਾਏ ਜਾਣਗੇ। ਐਸ.ਐਚ.ਓ ਰਾਜੇਸ ਸਨੇਹੀ ਦੀ ਮਿਹਨੰਤ ਸਦਕਾ ਸ਼ਹਿਰ ਦਾ ਹਰ ਵਰਗ ਖੂਸੀ ਮਹਿਸੂਸ ਕਰਦਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸ਼ੰਸਥਾਵਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration