"/> ਤਲਵੰਡੀ ਸਾਬੋ ਨਗਰ ਪੰਚਾਇਤ ਲਈ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ 37 ਉਮੀਦਵਾਰ ਚੋਣ ਮੈਦਾਨ ਵਿੱਚ ਰਹੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਨਗਰ ਪੰਚਾਇਤ ਲਈ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ 37 ਉਮੀਦਵਾਰ ਚੋਣ ਮੈਦਾਨ ਵਿੱਚ ਰਹੇ

ਨਾਮਜ਼ਦਗੀ ਕਾਗਜ਼ ਵਾਪਸ ਲੈਣ ਵਾਲਿਆਂ ਵਿੱਚ ਦੋ ਉਮੀਦਵਾਰ ਅਕਾਲੀ ਦਲ ਦੇ ਸ਼ਾਮਲ
Published On: punjabinfoline.com, Date: Dec 08, 2017

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਦਾਖਲ ਨਾਮਜ਼ਦਗੀਆਂ ਦੇ ਅੱਜ ਵਾਪਸ ਲੈਣ ਦੇ ਦਿਨ ਕੁੱਲ 65 ਉਮੀਦਵਾਰਾਂ ਵਿੱਚੋਂ 24 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਨਾਮਜ਼ਦਗੀ ਵਾਪਸ ਲੈ ਵਾਲਿਆਂ ਦੋ ਉਮੀਦਵਾਰ ਸ਼੍ਰੋਮਣੀ ਅਕਾਲੀ ਦਲਖ਼ਭਾਜਪਾ ਗੱਠਜੋੜ ਦੇ ਵੀ ਸ਼ਾਮਲ ਸਨ। ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲਈ 6 ਦਸੰਬਰ ਨੂੰ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਚੋਣ ਅਧਿਕਾਰੀ ਕਮ ਐਸ. ਡੀ. ਐੱਮ ਤਲਵੰਡੀ ਸਾਬੋ ਬਰਿੰਦਰ ਕੁਮਾਰ ਕੋਲ ਦਾਖਲ ਕਰਵਾਏ ਸਨ। ਕੱਲ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ 62 ਉਮੀਦਵਾਰ ਰਹਿ ਗਏ ਸਨ। ਨਾਮਜ਼ਦਗੀਆਂ ਵਾਪਸ ਲੈਣ ਦੇ ਦਿਨ 24 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਇਸ ਕਰਕੇ ਹੁਣ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕਾਗਜ਼ ਵਾਪਸ ਲੈਣ ਵਾਲਿਆਂ ਵਿੱਚ ਦੋ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਵੀ ਸ਼ਾਮਲ ਹਨ। ਜ਼ਿੰਨ੍ਹਾਂ ਵਿੱਚ ਵਾਰਡ ਨੰਬਰ ਦੋ ਤੋਂ ਗੁਰਮੇਲ ਸਿੰਘ ਅਤੇ ਵਾਰਡ ਨੰਬਰ 13 ਤੋਂ ਜਸਵੰਤ ਸਿੰਘ ਸ਼ਾਮਲ ਹਨ। ਵਾਰਡ ਨੰਬਰ ਦੋ ਤੋਂ ਅਕਾਲੀ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਨਾਲ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨਿਰਵਿਰੋਧ ਹਨ ਕਿਉਂਂਕਿ ਇੱਥੋਂ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ। ਜਦ ਕਿ ਵਾਰਡ ਨੰਬਰ 13 ਵਿੱਚ ਅਕਾਲੀ ਉਮੀਦਵਾਰ ਜਸਵੰਤ ਸਿੰਘ ਵੱਲੋਂ ਕਾਗਜ਼ ਵਾਪਸ ਲੈਣ ਤੋਂ ਬਾਅਦ ਇੱਥੇ ਹੁਣ ਮੁੱਖ ਮੁਕਾਬਲਾ ਕਾਂਗਰਸ ਅਤੇ ਸੀ. ਪੀ. ਆਈ (ਐੱਮ) ਦੇ ਉਮੀਦਵਾਰ ਵਿਚਕਾਰ ਹੋਵੇਗਾ। ਅੱਜ ਕਾਗਜ਼ਾਂ ਦੀ ਵਾਪਸੀ ਦੀ ਪ੍ਰੀਕਿਰਿਆ ਖਤਮ ਹੋਣ ਤੋਂ ਬਾਅਦ ਭਲਕੇ ਤੋਂ ਚੋਣ ਮੈਦਾਨ ਭਖਣਾ ਸ਼ੁਰੂ ਹੋ ਜਾਵੇਗਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration