"/> ਮਾਲਵਾ ਵੈੱਲਫੇਅਰ ਕਲੱਬ ਵੱਲੋਂ ਗੁਰਦਾਸ ਮਾਨ ਦਾ ਜਨਮ ਦਿਨ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਗੁਰਦਾਸ ਮਾਨ ਦਾ ਜਨਮ ਦਿਨ ਮਨਾਇਆ ਗਿਆ

ਗਾਇਕੀ,ਅਦਾਕਾਰੀ ਅਤੇ ਸ਼ਾਇਰੀ ਦੀ ਖ਼ੂਬਸੂਰਤ ਤ੍ਰਿਵੇਣੀ ਹੈ ਗੁਰਦਾਸ ਮਾਨ:ਗੁਰਮੀਤ ਬੁੱਟਰ
Published On: punjabinfoline.com, Date: Jan 05, 2018

ਰਾਮਾਂ ਮੰਡੀ,05 ਜਨਵਰੀ( ਤਰਸੇਮ ਸਿੰਘ ਬੁੱਟਰ)ਸਮਾਜ ਸੇਵਾ ਵਿੱਚ ਸਰਗਰਮ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸੰਸਾਰ ਪ੍ਰਸਿੱਧ ਫ਼ਨਕਾਰ,ਸ਼ਾਇਰ ਤੇ ਅਦਾਕਾਰ ਗੁਰਦਾਸ ਮਾਨ ਦਾ ਜਨਮ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਮਨਾਇਆ ਗਿਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਗੁਰਦਾਸ ਮਾਨ ਦੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਗੁਰਦਾਸ ਮਾਨ ਨੂੰ ਗਾਇਕੀ, ਅਦਾਕਾਰੀ ਅਤੇ ਸ਼ਾਇਰੀ ਦੀ ਖ਼ੂਬਸੂਰਤ ਤ੍ਰਿਵੇਣੀ ਕਿਹਾ।ਪੰਜਾਬੀ ਲੋਕ ਗਾਇਕ ਨਵਦੀਪ ਸੰਧੂ ਨੇ ਕਿਹਾ ਕਿ ਗੁਰਦਾਸ ਮਾਨ ਵਿਲੱਖਣ ਗਾਇਨ ਸ਼ੈਲੀ,ਪਹਿਰਾਵੇ ਅਤੇ ਨਿਮਰ ਵਿਹਾਰ ਕਾਰਨ ਅਨੇਕਾਂ,ਗੀਤਕਾਰਾਂ,ਅਦਾਕਾਰਾਂ ਅਤੇ ਪ੍ਰਸ਼ੰਸਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।ਉਹਨਾਂ ਨੇ ਮਾਨ ਦੇ ਚੋਣਵੇ ਗੀਤ ਤਰੰਨਮ 'ਚ ਸੁਣਾਏ ।ਕਲੱਬ ਦੇ ਯੁਵਕਾਂ ਨੇ ਫੇਸਬੁੱਕ ਦੇ ਜਰੀਏ ਸਿੱਧੇ ਪ੍ਰਸਾਰਣ ਦੇ ਤਹਿਤ ਗੁਰਦਾਸ ਮਾਨ ਜੀ ਦੇ ਜੀਵਨ ਅਤੇ ਕਲਾ ਬਾਰੇ ਖੁੱਲ੍ਹੀ ਚਰਚਾ ਕੀਤੀ।ਮੋਮਬੱਤੀਆਂ ਬਾਲ਼ ਕੇ ਅਤੇ ਮਠਿਆਈ ਵੰਡ ਕੇ ਗੁਰਦਾਸ ਮਾਨ ਜੀ ਦੇ ਜਨਮ ਦੀ ਖ਼ੁਸ਼ੀ ਸਾਂਝੀ ਕੀਤੀ ਗਈ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱੱਟਰ,ਗਗਨਦੀਪ ਸਿੰਘ ਸਿੱਧੂ,ਗੁਰਵਿੰਦਰ ਸਿੰਘ ਬੁੱਟਰ,ਬਲਤੇਜ ਨੰਬਰਦਾਰ,ਜਸਵੀਰ ਸਿੰਘ ਸਿੰਘਾਪੁਰ,ਨਿਰੰਜਣ ਸਿੰਘ ਨੰਜੀ,ਹਰਮਨ ਸਿੱਧੂ,ਸੰਗਮਜੋਤ ਸਿੰਘ ਬੁੱਟਰ,ਮਨਰਾਜ ਸੰਧੂ,ਮੇਜਰ ਸਿੰਘ ਚੱਠਾ, ਬੋਹੜ ਸਿੰਘ ਬੁੱਟਰ,ਮਨਪ੍ਰੀਤ ਸਿੰਘ ਬੁੱਟਰ aਤੇ ਤਰਸੇਮ ਸਿੰਘ ਬੰਗੀ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration