"/> ਸਕੂਲ ਪ੍ਰਿੰਸੀਪਲ ਨੂੰ ਵੀ 'ਤੇਗਲੀ ਸ਼ਾਹ' ਦੀ ਸ਼ਰਧਾ ਦਾ ਰੰਗ ਚੜ੍ਹਿਆ, ਸਕੂਲ਼ ਅਧਿਆਪਕ ਦੇ ਨਾਮ ਕੱਢਿਆ ਪੱਤਰ, ਪੱਤਰ ਨੇ ਸਟਾਫ ਅੰਦਰ ਵੀ ਛੇੜਿਆ ਰੇੜਕਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਕੂਲ ਪ੍ਰਿੰਸੀਪਲ ਨੂੰ ਵੀ 'ਤੇਗਲੀ ਸ਼ਾਹ' ਦੀ ਸ਼ਰਧਾ ਦਾ ਰੰਗ ਚੜ੍ਹਿਆ, ਸਕੂਲ਼ ਅਧਿਆਪਕ ਦੇ ਨਾਮ ਕੱਢਿਆ ਪੱਤਰ, ਪੱਤਰ ਨੇ ਸਟਾਫ ਅੰਦਰ ਵੀ ਛੇੜਿਆ ਰੇੜਕਾ

Published On: punjabinfoline.com, Date: Jan 08, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਸਕੂਲ ਅੰਦਰ ਬਣੀਆਂ ਸਮਾਧਾਂ ਦਾ ਮਾਮਲਾ ਰੁਕਣ ਦਾ ਨਾਮ ਲੈਣ ਦੀ ਬਜ਼ਾਇ ਨਿੱਤ ਨਵੇਂ ਸਵਾਲ ਖੜ੍ਹੇ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਉਕਤ ਸਕੂਲ ਦੀ ਪ੍ਰਿੰਸੀਪਲ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਪੱਤਰ ਨੰਬਰ 43/2018 ਨੇ ਇਹ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਇੰਝ ਲੱਗ ਰਿਹਾ ਹੈ ਜਿਵੇਂ ਉਕਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਖੁਦ ਵੀ ਸਕੂਲ ਵਿੱਚ ਬਣਵਾਈ ਸਮਾਧ ਵਾਲੇ ਕਿਸੇ ਅਲੌਕਿਕ ਪੀਰ ਦੀ ਸ਼ਰਧਾ ਵਿੱਚ ਰੰਗੀ ਗਈ ਹੈ ਜਾਂ ਉਸ ਨੂੰ ਅਜੇਹਾ ਕਰਨ ਲਈ ਪ੍ਰਬੰਧਕਾਂ ਵੱਲੋਂ ਮਜ਼ਬੂਰ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਬੀਬੀ ਵੱਲੋਂ ਜਾਰੀ ਉਸ ਪੱਤਰ ਰਾਹੀਂ ਉਕਤ ਅਧਿਆਪਕ ਤੋਂ ਪੁੱਛਿਆ ਗਿਆ ਹੈ ਕਿ ਤੁਸੀਂ ਇੱਥੇ ਸਕੂਲ ਵਿੱਚ ਬਣਵਾਈ ਗਈ ਸਮਾਧ ਕੋਲ ਕਿਸ ਮੰਤਵ ਲਈ ਗਏ ਸੀ, ਨਾਲ ਹੀ ਉਸੇ ਪੱਤਰ ਰਾਹੀਂ ਉਕਤ ਅਧਿਆਪਕ ਤੋਂ ਇਹ ਜਵਾਬ ਤਲਵੀ ਵੀ ਕੀਤੀ ਗਈ ਹੈ ਕਿ ਤੁਸੀਂ ਸਮਾਧ ਕੋਲ ਖੜ੍ਹੇ ਕੁੱਝ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਹਨ ਇਸ ਲਈ ਮਿਤੀ 10-01-2018 ਤੱਕ ਇਸ ਮਾਮਲੇ ਸਬੰਧੀ ਵਜ੍ਹਾ ਬਿਆਨ ਕੀਤੀ ਜਾਵੇ। ਤਾਜ਼ਾ ਹਾਲਾਤ ਦੇ ਚਲਦਿਆਂ ਸਕੂਲ ਤੋਂ ਬਾਹਰ ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਲੋਕ ਤਾਂ ਸਕੂਲ ਵਿੱਚ ਸਮਾਧ ਬਣਾਉਣ ਦੇ ਦਿਨ ਤੋਂ ਹੀ ਪ੍ਰਬੰਧਕਾਂ 'ਤੇ ਦੰਦ ਚੱਬ ਰਹੇ ਸਨ ਪ੍ਰੰਤੂ ਹੁਣ ਪ੍ਰਿੰਸੀਪਲ ਦੇ ਪੱਤਰ ਨੇ ਸਕੂਲ ਸਟਾਫ ਅੰਦਰ ਵੀ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਇਹ ਦੇਖਣਾ ਅਜੇ ਬਾਕੀ ਹੈ ਕਿ ਆਉਂਦੇ ਦਿਨਾਂ ਵਿੱਚ ਉਕਤ ਪੱਤਰ ਕੀ ਰੰਗ ਦਿਖਾਏਗਾ ਇਹ ਸਮਾਂ ਹੀ ਦੱਸੇਗਾ।
ਉਪਰ ਦਿੱਤੇ ਸਕੂਲ ਵਿੱਚ ਬਣੀ ਸਮਾਧ ਦੇ ਮਾਮਲੇ ਵਿੱਚ ਜਦੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਵੀਰ ਜੀ ਮੈਂ ਤਾਂ ਫਸੀ ਹੋਈ ਹਾਂ, ਇਹ ਸਮਾਧ ਵਾਲਾ ਮਾਮਲਾ ਕਿਸੇ ਪਾਸੇ ਲੱਗਣਾ ਚਾਹੀਦਾ ਹੈ। ਪੱਤਰ ਦੇ ਮਾਮਲੇ ਵਿਚ ਉਹਨਾਂ ਕਿਹਾ ਮੈਂ ਖੁਦ ਕੁੱਝ ਨਹੀਂ ਕਰਦੀ ਮੈਨੂੰ ਕਰਨਾ ਪੈ ਰਿਹਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration