"/> ਨਵੇਂ ਚੁਣੇ ਕੌਂਸਲਰਾਂ ਨੇ ਕੀਤਾ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਕੈਲੰਡਰ ਰਿਲੀਜ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵੇਂ ਚੁਣੇ ਕੌਂਸਲਰਾਂ ਨੇ ਕੀਤਾ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਕੈਲੰਡਰ ਰਿਲੀਜ਼

Published On: punjabinfoline.com, Date: Jan 08, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਮਾਲਵਾ ਵੈਲਫੇਅਰ ਐਂਡ ਸਪੋਰਟਸ ਕਲੱਬ ਤਲਵੰਡੀ ਸਾਬੋ ਵੱਲੋਂ ਤਿਆਰ ਕੀਤੇ ਸੰਨ 2018 ਦਾ ਕੈਲੰਡਰ ਸਥਾਨਕ ਕਮਿਊਨਟੀ ਹਾਲ ਵਿਖੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੁਆਰਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕੀਤੇ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਗੋਂਦਾਰਾ ਨੇ ਦੱਸਿਆ ਕਿ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਉਕਤ ਕੈਲੰਡਰ ਵਿੱਚ ਸਾਲ ਭਰ ਦੀਆਂ ਸਰਕਾਰੀ ਤੇ ਰਾਖਵੀਆਂ ਛੁੱਟੀਆਂ ਤੋਂ ਇਲਾਵਾ ਕਲੱਬ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀਆਂ ਫੋਟੋਆਂ ਅਤੇ ਪੰਜਾਬੀ ਮਾਂ ਬੋਲੀ, ਨਸ਼ਿਆਂ ਦਾ ਤਿਆਗ ਕਰਨ, ਰੁੱਖ ਲਗਾਉਣ, ਪਾਣੀ ਦੀ ਸੰਭਾਲ, ਖੂਨਦਾਨ ਕਰਨ ਆਦਿ ਦੇ ਸੁਨੇਹੇ ਦਿੱਤੇ ਗਏ ਹਨ। ਕੈਲੰਡਰ ਦੀ ਘੁੰਡ ਚੁਕਾਈ ਗੁਰਤਿੰਦਰ ਸਿੰਘ ਰਿੰਪੀ ਮਾਨ, ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਅਜੀਜ਼ ਖਾਨ, ਮੰਗੂ ਸਿੰਘ, ਹਰਬੰਸ ਸਿੰਘ, ਬੀਬੀ ਸ਼ਵਿੰਦਰ ਕੌਰ ਚੱਠਾ, ਲਖਵੀਰ ਸਿੰਘ ਲੱਖਾ, ਕਰਮਜੀਤ ਕੌਰ, ਅੰਗਰੇਜ਼ ਕੌਰ, ਅੰਜਨਾ ਰਾਣੀ, ਗੁਰਮੀਤ ਕੌਰ, ਬਲਕਰਨ ਸਿੰਘ, ਸੰਤੋਸ਼ ਰਾਣੀ ਆਦਿ ਕੌਂਸਲਰਾਂ ਨੇ ਕੀਤੀ। ਇਸ ਮੌਕੇ ਸਰਪ੍ਰਸਤ ਰਣਜੀਤ ਸਿੰਘ ਬਰਾੜ, ਚੇਅਰਮੈਨ ਬਲਵਿੰਦਰ ਸਿੰਘ ਬੱਡੂ, ਸਕੱਤਰ ਰਾਜਿੰਦਰ ਸਿੰਘ ਚੱਠਾ, ਖਜਾਨਚੀ ਮਨਦੀਪ ਸਿੰਘ, ਪ੍ਰੈਸ ਸਕੱਤਰ ਬਿਕਰਮਜੀਤ ਸਿੰਘ ਸਿੱਧੂ ਅਤੇ ਸਮੂਹ ਕਲੱਬ ਅਹੁਦੇਦਾਰਾਂ ਨੇ ਆਈਆਂ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਸਮਾਗਮ ਵਿੱਚ ਜ਼ਿਲ੍ਹਾ ਅਗਰਵਾਲ ਸਭਾ ਦੇ ਉਪ ਪ੍ਰਧਾਨ ਦੇਵੀ ਦਿਆਲ, ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਕੂਲ ਜੋਧਪੁਰ ਦੇ ਪ੍ਰਧਾਨ ਹਰਬੰਸ ਸਿੰਘ ਮਾਨ, ਡਾਕਟਰ ਦਿਨੇਸ਼ ਬਾਂਸਲ, ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਅਨੇਕਾਂ ਹੋਰ ਸਖਸ਼ੀਅਤਾਂ ਸ਼ਾਮਲ ਹੋਈਆਂ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration