"/> ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ ਨੇ ਕੈਪਟਨ ਦੀ ਕਰਜਾ ਮੁਆਫੀ ਨੂੰ ਦੱਸਿਆ ਇਤਿਹਾਸਿਕ ਕਦਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ ਨੇ ਕੈਪਟਨ ਦੀ ਕਰਜਾ ਮੁਆਫੀ ਨੂੰ ਦੱਸਿਆ ਇਤਿਹਾਸਿਕ ਕਦਮ

Published On: punjabinfoline.com, Date: Jan 08, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕਰਜਾ ਮੁਆਫੀ ਸਕੀਮ ਨੂੰ ਅਮਲ ਵਿੱਚ ਲਿਆ ਕੇ ਇਹ ਦੱਸ ਦਿੱਤਾ ਹੈ ਕਿ ਉਹ ਉਨਾਂ ਲੀਡਰਾਂ ਵਿੱਚੋਂ ਨਹੀਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੁਝ ਹੋਰ ਕਰਦੇ ਨੇ ਤੇ ਸਰਕਾਰ ਬਨਣ ਉਪਰੰਤ ਲਾਗੂ ਕਰਨ ਵੇਲੇ ਉਨਾਂ ਵਾਅਦਿਆਂ ਤੋਂ ਭੱਜ ਜਾਂਦੇ ਨੇ, ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫੀ ਦੇ ਐਲਾਨ ਮਗਰੋਂ ਮਾਨਸਾ ਵਿੱਚ ਉਕਤ ਮੁਹਿੰਮ ਦਾ ਆਗਾਜ ਕਰ ਦੇਣਾ ਕਿਸਾਨਾਂ ਲਈ ਇਤਿਹਾਸਿਕ ਕਦਮ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਗੋਲਡੀ ਗਿੱਲ ਨੇ ਪੱਤਰਕਾਰਾਂ ਨੂੰ ਸੰਬਧਿਨ ਹੁੰਦਿਆਂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਗਿੱਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਘਾਟੇ ਦਾ ਸੌਦਾ ਸਾਬਤ ਹੋ ਰਹੀ ਖੇਤੀ ਕਾਰਨ ਆਰਥਿਕ ਮੰਦਹਾਲੀ ਵਿੱਚ ਫਸੇ ਕਿਸਾਨਾਂ ਲਈ ਕਰਜਾ ਮੁਆਫੀ ਲਾਹੇਬੰਦ ਸਾਬਤ ਹੋਵੇਗੀ ਤੇ ਇਸ ਦੇ ਅਮਲ ਵਿੱਚ ਆ ਜਾਣ ਨਾਲ ਕਿਸਾਨ ਇੱਕ ਵਾਰ ਫਿਰ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ। ਗੋਲਡੀ ਗਿੱਲ ਨੇ ਕਿਹਾ ਕਿ ਇਸ ਇਤਿਹਾਸਿਕ ਕਦਮ ਲਈ ਸਮੁੱਚੇ ਸੂਬੇ ਦੇ ਕਿਸਾਨ ਕੈਪਟਨ ਸਾਹਿਬ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਗਿੱਲ ਨਾਲ ਸੁਖਚੈਨ ਸਿੰਘ ਸ਼ੇਰਗੜ੍ਹ ਸਾਬਕਾ ਚੇਅਰਮੈਨ, ਗੁਰਿੰਦਰ ਸਿੰਘ ਸਾਬਕਾ ਸਰਪੰਚ ਜੋਗੇਵਾਲਾ, ਸੂਰਜ ਸਿੰਘ ਸਾਬਕਾ ਸਰਪੰਚ ਗੋਲੇਵਾਲਾ, ਮਾਹਨੀ ਗਿੱਲ, ਰੋਡ ਗਿੱਲ, ਖੁਸ਼ਦੀਪ ਗਿੱਲ, ਲਾਲੀ ਗਿੱਲ, ਟੋਨੀ ਸਿੰਘ, ਗੁਰਪ੍ਰੀਤ ਪੀਤਾ ਅਤੇ ਰਾਜੂ ਸਿੰਘ ਆਦਿ ਕਾਂਗਰਸੀ ਆਗੂ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration