"/> ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਐੱਸ ਐੱਮ ਓ ਤਲਵੰਡੀ ਸਾਬੋ ਨਾਲ ਹੋਈ ਅਹਿਮ ਮੀਟਿੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਐੱਸ ਐੱਮ ਓ ਤਲਵੰਡੀ ਸਾਬੋ ਨਾਲ ਹੋਈ ਅਹਿਮ ਮੀਟਿੰਗ

Published On: punjabinfoline.com, Date: Jan 09, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਸ਼ਵਨੀ ਕੁਮਾਰ ਤਲਵੰਡੀ ਸਾਬੋ ਨਾਲ ਹੋਈ ਜਿਸ ਵਿੱਚ ਮੁਲਾਜਮਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਯੂਨੀਅਨ ਵੱਲੋਂ ਡਾ. ਅਸ਼ਵਨੀ ਕੁਮਾਰ ਨੂੰ ਆਪਣੀਆਂ ਜਿਵੇਂ ਕਿ ਐੱਨ. ਐੱਚ. ਐੱਮ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਵਰਗੀਆਂ ਜਾਇਜ ਮੰਗਾਂ ਅਤੇ ਕਈ ਹੋਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਅਸ਼ਵਨੀ ਕੁਮਾਰ ਵੱਲੋਂ ਇਹਨਾਂ ਵਿੱਚੋਂ ਕਈ ਮੁਸ਼ਕਲਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਗਿਆ ਅਤੇ ਕਈ ਮੰਗਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਸ. ਨਿਰਮਲ ਸਿੰਘ ਕਣਕਵਾਲੀਆ ਪ੍ਰਧਾਨ, ਜਨਰਲ ਸਕੱਤਰ ਸ੍ਰੀਮਤੀ ਭੁਪਿੰਦਰ ਕੌਰ, ਪੈਰਾ ਮੈਡੀਕਲ ਦੀ ਪ੍ਰਧਾਨ ਸ੍ਰੀਮਤੀ ਰਾਣੀ ਦੇਵੀ, ਸ੍ਰੀਮਤੀ ਸਲੋਚਨਾ ਦੇਵੀ ਐੱਲ. ਐੱਚ. ਵੀ., ਸ੍ਰੀਮਤੀ ਪਰਮਜੀਤ ਕੌਰ, ਚਰਨਜੀਤ ਕੌਰ, ਰਾਜਪਾਲ ਕੌਰ, ਸ਼ਿੰਦਰਪਾਲ ਕੌਰ, ਸਤਵਿੰਦਰ ਕੌਰ, ਰੋਸ਼ਨ ਲਾਲ ਦਰਜਾ ਚਾਰ ਪ੍ਰਧਾਨ, ਰਾਜਵਿੰਦਰ ਸਿੰਘ ਰਾਜੂ, ਜਗਸੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration