"/> ਤਲਵੰਡੀ ਸਾਬੋ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਰੇੜਕਾ ਜਾਰੀ, ਦੋ ਮਜ਼ਬੂਤ ਦਾਅਵੇਦਾਰਾਂ 'ਚੋਂ ਇੱਕ ਦਾ ਨਾਮ ਲਿਫਾਫੇ 'ਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਰੇੜਕਾ ਜਾਰੀ, ਦੋ ਮਜ਼ਬੂਤ ਦਾਅਵੇਦਾਰਾਂ 'ਚੋਂ ਇੱਕ ਦਾ ਨਾਮ ਲਿਫਾਫੇ 'ਚ

Published On: punjabinfoline.com, Date: Jan 09, 2018

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਮਹੀਨੇ ਮੁਕੰਮਲ ਹੋਈ ਸਥਾਨਕ ਨਗਰ ਪੰਚਾਇਤ ਦੀ ਚੋਣ ਤੋਂ ਬਾਅਦ ਭਾਵੇਂ 3 ਜਨਵਰੀ ਨੂੰ ਨਗਰ ਪੰਚਾਇਤ ਦੇ ਚੁਣੇ ਹੋਏ ਕੌਂਸਲਰਾਂ ਨੂੰ ਸੁਹੰ ਚੁਕਾਉਣ ਦਾ ਕੰਮ ਤਾਂ ਮੁਕੰਮਲ ਹੋ ਚੁੱਕਿਆ ਹੈ ਪ੍ਰੰਤੂ ਜੇਤੂ ਰਹੀ ਪਾਰਟੀ ਦੀ ਹਾਈ ਕਮਾਂਡ ਦੇ ਲਿਫਾਫੇ ਵਿੱਚੋਂ ਨਿਕਲਣ ਵਾਲਾ ਪ੍ਰਧਾਨਗੀ ਪਦ ਵਾਲਾ ਨਾਮ ਪ੍ਰਧਾਨਗੀ ਦੇ ਤਿੰਨ ਦਾਅਵੇਦਾਰਾਂ ਦੇ ਚਲਦੇ ਅਜੇ ਤੱਕ ਐਲਾਨਿਆ ਨਹੀਂ ਜਾ ਸਕਿਆ। ਸੰਵਿਧਾਨਿਕ ਤੌਰ 'ਤੇ ਭਾਵੇਂ ਪ੍ਰਧਾਨ ਦੀ ਚੋਣ ਦਾ ਫੈਸਲਾ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਕੌਂਸਲਰਾਂ ਨੇ ਕਰਨਾ ਹੈ ਪ੍ਰੰਤੂ ਬਦਲੇ ਸਿਆਸੀ ਮਾਹੌਲ ਕਾਰਨ ਹੁਣ ਇਹ ਫੈਸਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਸਿਰਸਾ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਿਕ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਹੋਣਾ ਹੈ। ਪਾਰਟੀ ਮੈਂਬਰਸ਼ਿਪ ਦੀ ਸੀਨੀਅਰਤਾ ਤੇ ਨਿਰਵਿਰੋਧ ਚੁਣੇ ਗਏ ਵਾਰਡ ਨੰਬਰ ਦੋ ਦੇ ਕਾਂਗਰਸੀ ਕੌਂਸਲਰ ਸ. ਗੁਰਪ੍ਰੀਤ ਸਿੰਘ ਮਾਨਸਾਹੀਆ ਜਿੱਥੇ ਆਪਣੇ ਕਾਂਗਰਸੀ ਪਿਤਾ ਸਵ. ਸ. ਪਰਮਜੀਤ ਸਿੰਘ ਦੇ ਸਰਪੰਚੀ ਕਾਰਜਕਾਲ ਦੌਰਾਨ ਕੀਤੇ ਲੋਕ ਸੇਵਾ ਭਾਵਨਾ ਵਾਲੇ ਕੰਮਾਂ ਸਦਕਾ ਲੋਕਾਂ ਦੀ ਨਜ਼ਰ ਵਿੱਚ ਤਲਵੰਡੀ ਸਾਬੋ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਯੋਗ ਵਿਅਕਤੀ ਹਨ ਉੱਥੇ ਸ. ਮਾਨਸ਼ਾਹੀਆ ਦਾ ਮਿਲਾਪੜਾ ਸੁਭਾਅ ਅਤੇ ਪਹਿਲੇ ਦਰਜ਼ੇ ਦੀ ਜਿੱਤ ਵੀ ਉਹਨਾਂ ਨੂੰ ਪ੍ਰਧਾਨਗੀ ਦੀ ਕੁਰਸੀ 'ਤੇ ਬਿਠਾਉਣ ਲਈ ਵੱਡੀ ਯੋਗਤਾ ਹੈ। ਜਦੋਂ ਕਿ ਅਕਾਲੀ ਵਜਾਰਤ ਸਮੇਂ ਹੋਂਦ ਵਿੱਚ ਆਈ ਨਗਰ ਪੰਚਾਇਤ ਦੇ ਪਹਿਲੇ ਪ੍ਰਧਾਨ ਸ. ਉੱਥੇ ਸਿਆਸੀ ਕੱਦ ਬੁੱਤ ਪੱਖੋਂ ਵੀ ਇਸ ਮਹਿਲਾ ਕੌਂਸਲਰ ਲਈ ਨਗਰ ਪੰਚਾਇਤ ਦੀ ਗੁਰਤਿੰਦਰ ਸਿੰਘ ਰਿੰਪੀ ਮਾਨ ਦਾ ਇਸ ਅਹੁਦੇ ਪ੍ਰਤੀ ਤਜ਼ਰਬਾ ਸਿਆਸੀ ਮੇਲਜੋਲ ਅਤੇ ਲੋਕਾਂ ਵਿੱਚ ਵਿਚਰਨ ਦਾ ਸ਼ਾਂਤਮਈ ਸੁਭਾਅ ਉਹਨਾਂ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਾਅ ਸਕਦਾ ਹੈ। ਦੂਸਰੇ ਪਾਸੇ ਤੀਸਰੇ ਦਾਅਵੇਦਾਰ ਵੱਲੋਂ ਸ਼ਹਿਰ ਅੰਦਰ ਅਗਰਵਾਲ ਵੋਟ ਦੀ ਬਹੁ ਗਿਣਤੀ ਤੋਂ ਹੱਕ ਜਤਾਅ ਰਹੇ ਮਹਿਲਾ ਕੌਂਸਲਰ ਦੇ ਪਤੀ ਵੱਲੋਂ ਦਿੱਤੇ ਜਾ ਰਹੇ ਦਾਅਵੇ ਵੱਲ ਨਜ਼ਰ ਮਾਰੀਏ ਤਾਂ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਜਿੱਥੇ ਸ਼ਹਿਰ ਅੰਦਰ ਅਗਰਵਾਲ ਵੋਟ ਵੀ ਐਨੀ ਨਹੀਂ ਹੈ ਕਿ ਇਹ ਵੋਟ ਕਿਸੇ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰ ਸਕਦੀ ਹੋਵੇ ਉੱਥੇ ਪ੍ਰਧਾਨਗੀ ਵਾਲੀ ਕੁਰਸੀ ਵੀ ਅਜੇ ਦੂਰ ਜਾਪਦੀ ਹੈ। ਲੋਕ ਫੈਸਲੇ ਅਤੇ ਪਿੰਡਾਂ ਤੋਂ ਆਉਣ ਵਾਲੀਆਂ ਕਨਸੋਆਂ ਅਨੁਸਾਰ ਜਿੱਥੇ ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਇੱਕ ਨੰਬਰ ਦੇ ਜੇਤੂ ਕੌਂਸਲਰ ਅਤੇ ਟਕਸਾਲੀ ਕਾਂਗਰਸੀ ਹੋਣ ਦੇ ਨਾਂ 'ਤੇ ਪ੍ਰਧਾਨਗੀ ਦੇ ਹੱਕਦਾਰ ਹਨ ਉੱਥੇ ਸ. ਗੁਰਤਿੰਦਰ ਮਾਨ ਦੇ ਇਸ ਅਹੁਦੇ ਪ੍ਰਤੀ ਤਜ਼ਰਬੇ ਨੂੰ ਆਧਾਰ ਬਣਾ ਕੇ ਹਾਈਕਮਾਂਡ ਨੂੰ ਫੈਸਲਾ ਕਰਨਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਹਾਈਕਮਾਂਡ ਤਲਵੰਡੀ ਸਾਬੋ ਲਈ ਕਿਸ ਕੌਂਸਲਰ ਨੂੰ ਪ੍ਰਧਾਨ ਥਾਪਦੀ ਹੈ ਜਾਂ ਲੋਕਾਂ ਸਿਰ ਸਿਰਫ ਸਿਆਸੀ ਹੱਥਕੰਡੇ ਅਪਣਾਉਣ ਵਾਲਾ ਲੋਕਾਂ ਸਿਰ ਥੋਪਿਆ ਜਾਵੇਗਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration