"/> ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ

ਖੇਤਾਂ,ਸੜਕਾਂ,ਬਜ਼ਾਰਾਂ ਅਤੇ ਸੱਥਾਂ 'ਚ ਰੌਣਕਾਂ ਪਰਤੀਆਂ
Published On: punjabinfoline.com, Date: Jan 09, 2018

ਰਾਮਾਂ ਮੰਡੀ.9 ਜਨਵਰੀ (ਤਰਸੇਮ ਸਿੰਘ ਬੁੱਟਰ) ਪਿਛਲੇ ਦਿਨੀ ਪਈ ਧੁੰਦ ਅਤੇ ਠੰਢ ਤੋਂ ਨਿੱਘੀ ਧੁੱਪ ਖਿੜਨ ਨਾਲ਼ ਰਾਹਤ ਮਿਲ਼ੀ ਹੈ।ਦਿਨ ਨਿੱਘੇ ਹੋਣ ਕਾਰਨ ਸੜਕਾਂ,ਸੱਥਾਂ,ਬਜ਼ਾਰਾਂ ਅਤੇ ਖੇਤਾਂ 'ਚ ਮੁੜ ਰੌਣਕਾਂ ਪਰਤ ਆਈਆਂ ਹਨ।ਇੱਥੋਂ ਤੱਕ ਕਿ ਠੰਢ ਕਾਰਨ ਸਿਮਟ ਕੇ ਬੈਠੇ ਪੰਛੀ ਵੀ ਆਪਣੇ ਪਰ ਤੋਲ ਕੇ ਚਹਿਕਦੇ ਹੋਏ ਉਡਾਰੀਆਂ ਭਰਨ ਲੱਗੇ ਹਨ। ਧੁੱਪ ਕਾਰਨ ਕਿਸਾਨ ਕਣਕਾਂ 'ਤੇ ਮੈਗਨੀਜ਼ ਦੀ ਘਾਟ ਲਈ ਛਿੜਕਾਅ ਕਰਦੇ ਨਜ਼ਰ ਆ ਰਹੇ ਹਨ।ਦਿਨ ਸਾਫ਼ ਹੋਣ ਕਾਰਨ ਪਿੰਡਾਂ ਦੀਆਂ ਸੱਥਾਂ 'ਚ ਰੌਣਕਾਂ ਮੁੜ ਪਰਤ ਆਈਆਂ ਹਨ।ਥੋੜ੍ਹੇ ਦਿਨ ਪਹਿਲਾਂ ਪਈ ਧੁੰਦ ਤੇ ਠੰਢ ਭਾਵੇਂ ਹਾੜ੍ਹੀ ਦੀਆਂ ਫ਼ਸਲਾਂ ਲਈ ਘਿਓ ਸਮਾਨ ਸੀ ਪਰ ਸੜਕਾਂ 'ਤੇ ਆਵਾਜਾਈ ਕਾਫ਼ੀ ਘਟ ਗਈ ਸੀ,ਪਰ ਹੁਣ ਦਿਨ ਖੁੱਲਣ ਨਾਲ਼ ਮੋਟਰ-ਗੱਡੀਆਂ ਦੇ ਕਾਫ਼ਲੇ ਸੜਕਾਂ 'ਤੇ ਮੁੜ ਦੌੜਦੇ ਨਜ਼ਰ ਆ ਰਹੇ ਹਨ ।ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਜਗਦੀਸ਼ ਕੁਮਾਰ ਗਰਗ,ਰਾਜ ਕੁਮਾਰ ਪੱਕਾ, ਰਾਮਫਲ ਖ਼ਾਲਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਖ਼ਰਾਬ ਮੌਸਮ ਕਾਰਨ ਬਜ਼ਾਰ 'ਚ ਕਰਫਿਊ ਵਰਗਾ ਮਾਹੌਲ ਬਣ ਗਿਆ ਸੀ, ਪਰ ਹੁਣ ਮੌਸਮ ਸਾਫ਼ ਹੋਣ ਕਾਰਨ ਬਜ਼ਾਰਾਂ 'ਚ ਰੌਣਕ ਪਰਤਣ ਨਾਲ਼ ਕਾਰੋਬਾਰ ਨੂੰ ਹੁਲਾਰਾ ਮਿਲ਼ ਰਿਹਾ ਹੈ।ਅੱਜ-ਕੱਲ਼੍ਹ ਦਿਨ ਦੇ ਮੁਕਾਬਲੇ ਰਾਤ ਦਾ ਤਾਪਮਾਨ ਘਟਣ ਨਾਲ਼ ਭਾਵੇਂ ਬਹੁਤ ਠੰਢ ਹੋ ਜਾਂਦੀ ਹੈ ਪਰ ਦਿਨ ਵੇਲ਼ੇ ਚੰਗੀ ਧੁੱਪ ਸੇਕ ਕੇ ਆਮ ਲੋਕ ਖ਼ੁਸ਼ੀ ਅਨੁਭਵ ਕਰ ਰਹੇ ਹਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration