"/> ਐੱਸ ਡੀ ਓ ਦੇ ਅੜੀਅਲ ਰਵੱਈਏ ਖਿਲਾਫ ਸੀਵਰੇਜ ਵਰਕਰਾਂ ਨੇ ਕੀਤੀ ਰੋਸ ਰੈਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐੱਸ ਡੀ ਓ ਦੇ ਅੜੀਅਲ ਰਵੱਈਏ ਖਿਲਾਫ ਸੀਵਰੇਜ ਵਰਕਰਾਂ ਨੇ ਕੀਤੀ ਰੋਸ ਰੈਲੀ

Published On: punjabinfoline.com, Date: Jan 10, 2018

ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸੀਵਰੇਜ ਬੋਰਡ ਪੰਜਾਬ ਦੇ ਸਥਾਨਕ ਐੱਸ ਡੀ ਓ ਵੱਲੋਂ ਸੀਵਰੇਜ ਕਾਮਿਆਂ ਦੀਆਂ ਹੱਕੀ ਮੰਗਾਂ ਪ੍ਰਤੀ ਅਪਣਾਏ ਬੇਹੱਦ ਅੜੀਅਲ ਰਵੱਈਏ ਖਿਲਾਫ ਅੱਜ ਪੀ ਡਵਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਬ੍ਰਾਂਚ ਚੇਅਰਮੈਨ ਗੁਰਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਐਸ ਡੀ ਓ ਸੀਵਰੇਜ ਬੋਰਡ ਤਲਵੰਡੀ ਸਾਬੋ ਦੇ ਦਫਤਰ ਅੱਗੇ ਰੋਸ ਰੈਲੀ ਕਰਕੇ ਪਿੱਟ ਸਿਆਪਾ ਕਰਦਿਆਂ ਐਸ ਡੀ ਓ ਮੁਰਦਾਬਾਦ ਦੇ ਨਾਅਰੇ ਲਾ ਕੇ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ। ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦੋਸ਼ ਲਾਇਆ ਗਿਆ ਹੈ ਕਿ ਉਕਤ ਐਸ ਡੀ ਓ ਸੀਵਰੇਜ ਟੀਮ 'ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਨ ਵੱਲ ਧਿਆਨ ਦੇਣ ਦੀ ਥਾਂ ਅੜੀਅਲ ਰਵੱਈਆ ਅਪਣਾ ਰਿਹਾ ਹੈ। ਜਿਸ ਕਾਰਨ ਅੱਜ ਇਹ ਰੋਸ ਰੈਲੀ ਕਰਕੇ ਇਸ ਭੂਤਰੇ ਹੋਏ ਐੱਸ ਡੀ ਓ ਨੂੰ ਉਸਦੇ ਫਰਜ਼ਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੀਵਰੇਜ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਉਕਤ ਐੱਸ ਡੀ ਓ ਦੀ ਹੋਵੇਗੀ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੀਵਰੇਜ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਕਰਮਚਾਰੀਆਂ ਦਾ ਰਹਿੰਦਾ ਈ ਪੀ ਐੱਫ ਜਮਾਂ ਕਰਵਾਉਣ, ਸਕੀਮਾਂ 'ਤੇ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ, ਸਕੀਮਾਂ 'ਤੇ ਬੈਠਣ ਦਾ ਪ੍ਰਬੰਧ ਕਰਨ, ਵਧੇ ਹੋਏ ਡੀ ਸੀ ਰੇਟਾਂ ਅਨੁਸਾਰ ਤਨਖਾਹਾਂ ਦੇਣ ਅਤੇ ਸੀਵਰਮੈਨਾਂ ਨੂੰ ਕੰਮ ਸਮੇਂ ਗਮਬੂਟ, ਸਾਬਣ, ਤੇਲ, ਹਫਤਾਵਰੀ ਛੁੱਟੀ ਸਮੇਤ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦੇਣ ਤੋਂ ਇਨਕਾਰੀ ਇਹ ਐੱਸ ਡੀ ਓ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜਿਸਨੂੰ ਨੀਂਦ ਤੋਂ ਜਗਾਉਣ ਲਈ ਅੱਜ ਦਾ ਇਹ ਪ੍ਰੋਗਰਾਮ ਉਲੀਕਣਾ ਪਿਆ। ਰੋਸ ਰੈਲੀ ਨੂੰ ਉਕਤ ਤੋਂ ਇਲਾਵਾ ਉਦੈ ਸਿੰਘ ਤਲਵੰਡੀ ਸਾਬੋ, ਹਰਬੰਸ ਸਿੰਘ ਸਾਬਕਾ ਆਗੂ, ਕ੍ਰਿਸ਼ਨ ਸਿੰਘ ਜਿਲਾ ਆਗੂ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਿਤ ਕੀਤਾ। ਲੱਗ ਰਹੇ ਦੋਸ਼ਾਂ ਸਬੰਧੀ ਪੱਖ ਜਾਨਣ 'ਤੇ ਐੱਸ ਡੀ ਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਧਿਓਂ ਵੱਧ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਵਿਚਾਰ ਅਧੀਨ ਹਨ। ਇਹ ਯੂਨੀਅਨ ਵਚਾਲੇ ਤਾਂ ਬਿਵਨ੍ਹਾਂ ਵਜਾ ਹੀ ਤੰਗ ਕਰਨ ਲਈ ਨਾਅਰੇਬਾਜੀ ਕਰਨ ਲੱਗ ਜਾਂਦੇ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration