"/> ਮਾਲਵਾ ਵੈੱਲਫੇਅਰ ਕਲੱਬ ਦੇ ਗਗਨਦੀਪ ਸਿੰਘ ਸਿੱਧੂ ਨੂੰ ਸਦਮਾ ਦਾਦੇ ਦਾ ਦਿਹਾਂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਦੇ ਗਗਨਦੀਪ ਸਿੰਘ ਸਿੱਧੂ ਨੂੰ ਸਦਮਾ ਦਾਦੇ ਦਾ ਦਿਹਾਂਤ

96 ਸਾਲ ਦੀ ਉਮਰ ਭੋਗ ਕੇ ਗਏ ਬਾਬਾ ਵਰਿਆਮ ਸਿੰਘ ਸਿੱਧੂ
Published On: punjabinfoline.com, Date: Jan 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਦੇ ਸਰਗਰਮ ਆਗੂ ਗਗਨਦੀਪ ਸਿੰਘ ਸਿੱਧੂ ਪੁੱਤਰ ਜੀਤ ਸਿੰਘ ਸਿੱਧੂ ਨੂੰ ਉਸ ਵੇਲ਼ੇ ਸਦਮਾ ਲੱਗਾ ਜਦੋਂ ਉਹਨਾਂ ਦੇ ਬਾਬਾ ਜੀ ਸਰਦਾਰ ਵਰਿਆਮ ਸਿੰਘ ਸਿੱਧੂ (96) ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ।ਸਾਦੀ ਰਹਿਣੀ-ਬਹਿਣੀ,ਸਾਊ ਸੁਭਾਅ ਅਤੇ ਮਿਹਨਤੀ ਬਾਬਾ ਵਰਿਆਮ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਉਹਨਾਂ ਦੇ ਭਤੀਜਿਆਂ ਜੀਤ ਸਿੰਘ ਸਿੱਧੂ,ਪੱਪੀ ਸਿੰਘ ਸਿੱਧੂ ਅਤੇ ਪੋਤਰੇ ਗਗਨਦੀਪ ਸਿੰਘ ਸਿੱਧੂ ਨਾਲ਼ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਗੁਰਵਿੰਦਰ ਸਿੰਘ ਬੁੱਟਰ,ਹਰਮਨ ਸਿੱਧੂ , ਲੈਕਚਰਾਰ ਤਰਸੇਮ ਸਿੰਘ ,ਰਾਜਿੰਦਰ ਸਿੰਘ ਸਿੱਧੂ,ਮੱਖਣ ਸਿੰਘ ਸਿੱਧੂ,ਬਲਤੇਜ ਸਿੰਘ ਸਿੱਧੂ,ਸੂਖਵਿੰਦਰ ਸਿੰਘ,ਬਿੱਕਰ ਸਿੰਘ,ਕੁਲਦੀਪ ਸਿੰਘ ਸਿੱਧੂ,ਮੋਨਾ ਸੰਧੂ,ਮਨਪ੍ਰੀਤ ਸਿੰਘ ਬੁੱਟਰ,ਜਗਦੀਪ ਸਿੰਘ ਸਿੱਧੂ,ਰੇਸਮ ਸਿੰਘ ਰੋਮਾਣਾ,ਬੱਬੂ ਕੁਮਾਰ,ਰਣਜੀਤ ਸਿੰਘ ਗਿੱਲ,ਗੁਰਭਿੰਦਰ ਸਿੰਘ ਬੁੱਟਰ,ਗੁਰਪ੍ਰੀਤ ਸਿੰਘ ਸਿੱਧੂ, ਜਸਵੀਰ ਸਿੰਘ ਸਿੰਘਾਪੁਰ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਸਰਦਾਰ ਵਰਿਆਮ ਸਿੰਘ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਹੋਵੇਗੀ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration