"/> ਸਿੰਚਾਈ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਖੁਸ਼ਬਾਜ ਜਟਾਣਾ ਨੇ ਕੀਤੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਨਾਲ ਮੁਲਾਕਾਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੰਚਾਈ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਖੁਸ਼ਬਾਜ ਜਟਾਣਾ ਨੇ ਕੀਤੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਨਾਲ ਮੁਲਾਕਾਤ

ਮੰਤਰੀ ਨੇ ਤਲਵੰਡੀ ਸਾਬੋ ਹਲਕੇ ਦਾ ਦੌਰਾ ਕਰਕੇ ਸਿੰਚਾਈ ਸਬੰਧੀ ਸਮੱਸਿਆਵਾਂ ਦਾ ਜਾਇਜਾ ਲੈਣ ਦਾ ਦਿੱਤਾ ਭਰੋਸਾ
Published On: punjabinfoline.com, Date: Jan 11, 2018

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਟੇਲ 'ਤੇ ਪੈਂਦੇ ਪਿੰਡਾਂ ਨੂੰ ਸਿੰਚਾਈ ਸਬੰਧੀ ਪੇਸ਼ ਆ ਰਹੀ ਮੁਸ਼ਕਿਲਾਂ ਅਤੇ ਬਿਜਲੀ ਦੀਆਂ ਕਈਆਂ ਸਮੱਸਿਆਵਾਂ ਦੇ ਹੱਲ ਲਈ ਹਲਕੇ ਦੇ ਕਾਂਗਰਸ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਸੂਬੇ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਉਕਤ ਮੁਸ਼ਕਿਲਾਂ ਤੋਂ ਜਾਣੂੰ ਕਰਵਾ ਕੇ ਜਲਦ ਹੱਲ ਦੀ ਅਪੀਲ ਕੀਤੀ। ਉਕਤ ਮੁਲਾਕਾਤ ਸਬੰਧੀ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਤੇ ਤਸਵੀਰਾਂ ਰਾਹੀਂ ਦੱਸਿਆ ਗਿਆ ਕਿ ਖੁਸ਼ਬਾਜ ਜਟਾਣਾ ਨੇ ਹਲਕੇ ਦੇ ਟੇਲ ਤੇ ਪੈਂਦੇ ਪਿੰਡਾਂ ਜਿਨਾਂ ਨੂੰ ਵਰਿਆਂ ਤੋਂ ਹੀ ਨਹਿਰੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇ ਕਿਸਾਨਾਂ ਨੂੰ ਉਕਤ ਘਾਟ ਕਾਰਨ ਪੈ ਰਹੀਆਂ ਮੁਸ਼ਕਿਲਾਂ ਸਬੰਧੀ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ। ਜਟਾਣਾ ਨੇ ਮੰਤਰੀ ਨੂੰ ਦੱਸਿਆ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਦੀਆਂ ਕੁਝ ਅਣਗਹਿਲੀਆਂ ਸਦਕਾਂ ਉਕਤ ਪਿੰਡਾਂ ਦੇ ਕਿਸਾਨਾਂ ਤੱਕ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਤੇ ਉਨਾਂ ਨੂੰ ਫਸਲਾਂ ਪਾਲਣ ਲਈ ਮਹਿੰਗੇ ਭਾਅ ਦਾ ਡੀਜਲ ਬਾਲਣਾ ਪੈ ਰਿਹਾ ਹੈ ਜਿਸ ਨਾਲ ਉਹ ਲਗਾਤਾਰ ਆਰਥਿਕ ਪੱਖੋਂ ਕਮਜੋਰ ਹੋ ਰਹੇ ਹਨ। ਜਟਾਣਾ ਨੇ ਜਿੱਥੇ ਸਿੰਚਾਈ ਮੰਤਰੀ ਤੋਂ ਉਕਤ ਸਮੱਸਿਆ ਦਾ ਜਲਦ ਹੱਲ ਕੱਢਣ ਦੀ ਅਪੀਲ ਕੀਤੀ ਉੱਥੇ ਹਲਕੇ ਦੀਆਂ ਹੋਰ ਵੀ ਕਈ ਸਿੰਚਾਈ ਪਰਿਯੋਜਨਾਵਾਂ ਬਾਰੇ ਵੀਚਾਰ ਵਟਾਂਦਰਾ ਕੀਤਾ। ਇਸ ਮੌਕੇ ਮੰਤਰੀ ਰਾਣਾ ਗੁਰਜੀਤ ਨੇ ਜਟਾਣਾ ਦੇ ਸੱਦੇ 'ਤੇ ਉਨਾਂ ਨੂੰ ਭਰੋਸਾ ਦੁਆਇਆ ਕਿ ਉਹ ਜਲਦ ਹੀ ਤਲਵੰਡੀ ਸਾਬੋ ਇਲਾਕੇ ਦਾ ਦੌਰਾ ਕਰਕੇ ਸਬੰਧਿਤ ਪਿੰਡਾਂ ਵਿੱਚ ਜਾ ਕੇ ਪੇਸ਼ ਆ ਰਹੀ ਸਮੱਸਿਆ ਦਾ ਜਾਇਜਾ ਲੈਣਗੇ ਤੇ ਉਸਦਾ ਹੱਲ ਵੀ ਕਰਵਾਇਆ ਜਾਵੇਗਾ। ਜਟਾਣਾ ਨੇ ਇਸ ਮੌਕੇ ਹਲਕੇ ਦੇ ਕੁਝ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਸਬੰਧੀ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਵੀ ਮੰਤਰੀ ਨੂੰ ਵਾਕਿਫ ਕਰਵਾਇਆ ਜਿਸ 'ਤੇ ਉਨਾਂ ਉਕਤ ਸਮੱਸਿਆ ਨੂੰ ਵੀ ਛੇਤੀ ਦੂਰ ਕਰਨ ਦਾ ਭਰੋਸਾ ਦਿੱਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration