"/> ਫੋਜ ਵਿੱਚ ਭਰਤੀ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਵਿਅਕਤੀ ਵਲੋ ਆਤਮ ਹੱਤਿਆ ਦੀ ਕੋਸ਼ਿਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫੋਜ ਵਿੱਚ ਭਰਤੀ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਵਿਅਕਤੀ ਵਲੋ ਆਤਮ ਹੱਤਿਆ ਦੀ ਕੋਸ਼ਿਸ਼

Published On: punjabinfoline.com, Date: Jan 13, 2018

ਭਵਾਨੀਗੜ 13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਬਲਿਆਲ ਵਿੱਚ ਅੱਜ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਵਿਅਕਤੀ ਅਪਣੀ ਪਤਨੀ ਨਾਲ ਫੋਜ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਆਪਣੇ ਨਾਲ ਹੋਈ ਠੱਗੀ ਤੋਂ ਪਰੇਸ਼ਾਨ ਹੋ ਕੇ ਤੇਲ ਦੀ ਪੀਪੀ ਤੇ ਸਲਫਾਸ ਲੈ ਕੇ ਉਨਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਦੇ ਘਰ ਪਹੰੁਚ ਗਏ।ਪਿੰਡ ਵਿੱਚ ਰੋਲਾ ਪੈਣ ਤੇ ਠੱਗੀ ਦਾ ਸ਼ਿਕਾਰ ਹੋਏ ਪਿੰਡ ਦੇ ਹੋਰ ਪੀੜਤ ਲੋਕ ਵੀ ਇਕੱਤਰ ਹੋ ਗਏ ਜਿੰਨਾਂ ਨੇ ਪਤੀ ਪਤਨੀ ਨੂੰ ਸਮਝਾ ਬੁਝਾ ਕੇ ਅਜਿਹਾ ਕਰਨ ਤੋਂ ਰੋਕਦਿਆਂ ਠੱਗੀ ਮਾਰਨ ਵਾਲੇ ਵਿਅਕਤੀ ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੋਕੇ ਪਿੰਡ ਵਾਸੀ ਜਰਨੈਲ ਸਿੰਘ,ਸਤਗੁਰ ਸਿੰਘ,ਗੁਰਧਿਆਨ ਸਿੰਘ,ਦਿਦਾਰ ਸਿੰਘ,ਚਮਕੌਰ ਸਿੰਘ,ਸ਼ਮਸ਼ੇਰ ਸਿੰਘ,ਬੱੁਧ ਰਾਮ,ਨਿਰਭੈ ਸਿੰਘ ਨੇ ਦੋਸ਼ ਲਾਉਦਿਆਂ ਦੱਸਿਆ ਕਿ ਪਿੰਡ ਬਲਿਆਲ ਦੇ ਹੀ ਇੱਕ ਨੋਜਵਾਨ ਹਰਮਨ ਨੇ ਸਾਡੇ ਬੱਚਿਆਂ ਨੂੰ ਫੋਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਹਨਾਂ ਕੋਲੋ 23 ਲੱਖ ਰੁਪੈ ਹੜੱਪ ਕਰ ਲਏ।ਕਰੀਬ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਕਤ ਵਿਅਕਤੀ ਨਾਂ ਤਾਂ ਉਹਨਾਂ ਦੇ ਬੱਚਿਆ ਨੂੰ ਫੋਜ ਵਿੱਚ ਨੋਕਰੀ ਤੇ ਲਗਵਾਇਆ ਤੇ ਨਾ ਹੀ ਉਹਨਾਂ ਦੇ ਪੈਸੇ ਮੋੜ ਰਿਹਾ ਹੈ।ਪੀੜਤ ਲੋਕਾਂ ਦੇ ਦੱਸਣ ਮੁਤਾਬਿਕ ਉਕਤ ਵਿਅਕਤੀ ਭਰੋਸੇ ਚ ਰੱਖਣ ਲਈ ਉਹਨਾਂ ਦੇ ਬੱਚਿਆਂ ਨੂੰ ਮੈਡੀਕਲ ਕਰਾਉਣ ਲਈ ਕਈ ਵਾਰ ਪੂਣੇ ਵੀ ਲੈ ਕੇ ਗਿਆ ਸੀ ਜਿਥੇ ਉਸ ਨੇ ਇੱਕ ਵਿਅਕਤੀ ਨੂੰ ਮਿਲਾ ਕੇ ਉਹਨਾਂ ਨੂੰ ਫੋਜ ਦੀ ਨੋਕਰੀ ਸਬੰਧੀ ਨਿਯੁਕਤੀ ਪੱਤਰ ਫੜਾ ਦਿੱਤੇ ।ਇਹਨਾਂ ਨਿਯੁਕਤੀ ਪੱਤਰਾਂ ਦੇ ਅਧਾਰ ਤੇ ਜਦੋ ਉਹਨਾਂ ਦੇ ਬੱਚੇ ਨੋਕਰੀ ਲੈਣ ਲਈ ਫੋਜ ਦੇ ਅਧਿਕਾਰੀਆਂ ਕੋਲ ਗਏ ਤਾਂ ਅਧਿਕਾਰੀਆਂ ਨੇ ਉਹਨਾਂ ਦੇ ਸਾਰੇ ਨਿਯੁਕਤੀ ਪੱਤਰਾਂ ਨੂੰ ਜਾਅਲੀ ਦੱਸ ਕੇ ਨੋਕਰੀ ਦੇਣ ਤੋ ਇਨਕਾਰ ਕਰ ਦਿੱਤਾ।ਜਿਸ ਤੋ ਬਾਅਦ ਪੀੜਤਾ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਚੱਲਿਆ।ਜਿਸ ਤੇ ਉਹਨਾਂ ਹਰਮਨ ਨੂੰ ਦਿੱਤੇ ਪੈਸੇ ਵਾਪਸ ਮੋੜਨ ਲਈ ਕਿਹਾ ਤਾਂ ਉਹ ਟਾਲ ਮਟੋਲ ਕਰਨ ਲੱਗ ਪਿਆ ਅਤੇ ਕਿਤੇ ਗਾਇਬ ਹੋ ਗਿਆ।ਅਖੀਰ ਵਿੱਚ ਪੀੜਤਾ ਨੇ ਜਿਲਾ ਪੁਲਿਸ ਮੱੁਖੀ ਨੂੰ ਸ਼ਿਕਾਇਤ ਦੇ ਕੇ ਮਾਮਲੇ ਵਿੱਚ ਉਹਨਾਂ ਨੂੰ ਇਨਸਾਫ ਦਿਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਅੱਜ ਇਕੱਤਰ ਹੋਏ ਕਥਿਤ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਕੀਤੀ ਸ਼ਿਕਾਇਤ ਦੇ ਬਾਵਜੂਦ ਕਈ ਮਹੀਨੇ ਬੀਤ ਜਾਣ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ ਜਿਸ ਕਾਰਨ ਠੱਗੀ ਦਾ ਸ਼ਿਕਾਰ ਹੋਏ ਪੀੜਤ ਲੋਕ ਮਾਨਸਿਕ ਪਰੇਸ਼ਾਨੀ ਦੇ ਚਲਦਿਆ ਆਤਮ ਹੱਤਿਆ ਕਰਨ ਤੱਕ ਤਿਆਰ ਹੋ ਗਏ।ਖਬਰ ਲਿਖੇ ਜਾਣ ਤੱਕ ਪੀੜਤ ਲੋਕ ਠੱਗੀ ਮਾਰਨ ਵਾਲੇ ਦੇ ਘਰ ਧਰਨਾ ਲਾਈ ਬੈਠੇ ਸਨ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration