"/> ਟਰੈਫਿਕ ਪੁਲਿਸ ਭਵਾਨੀਗੜ ਵਲੋਂ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਤੇ ਕਸਿਆ ਸਿਕੰਜਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟਰੈਫਿਕ ਪੁਲਿਸ ਭਵਾਨੀਗੜ ਵਲੋਂ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਤੇ ਕਸਿਆ ਸਿਕੰਜਾ

ਟਰੈਫਿਕ ਸਮੱਸਿਆਂ ਨੂੰ ਹਰ ਹੀਲੇ ਰੱਖਿਆ ਜਾਵੇਗਾ ਚੁਸਤ ਦਰੁਸਤ :-ਅਸ਼ੋਕ ਕੁਮਾਰ
Published On: punjabinfoline.com, Date: Jan 13, 2018

ਭਵਾਨੀਗੜ,13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਟਰੈਫਿਕ ਪੁਲਿਸ ਭਵਾਨੀਗੜ ਵਲੋ ਪ੍ਰੈਸ਼ਰ ਹਾਰਨ ਵਰਤਣ ਵਾਲੇ ਵਾਹਨਾਂ ਤੇ ਨਕੇਲ ਕਸਦਿਆਂ ਬਿਤੇ ਦਿਨੀ ਕਈ ਵਾਹਨਾਂ ਦੇ ਮੋਕੇ ਪਰ ਪ੍ਰੈਸ਼ਰ ਹਾਰਨ ਉਤਵਾਕੇ ਚਲਾਨ ਕੀਤੇ ਗਏ । ਜਾਣਕਾਰੀ ਅਨੁਸਾਰ ਇਲਾਕਾ ਭਵਾਨੀਗੜ ਦੇ ਨੈਸ਼ਨਲ ਹਾਈਵੇਅ ਤੇ ਭਾਰੇ ਵਾਹਨ ਚਾਲਕਾਂ ਵਲੋ ਪ੍ਰੈਸ਼ਰ ਹਾਰਨਾਂ ਦੀ ਵਰਤੋ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਤਾਂ ਦਿੰਦੇ ਹੀ ਸਨ ਉਥੇ ਹੀ ਪ੍ਰਦੂਸਣ ਕੰਟਰੋਲ ਬੋਰਡ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਇਸ ਦੀ ਵਰਤੋ ਕਰ ਰਹੇ ਸਨ ਨੂੰ ਬਿਤੇ ਦਿਨੀ ਚੈਕਿੰਗ ਦੋਰਾਨ ਜਿਸ ਵੀ ਵਾਹਨ ਦੇ ਪ੍ਰੈਸ਼ਰ ਹਾਰਨ ਲੱਗਾ ਮਿਿਲਆ ਦੀ ਸ਼ਾਮਤ ਆ ਗਈ ਜਿਸ ਨੂੰ ਟ੍ਰੈਫਿਕ ਪੁਲਿਸ ਭਵਾਨੀਗੜ ਵਲੋਂ ਪੂਰੀ ਮੁਸ਼ਤੈਦੀ ਅਤੇ ਬਣਦਾ ਫਰਜ ਅਦਾ ਕੀਤਾ ਗਿਆ। ਇਸ ਮੋਕੇ ਉਹਨਾਂ ਕਈ ਬੁਲਟ ਸਵਾਰ ਨੋਜਵਾਨਾਂ ਦੇ ਪਟਾਕੇ ਵੀ ਚੈਕ ਕੀਤੇ ਇੱਕਾ ਦੱੁਕਾ ਵਾਹਨ ਪਟਾਕੇ ਵਾਲਾ ਮਿਿਲਆ ਜਿਸ ਦਾ ਮੋਕੇ ਪਰ ਚਲਾਨ ਕੀਤਾ ਗਿਆ।ਚੇਤੇ ਰਹੇ ਸ਼ਾਮ ਲਾਲ ਜੀ ਵਲੋ ਟਰੈਫਿਕ ਸਮੱਸਿਆ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਡਿਉਟੀ ਨਿਭਾਈ ਜਾ ਰਹੀ ਸੀ । ਹੁਣ ਕੱੁਝ ਦਿਨਾਂ ਤੋ 26 ਜਨਵਰੀ ਦੀ ਪਰੇਡ ਵਿੱਚ ਡਿਉਟੀ ਲੱਗਣ ਕਾਰਨ ਉਹਨਾਂ ਦੀ ਜਗਾ ਤੇ ਨਵੇਂ ਆਏ ਏ ਐਸ ਆਈ ਅਸ਼ੋਕ ਕੁਮਾਰ ਸਮੇਤ ਐਚ ਸੀ ਸੁਖਵਿੰਦਰ ਸਿੰਘ,ਐਚ ਸੀ ਰਣਧੀਰ ਸਿੰਘ,ਕਾਂਸਟੇਬਲ ਜਸਬੀਰ ਸਿੰਘ ਵਲੋ ਟਰੈਫਿਕ ਨਿਯਮਾਂ ਦੀ ਪਾਲਣਾ ਨਾਂ ਕਰਨ ਵਾਲਿਆਂ ਤੇ ਸ਼ਖਤੀ ਨਾਲ ਨਜਿੱਠਿਆ ਜਾ ਰਿਹਾ ਹੈ।ਗੱਲਬਾਤ ਦੋਰਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਹੋਣ ਕਾਰਨ ਸਰਵਿਸ ਲਾਈਨ ਤੇ ਥੋੜੀ ਦਿੱਕਤ ਜਰੂਰ ਹੈ ਪਰ ਕਿਸੇ ਵੀ ਵਿਅਕਤੀ ਨੂੰ ਟਰੈਫਿਕ ਵਿੱਚ ਵਿਘਨ ਪਾਉਣ ਦੀ ਆਗਿਆ ਨਹੀ ਦਿੱਤੀ ਜਾਵੇਗੀ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration