"/> ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਮਨਾਈ ਧੀਆਂ ਦੀ ਲੋਹੜੀ, ਵਾਤਾਵਰਨ ਬਚਾਓ ਵਿਸ਼ੇ 'ਤੇ ਖੇਡਿਆ ਨਾਟਕ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਮਨਾਈ ਧੀਆਂ ਦੀ ਲੋਹੜੀ, ਵਾਤਾਵਰਨ ਬਚਾਓ ਵਿਸ਼ੇ 'ਤੇ ਖੇਡਿਆ ਨਾਟਕ

Published On: punjabinfoline.com, Date: Jan 13, 2018

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ-) ਸਮਾਜ ਵਿੱਚ ਲੜਕੀਆਂ ਨੂੰ ਮਾਨ-ਸਨਮਾਨ ਦਿਵਾਉਣ ਦੇ ਮਕਸਦ ਨਾਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਵਿੱਚ ਜਿੱਥੇ ਅੱਜ ਦੇ ਦਿਨ ਜੰਮੀਆਂ ਸਕੂਲ ਉਕਤ ਸਕੂਲ 'ਚ ਪੜ੍ਹਦੀਆਂ ਲੜਕੀਆਂ ਦੀ ਖੁਸ਼ੀ ਵਿੱਚ ਲੋਹੜੀ ਪਾ ਕੇ ਮੂੰਗਫਲੀਆਂ ਤੇ ਰੇਵੜੀਆਂ ਵੰਡੀਆਂ ਗਈਆਂ ਉੱਥੇ ਹੀ ਸਕੂਲ ਵੱਲੋਂ ਰੰਗੋਲੀ ਸਜਾਓ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਾਤਾਵਰਨ ਪ੍ਰਦੂਸ਼ਣ ਨੂੰ ਲੈ ਕੇ ਪ੍ਰਚਾਰ ਕਰ ਰਹੇ 'ਲੀਜ਼ ਐੱਨ ਅਰਾਟ ਪ੍ਰੋਫੈਸ਼ਨਲ ਗਰੁੱਪ' ਵੱਲੋਂ 'ਵਾਤਾਵਰਨ ਬਚਾਓ' ਵਿਸ਼ੇ 'ਤੇ ਇੱਕ ਨੁੱਕੜ ਨਾਟਕ ਦਾ ਮੰਚਨ ਕਰਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਗਈ। ਨਾਟਕ ਤੋਂ ਉਪਰੰਤ ਸਕੂਲੀ ਬੱਚਿਆਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਲੋਹੜੀ ਨਾਲ ਸਬੰਧਿਤ ਗੀਤ, ਕਵਿਤਾਵਾਂ, ਕੋਰੀਓਗ੍ਰਾਫੀਆਂ ਤੋਂ ਇਲਾਵਾ ਸਕਿੱਟ ਆਦਿ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਸਮੁੱਚੇ ਸਟਾਫ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਕਿਹਾ ਕਿ ਸਾਨੂੰ ਧੀਆਂ ਲਈ ਸਾਲ ਵਿੱਚੋਂ ਸਿਰਫ ਇੱਕ ਦਿਨ ਹੀ ਨਹੀਂ ਹਰ ਦਿਨ ਹੀ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਲੜਕੀਆਂ ਕੁਦਰਤ ਕੌਰ, ਨਵਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਅਤੇ ਨਾਟਕ ਟੀਮ ਦੇ ਸੁਖਨੈਬ ਸਿੰਘ, ਗੁਰਬਿੰਦਰ ਸਿੰਘ, ਸੰਦੀਪ ਸਿੰਘ, ਅਤੇ ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਸਕੱਤਰ ਸ੍ਰੀਮਤੀ ਪਰਮਜੀਤ ਕੌਰ ਅਤੇ ਲਖਵੀਰ ਸਿੰਘ ਸੇਖੋਂ ਤੋਂ ਇਲਾਵਾ ਸਮੁੱਚਾ ਸਟਾਫ ਮੌਜ਼ੂਦ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration