"/> ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ

Published On: punjabinfoline.com, Date: Jan 13, 2018

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਵਿਖੇ ਸ੍ਰੀ ਨਰੈਣ ਮੁਨੀ ਜੀ ਦੀ ਪੰਦਰਵੀਂ ਬਰਸੀ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਨੇ ਵੀ ਹਾਜਿਰੀ ਭਰੀ। ਸਭ ਤੋਂ ਪਹਿਲਾਂ ਡੇਰੇ ਅੰਦਰ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬੁੰਗਾ ਮਸਤੂਆਣਾ ਸਾਹਿਬ ਵੱਲੋਂ ਪੁੱਜੇ ਬਾਬਾ ਅਵਤਾਰ ਸਿੰਘ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਬੁਲਾਰਿਆਂ ਨੇ ਸ੍ਰੀ ਨਰੈਣ ਮੁਨੀ ਜੀ ਦੇ ਜੀਵਨ ਦੌਰਾਨ ਉਨਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਉਨਾਂ ਵੱਲੋਂ ਪਾਏ ਗਏ ਯੋਗਦਾਨ ਦਾ ਜਿਕਰ ਕਰਦਿਆਂ ਨਗਰ ਵਾਸੀਆਂ ਨੂੰ ਉਨਾਂ ਦੇ ਕਾਰਜਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ ਗਈ। ਇਸ ਪਿੰਡ ਦੀ ਵਸਨੀਕ ਅਤੇ ਹਲਕੇ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਵੀ ਸੰਤ ਨਰੈਣ ਮੁਨੀ ਜੀ ਦੇ ਜੀਵਨ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਪੁੱਜੀਆਂ ਧਾਰਮਿਕ ਤੇ ਮੋਹਤਬਰ ਸਖਸ਼ੀਅਤਾਂ ਦਾ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਦਾਸ ਨੇ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਕਵੀਸ਼ਰੀ ਦਰਬਾਰ ਵੀ ਹੋਇਆ ਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਭਰਪੂਰ ਦਾਸ ਮਲਕਾਣਾ, ਮਹੰਤ ਗਿਆਨ ਸਰੂਪ ਗੁਰੂਸਰ ਵਾਲੇ, ਮਹੰਤ ਸੁਖਦੇਵ ਪ੍ਰਕਾਸ਼ ਮਹਿਮਾ ਸਰਜਾ, ਮਹੰਤ ਕੇਸ਼ੋਰਾਮ ਕੋਟਸ਼ਮੀਰ, ਮਹੰਤ ਗੋਬਿੰਦਾਨੰਦ, ਮਹੰਤ ਬਸੰਤ ਦਾਸ, ਮਹੰਤ ਰਮੇਸ਼ ਮੁਨੀ ਤਲਵੰਡੀ ਸਾਬੋ, ਮਹੰਤ ਗਿਆਨ ਦਾਸ ਜੱਜਲ, ਮਹੰਤ ਗੁਰਸ਼ਰਨ ਦਾਸ ਮੌੜ, ਮਹੰਤ ਅੰਮ੍ਰਿਤ ਮੁਨੀ ਮਾਨਸਾ, ਮਹੰਤ ਰਤਨ ਦਾਸ ਜਖੇਪਲ, ਮਹੰਤ ਸ਼ਿਵਾਨੰਦ ਕਿਉਲ, ਮਹੰਤ ਤੀਰਥ ਦਾਸ ਅੰਮ੍ਰਿਤਸਰ, ਹਲਕਾ ਵਿਧਾਇਕਾ ਬਲਜਿੰਦਰ ਕੌਰ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਯੂਥ ਅਕਾਲੀ ਦਲ ਤਲਵੰਡੀ ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ, ਸੀਨੀਅਰ ਅਕਾਲੀ ਆਗੂ ਗਿਆਨੀ ਨਛੱਤਰ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਜਗਾ ਰਾਮ ਤੀਰਥ, ਯੂਥ ਅਕਾਲੀ ਆਗੂ ਸੁਰਜੀਤ ਸ਼ਿੰਦੀ, ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ, ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਰਾਜੂ ਜਗਾ, 'ਆਪ' ਆਗੂ ਗੁਰਦੀਪ ਮਾਨ, ਸੋਹਣ ਜਗਾ, ਲਖਵੀਰ ਸਿੰਘ ਸੇਖੋਂ ਆਦਿ ਆਗੂ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration