"/> 21 ਲੜਕੀਆਂ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

21 ਲੜਕੀਆਂ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਤ

Published On: punjabinfoline.com, Date: Jan 13, 2018

ਧੂਰੀ 13 ਜਨਵਰੀ (ਮਹੇਸ਼ ਜਿੰਦਲ) ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਧੂਰੀ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵਿਸ਼ਵ ਧੀ ਦਿਵਸ ਨੂੰ ਸਮਰਪਿਤ ਸਥਾਨਕ ਸੰਗਰੂਰ ਵਾਲੀ ਕੋਠੀ ਦੇ ਮੈਦਾਨ ਵਿੱਚ ਬਹੁਤ ਹੀ ਪ੍ਰਭਾਵਸ਼ਾਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਮੀਲ ਪੱਥਰ ਸਾਬਿਤ ਕਰਨ ਵਾਲੀਆਂ 21 ਹੋਣਹਾਰ ਧੀਆਂ ਨੂੰ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਦਾ ਵਿਸੇਸ਼ ਸਨਮਾਨ ਕੀਤਾ।ਇਸ ਸਮਾਗਮ ਦੇ ਵਿੱਚ 102 ਸਾਲਾਂ ਬਜੁਰਗ ਐਥਲੀਟ ਮਾਨ ਕੌਰ ਅਤੇ ਜ਼ਜਬੇ ਵਾਲੀ ਸੱਤ ਸਾਲਾਂ ਮੀਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਖ ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਬੱਚਿਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਉੱਥੇ ਵਿਸੇਸ਼ ਰੂਪ ਵਿੱਚ ਪੰਜਾਬੀ ਗਾਇਕਾ ਸ਼ੈਲੀਨਾ ਸ਼ੈਲੀ , ਗਾਇਕ ਬਿਲਾਸ ਅਤੇ ਹੀਰਾ ਸ਼ਹਿਪਤ ਨੇ ਸੰਗੀਤਕ ਮਾਹੌਲ ਸਿਰਜਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਔਰਤਾਂ ਪੁਰਸ਼ਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ , ਭਾਰਤ ਸਰਕਾਰ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿਵਾਉਣ ਲਈ ਯਤਨਸ਼ੀਲ ਹੈ।ਉਹਨਾਂ ਅੱਗੇ ਕਿਹਾ ਕਿ ਪਰਿਵਰਤਨ ਸੰਸਥਾ ਵਧਾਈ ਦੀ ਪਾਤਰ ਹੈ ਜਿਸਨੇ ਔਰਤਾਂ ਪ੍ਰਤੀ ਸੋਚ ਨੂੰ ਬਦਲਣ ਦਾ ਸੁਨੇਹਾ ਦਿੱਤਾ ਹੈ।ਉਹਨਾਂ ਕਿਹਾ ਕਿ ਬੱਚੀਆਂ ਨੂੰ ਸਰੀਰਕ ਤੇ ਮਾਨਸਿਕ ਪੱਧਰ ਤੇ ਮਜਬੂਤ ਹੋਣ ਦੇਣਾ ਚਾਹੀਦਾ ਹੈ ਤਾਂ ਹੀ ਸਮਾਜ ਵਿੱਚ ਪਰਿਵਰਤਨ ਅਵੇਗਾ।ਇਸ ਸਮਾਗਮ ਵਿੱਚ ਸੰਸਥਾ ਦੇ ਸਰਪ੍ਰਸਤ ਡਾ: ਸੰਦੀਪ ਜੋਤ,ਸ: ਸੁਖਦੀਪ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਰਾਜੇਸ ਸਨੇਹੀ ਐਸ.ਐਚ.ਓ ਧੂਰੀ, ਵਿਜੈ ਕੁਮਾਰ ਰਾਈਸੀਲਾ ਗਰੁੱਪ , ਸੁਰਿੰਦਰ ਸ਼ਰਮਾਂ ਰਿਟਾਇਰਡ ਮਨੈਜਰ, ਜਤਿੰਦਰ ਸੋਨੀ ਮੰਡੇਰ ਸਮਾਜ ਸੇਵੀ, ਬਲਦੇਵ ਸਿੰਘ ਸਰਪੰਚ ਧੂਰੀ, ਜਸਵੰਤ ਸਿੰਘ ਖਹਿਰਾ ਮਨੈਜਰ ਅਕਾਲ ਕਾਲਜ ਮਸਤੂਆਣਾ, ਪ੍ਰਿੰਸੀਪਲ ਜਬਰਾ ਸਿੰਘ, ਇਸ ਸਮਾਗਮ ਦੀ ਸਜੇਟ ਸੰਚਾਲਨ ਦੀ ਭੂਮਿਕਾ ਮੈਡਮ ਅਮਨਦੀਪ ਕੌਰ ਬਾਠ ਨੇ ਨਿਭਾਈ।ਛੋਟੀਆਂ ਲੜਕੀਆਂ ਦਾ ਨੰਨੀ ਪਰੀ ਮੁਕਾਬਲਾ ਵੀ ਕਰਵਾਇਆ ਗਿਆ।ਸਵੇਰੇ ਸਭ ਤੋਂ ਪਹਿਲਾਂ “ ਆਈ ਲਵ ਮਾਈ ਡਾਟਰ” ਵਾਕ ਕਰਵਾਈ ਗਈ ਜਿਸ ਦੀ ਅਗਵਾਈ 102 ਸਾਲਾਂ ਬਜੁਰਗ ਮਾਨ ਕੌਰ ਨੇ ਕੀਤੀ। ਇਸ ਡਾਟਰ ਵਾਕ ਨੂੰ ਐਸ.ਐਚ.ਓ ਰਾਜੇਸ ਸਨੇਹੀ ਨੇ ਹਰੀ ਝੰਡੀ ਦੇ ਰਵਾਨਾ ਕੀਤਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration