"/> ਮਾਤਾ ਗੁਜਰੀ ਦੀ ਮਹਿਲਾ ਮੰਡਲ ਵੱਲੋਂ ਧੀਆਂ ਦੀ ਲੋਹੜੀ ਮਨਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਤਾ ਗੁਜਰੀ ਦੀ ਮਹਿਲਾ ਮੰਡਲ ਵੱਲੋਂ ਧੀਆਂ ਦੀ ਲੋਹੜੀ ਮਨਾਈ

Published On: punjabinfoline.com, Date: Jan 13, 2018

ਧੂਰੀ,13 ਜਨਵਰੀ (ਮਹੇਸ ਜਿੰਦਲ) ਮਾਤਾ ਗੁਜਰੀ ਮਹਿਲਾ ਮੰਡਲ, ਡੇਰਾ ਬਾਬਾ ਸਿੱਧ ਨੌਜਵਾਨ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ ਵਿੱਚ 21 ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਸੀ.ਡੀ.ਪੀ.ਓ ਧੂਰੀ ਆਸ਼ਾ ਰਾਣੀ, ਸੁਪਰਵਾਈਜਰ ਕਿਰਨਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਅਤੇ ਸਮਾਜ ਭਲਾਈ ਮੰਚ ਦੇ ਡਾਇਰੈਕਟਰ ਰਾਜਿੰਦਰ ਸਿੰਘ ਕਾਲਾਬੂਲਾ, ਸੁਪਰਵਾਈਜਰ ਚਰਨਜੀਤ ਕੌਰ ਅਤੇ ਕਿਰਨਜੀਤ ਕੌਰ, ਗੁਰਪ੍ਰੀਤ ਸਿੰਘ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਸੰਗਰੂਰ ਨੇ ਕਿਹਾ ਕਿ ਲੜਕੀਆਂ ਦੀ ਲੋਹੜੀ ਮਨਾਉਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਲੜਕੀਆਂ ਦੀ ਲੋਹੜੀ ਚਾਅ ਨਾਲ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਅਮਰਜੀਤ ਕੌਰ, ਗੁਰਪ੍ਰੀਤ ਕੌਰ ਖ਼ਜਾਨਚੀ, ਪਰਮਜੀਤ ਕੌਰ ਸਹਾਇਕ ਖ਼ਜਾਨਚੀ, ਪਰਮਜੀਤ ਕੌਰ ਜਨਰਲ ਸੱਕਤਰ, ਮਹਿੰਦਰ ਕੌਰ ਸਾਹਇਕ, ਬਲਵੀਰ ਕੌਰ, ਜਰਨੈਲ ਕੌਰ, ਹਰਬੰਸ ਕੌਰ, ਅੰਗਰੇਜ ਕੌਰ, ਹਰਜਿੰਦਰ ਕੌਰ, ਅੰਮ੍ਰਿਤ ਕੌਰ, ਰਾਜਵਿੰਦਰ ਕੌਰ, ਸਮੇਤ ਸਰਪੰਚ ਜਗਦੀਪ ਸਿੰਘ, ਮੇਵਾ ਸਿੰਘ ਪੰਚ, ਸਾਬਕਾ ਸਰਪੰਚ ਸੁਰਿੰਦਰ ਕੌਰ, ਕਲੱਬ ਦੇ ਚੈਅਰਮੈਨ ਮਨਜੀਤ ਕੌਰ, ਗੁਰਮੀਤ ਸਿੰਘ ਖ਼ਜਾਨਚੀ, ਆਂਗਨਵਾੜੀ ਹੈਲਪਰ ਅਮਰਜੀਤ ਕੌਰ, ਪਰਮਜੀਤ ਕੌਰ ਵੀ ਹਾਜਰ ਹਨ। ਅੰਤ ਵਿੱਚ ਮਹਿਲਾ ਮੰਡਲ ਦੀ ਪ੍ਰਧਾਨ ਅਮਰਜੀਤ ਕੌਰ ਨੇ ਪੁੱਜੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਇਸ ਦੇ ਉਪਰੰਤ ਲੜਕੀਆਂ ਦੀ ਲੋਹੜੀ ਮਨਾਉਂਦਿਆਂ ਲੜਕੀਆਂ ਦੇ ਜਨਮਦਿਨ ਮਨਾਉਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration