"/> ਮਾਲਵਾ ਵੈਲਫੇਅਰ ਬੰਗੀ ਨਿਹਾਲ ਸਿੰਘ ਵੱਲੋਂ ਵਾਲੀਬਾਲ,ਰੱਸਾਕਸ਼ੀ ਅਤੇ ਕੁਸ਼ਤੀਆਂ ਦਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ਼ ਸਮਾਪਤ ਹੋਇਆ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈਲਫੇਅਰ ਬੰਗੀ ਨਿਹਾਲ ਸਿੰਘ ਵੱਲੋਂ ਵਾਲੀਬਾਲ,ਰੱਸਾਕਸ਼ੀ ਅਤੇ ਕੁਸ਼ਤੀਆਂ ਦਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ਼ ਸਮਾਪਤ ਹੋਇਆ।

ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ: ਗੁਰਮੀਤ ਸਿੰਘ ਬੁੱਟਰ
Published On: punjabinfoline.com, Date: Jan 15, 2018

ਰਾਮਾਂ ਮੰਡੀ,15 ਜਨਵਰੀ ( ਤਰਸੇਮ ਸਿੰਘ ਬੁੱਟਰ) ਇੱਥੋਂ ਥੋੜ੍ਹੀ ਦੂਰ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵਾ ਨੂੰ ਸਮਪਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ ਨਿਰਦੇਸ਼ਨਾ 'ਚ ਦੋ ਰੋਜ਼ਾ ਬਲਾਕ ਪੱਧਰੀ ਤੀਜਾ ਵਾਲੀਬਾਲ ਖੇਡ ਆਦਿ ਦਾ ਟੂਰਨਾਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਤੇਜਿੰਦਰ ਪਾਲ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ਼ ਕੀਤਾ।36 ਟੀਮਾਂ 'ਚੋਂ ਪਹਿਲਾ ਸਥਾਨ ਭੁੱਚੋ ਦੀ ਟੀਮ ਨੇ ਅਤੇ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਬਲਾਕ ਪੱਧਰੀ ਟੂਰਨਾਮੈਂਟ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲ਼ੀ ਟੀਮ ਨੂੰ ਨਗਦ ਇਨਾਮ 5100 ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2100 ਅਤੇ ਦੋਵੇਂ ਟੀਮਾਂ ਨੂੰ ਸੁੰਦਰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।ਪਿੰਡ ਦੇ ਬਿਹਤਰ ਖਿਡਾਰੀ ਗੁਰਪ੍ਰੀਤ ਸਿੰਘ ਗੋਪੀ ਨੂੰ ਸਨਮਾਨਤ ਕੀਤਾ ਗਿਆ।ਕੁਸ਼ਤੀਆਂ 'ਚੋਂ ਪਹਿਲਾ ਸਥਾਨ ਗੁਰਪ੍ਰੀਤ ਸਿੰਘ ਰਾਮੇਂ ਨੇ ਪਹਿਲਾ ਤੇ ਗੁਰਸੇਵਕ ਸਿੰਘ ਬੰਗੀ ਨੇ ਦੂਜਾ ਸਥਾਨ ਹਾਸਿਲ ਕੀਤਾ।ਰੱਸਾ ਖਿੱਚਣ ਦੇ ਮੁਕਾਬਿਲਆਂ 'ਚੋਂ ਬਾਘਾ ਦੀ ਟੀਮ ਨੇ ਪਹਿਲਾ ਅਤੇ ਬੰਗੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ, ਪਰਮਜੀਤ ਕੌਰ ਯੂ.ਐੱਸ.ਏ.,ਡਾ: ਸੁਨੀਲ ਗੁਪਤਾ, ਹਰਜੀਤ ਸਿੰਘ ਅੱੈਨ.ਵਾਈ ਸੀ.,ਗਗਨਦੀਪ ਸਿੰਘ ਸਿੱਧੂ,ਗੁਰਦੀਪ ਸਿੰਘ ਜੇ,ਈ,ਨੰਬਰਦਾਰ ਗੁਲਾਬ ਸਿੰਘ,ਬਨਪ੍ਰੀਤ ਸਿੰਘ ਸਿੱਧੂ,ਮਨਪ੍ਰੀਤ ਸਿੰਘ ਬੁੱਟਰ,ਹਰਮਨ ਸਿੰਘ ਸਿੱਧੂ,ਰੇਸ਼ਮ ਸਿੰਘ ਰੋਮਾਣਾ,ਗੁਰਵਿੰਦਰ ਸਿੰਘ ਬੁੱਟਰ,ਲੱਖੀ ਭੁੱਲਰ,ਜਸਪ੍ਰੀਤ ਸਿੰਘ ਸਿੱਧੂ,ਸੁਖਵਿੰਦਰ ਸਿੰਘ ਲੀਲਾ ,ਮੱਖਣ ਸਿੰਘ ਨਿੱਕਾ,ਤਰਸੇਮ ਸਿੰਘ ਬੁੱਟਰ,ਬਾਬੂ ਸਿੰਘ ਬੁੱਟਰ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration