"/> ਮਾਨਵਾਲਾ ਘਟਨਾ ਅਤਿ ਸ਼ਰਮਨਾਕ, ਸ਼੍ਰੋਮਣੀ ਕਮੇਟੀ ਮੈਂਬਰ ਆਪੋ ਆਪਣੇ ਹਲਕਿਆਂ ਵਿੱਚ ਰੱਖਣ ਵਿਸ਼ੇਸ ਧਿਆਨ- ਗਿਆਨੀ ਹਰਪ੍ਰੀਤ ਸਿੰਘ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਨਵਾਲਾ ਘਟਨਾ ਅਤਿ ਸ਼ਰਮਨਾਕ, ਸ਼੍ਰੋਮਣੀ ਕਮੇਟੀ ਮੈਂਬਰ ਆਪੋ ਆਪਣੇ ਹਲਕਿਆਂ ਵਿੱਚ ਰੱਖਣ ਵਿਸ਼ੇਸ ਧਿਆਨ- ਗਿਆਨੀ ਹਰਪ੍ਰੀਤ ਸਿੰਘ

Published On: punjabinfoline.com, Date: Jan 22, 2018

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਵਿੱਚ ਜਾਤ ਪਾਤ ਜਾਂ ਉੱਚੇ ਨੀਵੇਂ ਦੀ ਕੋਈ ਥਾਂ ਨਹੀ ਹੈ ਸਗੋਂ ਸਿੱਖ ਹੀ ਇੱਕੋ ਇੱਕ ਧਰਮ ਹੈ ਜਿਸਦੇ ਗੁਰੁ ਸਾਹਿਬਾਨ ਨੇ ਜਾਤ ਪਾਤ ਨੂੰ ਖਤਮ ਕਰਕੇ ਸਭ ਨੂੰ ਇੱਕ ਸਮਾਨ ਮੰਨਿਆ ਸੀ ਪ੍ਰੰਤੂ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਆਪਣੇ ਗੁਰੁ ਸਾਹਿਬਾਨ ਦੇ ਸੰਦੇਸ਼ਾਂ ਨੂੰ ਹੀ ਵਿਸਾਰ ਰਹੇ ਹਾਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਰੂਰ ਜਿਲ੍ਹੇ ਦੇ ਪਿੰਡ ਮਾਨਵਾਲਾ ਵਿੱਚ ਇੱਕ ਪਰਿਵਾਰ ਨੂੰ ਗੁਰਦੁਆਰਾ ਕਮੇਟੀ ਵੱਲੋਂ ਪਾਠ ਨਾ ਕਰਨ ਦੇਣ ਅਤੇ ਦਲਿਤ ਕਹਿਣ ਦੀ ਅਤਿ ਸ਼ਰਮਨਾਕ ਘਟਨਾ 'ਤੇ ਨਿੰਦਿਆ ਕਰਦਿਆਂ ਕੀਤਾ।
ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਕਿਹਾ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਵਿਸ਼ੇਸ਼ ਧਿਆਨ ਰੱਖਣ ਤਾਂ ਕਿ ਕਿਤੇ ਵੀ ਅਜਿਹੀ ਘਟਨਾ ਨਾ ਵਾਪਰੇ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖੀ ਦੇ ਮੱਥੇ ਤੇ ਕਲੰਕ ਹਨ ਅਤੇ ਅੱਜ ਸਭ ਤੋਂ ਵੱਡੀ ਲੋੜ ਤਾਂ ਇਹ ਹੈ ਕਿ ਕਿਸੇ ਕਾਰਨ ਸਿੱਖੀ ਤੋਂ ਦੂਰ ਹੋ ਚੁੱਕਿਆਂ ਨੂੰ ਸਿੱਖ ਧਰਮ ਦੇ ਨੇੜੇ ਲਾਇਆ ਜਾਵੇ ਤੇ ਕੁਝ ਕੁ ਤਾਕਤਾਂ ਅਜਿਹੀਆਂ ਵੀ ਹਨ ਜੋ ਸਮੇਂ ਸਮੇਂ ਤੇ ਅਜਿਹੀਆਂ ਕਾਰਵਾਈਆਂ ਕਰਕੇ ਸਗੋਂ ਆਪਣੇ ਹੀ ਭਾਈਚਾਰੇ ਦੇ ਲੋਕਾਂ ਨੂੰ ਸਿੱਖੀ ਤੋਂ ਦੂਰ ਜਾਣ ਲਈ ਮਜਬੂਰ ਕਰ ਦਿੰਦੀਆਂ ਹਨ ਜਿਨਾਂ ਤੋਂ ਪੰਥ ਹਿਤੈਸ਼ੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਥੇਦਾਰ ਨੇ ਸਬੰਧਿਤ ਕਮੇਟੀ ਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕੀਤੇ ਜਾਣ ਦੇ ਸੰਕੇਤ ਵੀ ਦਿੱਤੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration