"/> ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਇੱਕ ਰੋਜ਼ਾ ਧਾਰਮਿਕ ਸੈਮੀਨਾਰ ਦਾ ਆਯੋਜਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਇੱਕ ਰੋਜ਼ਾ ਧਾਰਮਿਕ ਸੈਮੀਨਾਰ ਦਾ ਆਯੋਜਨ

ਮਨੁੱਖੀ ਸਖਸ਼ੀਅਤ ਦਾ ਸੰਪੂਰਨ ਵਿਕਾਸ ਹੀ ਵਿੱਦਿਆ ਦਾ ਅਸਲ ਮਕਸਦ- ਗਿਆਨੀ ਹਰਪ੍ਰੀਤ ਸਿੰਘ
Published On: punjabinfoline.com, Date: Jan 23, 2018

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਯੋਗ ਅਗਵਾਈ ਵਿੱਚ ਇੱਕ ਰੋਜ਼ਾ ਧਾਰਮਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਾ. ਅਵੀਨਿੰਦਰਪਾਲ ਸਿੰਘ, ਐਡੀ. ਚੀਫ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਰਨ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਚਮਕੌਰ ਸਿੰਘ ਰਿਟਾਇਰਡ ਪ੍ਰਿੰਸੀਪਲ, ਸ਼ਮਸ਼ੇਰ ਸਿੰਘ ਉੱਘੇ ਸਮਾਜ ਸੇਵਕ ਆਦਿ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਕਵਲਜੀਤ ਕੌਰ ਤੇ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖ ਕੇ ਕੀਤੀ। ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਜਿੰਦਗੀ ਦਾ ਜ਼ਰੂਰੀ ਅੰਗ ਹੈ। ਕੇਵਲ ਰੁਜ਼ਗਾਰ ਪ੍ਰਾਪਤ ਕਰਨਾ ਹੀ ਵਿੱਦਿਆ ਦਾ ਅਸਲ ਮਕਸਦ ਨਹੀਂ ਸਗੋਂ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਅਤੇ ਗੁਣਾਂ ਭਰਪੂਰ ਸੰਪੂਰਨ ਸਖਸ਼ੀਅਤ ਦੀ ਘਾੜਤ ਹੀ ਵਿੱਦਿਆ ਦਾ ਅਸਲ ਮਨੋਰਥ ਹੈ। ਇਸ ਮੌਕੇ ਕਾਲਜ਼ ਵਿਦਿਆਰਥੀਆਂ ਵੱਲੋਂ ਬਣਾਈ ਗਈ ਗੁਰਮਤਿ ਸੇਵਾ ਸੁਸਾਇਟੀ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਿੰਘ ਸਾਹਿਬ ਵੱਲੋਂ ਸਨਮਾਨਿਤ ਕਰਦਿਆਂ ਸੇਵਾ ਕਾਰਜਾਂ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਅਵੀਨਿੰਦਰਪਾਲ ਸਿੰਘ ਨੇ 'ਜ਼ਿੰਦਗੀ ਵਿੱਚ ਖੁਸ਼ੀ ਤੇ ਕਾਮਯਾਬੀ' ਵਿਸ਼ੇ ਰਾਹੀਂ ਜੀਵਨ ਦੇ ਗੁੱਝੇ ਭੇਦਾਂ ਤੋਂ ਵਿਦਿਆਰਥੀਆਂ ਨੂੰ ਸਲਾਈਡ ਸ਼ੋਅ ਰਾਹੀਂ ਬੜੇ ਹੀ ਦਿਲਚਸਪ ਢੰਗ ਨਾਲ ਜਾਣੂ ਕਰਵਾਉਂਦਿਆਂ ਭੱਜ ਦੌੜ ਦੀ ਜਿੰਦਗੀ ਤੋਂ ਸ਼ਾਂਤੀ ਅਤੇ ਟਿਕਾਅ ਵਾਲੇ ਪਾਸੇ ਤੁਰਨ ਦੀ ਅਪੀਲ ਕੀਤੀ। ਉਹਨਾਂ ਮਨੁੱਖ ਦੀਆਂ ਚਿੰਤਾਵਾਂ ਦਾ ਮੁੱਖ ਕਾਰਨ, ਉਸਦੀ ਅਗਿਆਨਤਾ ਤੇ ਜਿੰਦਗੀ ਪ੍ਰਤੀ ਸੰਵੇਦਨਸ਼ੀਲ ਨਾ ਹੋਣਾ ਦੱਸਿਆ। ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਚੰਗੀਆਂ ਕਿਤਾਬਾਂ ਪੜਨ, ਆਪਣੀ ਸਿਹਤ, ਪੜਾਈ, ਖੇਡਾਂ, ਅਤੇ ਭਵਿੱਖ ਪ੍ਰਤੀ ਸੰਵੇਦਨਸ਼ੀਲ ਹੋ ਕੇ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਇੰਦਰਪ੍ਰੀਤ ਕੌਰ ਤੇ ਪਰਮਿੰਦਰ ਸਿੰਘ ਨੇ ਨਿਭਾਈ। ਅੰਤ ਵਿੱਚ ਡਾ. ਕੁਲਦੀਪ ਕੌਰ, ਕਨਵੀਨਰ ਗੁਰਮਤਿ ਸੇਵਾ ਸੁਸਾਇਟੀ ਨੇ ਪਹੁੰਚੇ ਮੁੱਖ ਮਹਿਮਾਨ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਰਜਿੰਦਰ ਸਿੰਘ ਕਾਲਜ ਸੁਪਰਡੈਂਟ, ਪ੍ਰੋ. ਸਪਨਜੀਤ ਕੌਰ, ਪ੍ਰੋ. ਮਲਕਿੰਦਰ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ, ਰਮਨਪ੍ਰੀਤ ਕੌਰ ਹੋਸਟਲ ਵਾਰਡਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਡਾ. ਮਨੋਰਮਾ ਸਮਾਘ, ਪ੍ਰੋ. ਜੋਤੀ ਸੰਧੂ, ਪ੍ਰੋ. ਗੁਰਮੇਜ ਸਿੰਘ, ਡਾ. ਨੀਤੂ ਰਾਣੀ, ਪ੍ਰੋ. ਹਰਲੀਨ ਕੌਰ, ਪ੍ਰੋ. ਅਮਨਪਾਲ ਕੌਰ, ਪ੍ਰੋ. ਰਾਜਨਦੀਪ ਕੌਰ, ਡਾ. ਨਵਨੀਤ ਡਾਬਰਾ ਆਦਿ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਵੱਲੋਂ ਆਏ ਪਤਵੰਤੇ ਸੱਜਣਾਂ ਅਤੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration