"/> ਨੈਸ਼ਨਲ ਪਲਸ ਪੋਲੀਓ ਦੀ ਸ਼ੁਰੁਆਤ ਹੋਈ, ਸਾਰੇ ਹੀ ਮਾਤਾ ਪਿਤਾ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ- ਡਾ. ਅਸ਼ਵਨੀ ਕੁਮਾਰ ਐਸ. ਐਮ. ਓ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੈਸ਼ਨਲ ਪਲਸ ਪੋਲੀਓ ਦੀ ਸ਼ੁਰੁਆਤ ਹੋਈ, ਸਾਰੇ ਹੀ ਮਾਤਾ ਪਿਤਾ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ- ਡਾ. ਅਸ਼ਵਨੀ ਕੁਮਾਰ ਐਸ. ਐਮ. ਓ

Published On: punjabinfoline.com, Date: Jan 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਵੱਲੋਂ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਰੇ ਹੀ ਮਾਤਾ ਪਿਤਾ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ ਤਾਂ ਕਿ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਕੀਤਾ ਜਾ ਸਕੇ।
ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਬਲਾਕ ਵਿਖੇ ਕੁੱਲ 22494 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਲਈ ਕੁੱਲ 111 ਰੈਗੂਲਰ ਬੂਥ ਅਤੇ ਚਾਰ ਟਰਾਂਂਜਿਟ ਬੂਥ ਬਣਾਏ ਗਏ ਹਨ। ਪੋਲੀਓ ਦੀਆਂਂ ਟੀਮਾਂ ਵੱਲੋਂ ਮਿਤੀ 29 ਅਤੇ 30 ਜਨਵਰੀ ਅਤੇ ਨੂੰ ਘਰ-ਘਰ ਜਾ ਕੇ ਬਾਕੀ ਰਹਿੰਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਅੱਜ ਕੁੱਲ 10,004 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਇਸ ਮੌਕੇ ਸ. ਸੁਖਦੇਵ ਸਿੰਘ ਐਸ. ਆਈ., ਸ੍ਰੀਮਤੀ ਭੁਪਿੰਦਰਪਾਲ ਕੌਰ, ਸ੍ਰੀ ਨਿਰਮਲ ਸਿੰਘ, ਸ. ਗੁਰਪ੍ਰੀਤ ਸਿੰਘ ਤੋਂ ਇਲਾਵਾ ਸ੍ਰੀਮਤੀ ਰਾਣੀ ਕੌਰ ਫੈਸਿਲੀਟੇਟਰ ਆਦਿ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration