"/> ਮਾਲਵਾ ਮਿਸ਼ਨ ਵੱਲੋਂ ਤਲਵੰਡੀ ਸਾਬੋ ਵਿਖੇ ਪੁਸਤਕ ਮੇਲਾ ਤੇ ਗੀਤ ਦਰਬਾਰ 29 ਜਨਵਰੀ ਨੂੰ, ਉਘੇ ਸਾਹਿਤਕਾਰ, ਕਵੀ ਤੇ ਲੇਖਕ ਕਰਨਗੇ ਸ਼ਿਰਕਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਮਿਸ਼ਨ ਵੱਲੋਂ ਤਲਵੰਡੀ ਸਾਬੋ ਵਿਖੇ ਪੁਸਤਕ ਮੇਲਾ ਤੇ ਗੀਤ ਦਰਬਾਰ 29 ਜਨਵਰੀ ਨੂੰ, ਉਘੇ ਸਾਹਿਤਕਾਰ, ਕਵੀ ਤੇ ਲੇਖਕ ਕਰਨਗੇ ਸ਼ਿਰਕਤ

Published On: punjabinfoline.com, Date: Jan 29, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਚੋਂ ਦਿਨੋਂ ਦਿਨ ਮਨਫੀ ਹੋ ਰਹੀ ਸਾਹਿਤ ਪੜ੍ਹਣ ਦੀ ਰੁਚੀ ਨੂੰ ਵੇਖਦਿਆਂ ਅਤੇ ਉਨ੍ਹਾਂ ਵਿੱਚ ਪੁਸਤਕ ਪਿਆਰ ਪੈਦਾ ਕਰਨ ਦੇ ਮਕਸਦ ਨਾਲ ਇਲਾਕੇ ਦੀ ਸਮਾਜ ਸੇਵੀ ਸੰਸਥਾ "ਮਾਲਵਾ ਮਿਸ਼ਨ ਮੌੜ" ਅਤੇ ਮੈਗਜੀਨ "ਪੰਜਾਬੀ ਰਾਵਤਾ" ਵੱਲੋਂ ਯਾਦਵਿੰਦਰਾ ਕਾਲਜ ਆਫ ਇੰਜ: ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਯਾਦਵਿੰਦਰਾ ਕਾਲਜ ਦੇ ਵਿਹੜੇ ਵਿੱਚ ਪਹਿਲਾ ਪੁਸਤਕ ਮੇਲਾ ਤੇ ਗੀਤ ਦਰਬਾਰ 29 ਜਨਵਰੀ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ| ਮਾਲਵਾ ਮਿਸ਼ਨ ਦੇ ਮੈਂਬਰ ਤੇ ਪੁਸਤਕ ਮੇਲੇ ਦੇ ਪ੍ਰਬੰਧਕੀ ਇੰਚਾਰਜ ਹਰਜਿੰਦਰ ਸਿੱਧੂ ਅਤੇ ਸੁਰਿੰਦਰ ਸਿੰਘ ਜਗਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੰਸਥਾ ਮੁਖੀ ਡਾ. ਯਾਦਵਿੰਦਰ ਮੌੜ, ਪ੍ਰਿੰ: ਭੁਪਿੰਦਰ ਮਾਨ ਤੇ ਪੰਜਾਬੀ ਰਾਵਤਾ ਦੇ ਮੁੱਖ ਸੰਪਾਦਕ ਸੁਖਵੀਰ ਜੋਗਾ ਦੀ ਅਗਵਾਈ ਤੇ ਯਤਨਾਂ ਸਦਕਾ ਹੀ ਸਾਡੀ ਸੰਸਥਾ ਨੇ ਪੁਸਤਕ ਮੇਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸਦਾ ਮੁੱਖ ਮੰਤਵ ਕਿਤਾਬਾਂ ਅਤੇ ਸਾਹਿਤ ਨਾਲੋ ਟੁੱਟਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਵਾਪਸ ਮੋੜ ਲਿਆਉਣਾ ਹੈ| ਮੇਲੇ ਦੀ ਪ੍ਰਧਾਨਗੀ ਉਘੇ ਸਾਹਿਤਕਾਰ ਤੇ ਡੀਨ ਡਾ. ਲਾਭ ਸਿੰਘ ਖੀਵਾ ਕਰਨਗੇ ਅਤੇ ਪ੍ਰਸਿੱਧ ਨਾਟਕਕਾਰ ਸ੍ਰੀਮਤੀ ਮਨਜੀਤ ਕੌਰ ਔਲਖ (ਸੁਪਤਨੀ ਸਵ: ਅਜਮੇਰ ਸਿੰਘ ਔਲਖ ਨਾਟਕਕਾਰ) ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ ਤੇ ਇਸ ਤੋਂ ਬਿਨ੍ਹਾਂ ਡਾ. ਪਰਮਜੀਤ ਸਿੰਘ ਰੋਮਾਣਾ ਸਾਬਕਾ ਡੀਨ ਕੇਂਦਰੀ ਯੂਨੀਵਰਸਿਟੀ ਪੰਜਾਬ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚ ਰਹੇ ਹਨ| ਇਸ ਮੌਕੇ ਪੰਜਾਬ ਦੇ ਪ੍ਰਸਿੱਧ ਨਾਵਲਕਾਰ ਪ੍ਰਗਟ ਸਤੌਜ਼, ਕਵੀ ਰਾਜਵਿੰਦਰ ਮੀਰ ਸਮੇਤ ਹੋਰ ਵੀ ਉਘੇ ਕਹਾਣੀਕਾਰ ਅਤੇ ਲੇਖਕ ਪਹੁੰਚ ਰਹੇ ਹਨ, ਜਿੰਨ੍ਹਾਂ ਦੀਆਂ ਕਿਤਾਬਾਂ ਅਤੇ ਕਵਿਤਾਵਾਂ ਤੇ ਚਰਚਾ ਹੋਵੇਗੀ ਤੇ ਰੂ-ਬ-ਰੂ ਪ੍ਰੋਗਰਾਮ ਵੀ ਹੋਵੇਗਾ| ਇਸ ਮੇਲੇ ਵਿੱਚ ਪੰਜਾਬ ਦੇ ਲੱਗਭੱਗ ਸਾਰੇ ਹੀ ਪ੍ਰਕਾਸ਼ਿਕ ਪਹੁੰਚ ਰਹੇ ਹਨ| ਸੰਸਥਾ ਮੁਖੀ ਡਾ. ਯਾਦਵਿੰਦਰ ਮੌੜ ਤੇ ਸਮੁੱਚੀ ਟੀਮ ਨੇ ਸਾਰੇ ਇਲਾਕੇ ਦੇ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਮੇਲੇ 'ਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ|
ਇਸ ਮੌਕੇ ਸੰਸਥਾਂ ਮੈਂਬਰ ਜਗਤਾਰ ਅਣਜਾਨ, ਬਲਵੀਰ ਆਰਟਸ, ਰਘਬੀਰ ਸਿੰਘ ਮਾਨਸਾ, ਕਰਮਜੀਤ ਕੌਰ ਚਹਿਲ ਮਾਨਸਾ ਤੇ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਤੋਂ ਗੁਰਮੀਤ ਬੁੱਟਰ ਹਾਜਰ ਸਨ|

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration