"/> ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

ਨੀਲਾ ਸਦਨ ਬਣਿਆਂ ਓਵਰਆਲ ਚੈਪੀਅਨ
Published On: punjabinfoline.com, Date: Feb 04, 2018

ਰਾਮਾਂ ਮੰਡੀ,4 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ 'ਚ ਸਕੂਲ ਦੇ ਖਿਡਾਰੀਆਂ(ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ 'ਚੋਂ ਸੌ ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ,ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਖਿਡਾਰੀਆਂ 'ਚੋਂ ਸੌ ਮੀਟਰ ਦੌੜ ਲਾ ਕੇ ਸੁਖਵੀਰ ਸਿੰਘ ਨੀਲਾ ਸਦਨ,ਪਰਮਿੰਦਰ ਸਿੰਘ ਹਰਾ ਸਦਨ ਅਤੇ ਚਰਨ ਸਿੰਘ ਲਾਲ ਸਦਨ ਨੇ ਕਰਮਵਾਰ ਪਹਿਲਾ,ਦੂਜਾ ਅਤੇ ਤੀਜਾ ਥਾਂ ਪ੍ਰਾਪਤ ਕੀਤਾ। ਇਸ ਪ੍ਰਕਾਰ ਪਹਿਲੇ ਵਰਗ ਦੇ ਖਿਡਾਰੀਆਂ ਨੇ ਚਾਰ ਸੌ ਮੀਟਰ ਦੌੜ ਲਾ ਕੇ ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਪਹਿਲੀ,ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਦੂਜੀ,ਜਦੋਂ ਕਿ ਲਾਲ ਸਦਨ ਦੇ ਸੁਖਬੀਰ ਸਿੰਘ ਨੇ ਤੀਜੀ ਜਗ੍ਹਾ ਮੱਲੀ।ਚਾਰ ਸੌ ਦੌੜ ਲਾਉਣ ਦੇ ਮੁਕਾਬਲੇ 'ਚੋਂ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਖਿਡਾਰੀਆਂ 'ਚੋਂ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਲੜੀਵਾਰ ਗੁਰਜੀਤ ਸਿੰਘ ਤੇ ਮਨਜੀਤ ਸਿੰਘ (ਦੋਵੇਂ ਹਰਾ ਸਦਨ) ਅਤੇ ਲਵਜੀਤ ਸਿੰਘ ਪੀਲ਼ੇ ਸਦਨ ਨੇ ਪ੍ਰਾਪਤ ਕੀਤਾ।ਨੌਵੀਂ ਤੋਂ ਬਾਰਵ੍ਹੀਂ ਜਮਾਤਾਂ ਦੀ ਚਾਰ ਸੌ ਮੀਟਰ ਰਿਲੇਅ ਦੌੜ 'ਚੋਂ ਨੀਲੇ ਸਦਨ ਦੇ ਹੋਣਹਾਰ ਦੌੜਾਕਾਂ ਨੇ ਪਹਿਲਾ,ਹਰੇ ਸਦਨ ਨੇ ਦੂਜਾ ਅਤੇ ਲਾਲ ਸਦਨ ਨੇ ਤੀਜਾ ਸਥਾਨ ਮੱਲਿਆ।ਇਸੇ ਪ੍ਰਕਾਰ ਦੀ ਦੌੜ 'ਚੋਂ ਜੂਨੀਅਰ ਅਥਲੀਟਾਂ ਲਾਲ,ਪੀਲ਼ਾ ਅਤੇ ਹਰਾ ਸਦਨ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।ਜ਼ੋਰ- ਅਜਮਾਈ ਦੀ ਖੇਡ ਰੱਸਾ-ਖਿੱਚਣ ਦੇ ਰੌਚਕ ਮੁਕਾਬਿਲਆਂ 'ਚੋਂ ਨੀਲੇ ਸਦਨ ਨੇ ਬਾਜ਼ੀ ਮਾਰੀ।ਸਭ ਤੋਂ ਵੱਧ ਅੰਕ ਹਾਸਿਲ ਕਰ ਕੇ ਨੀਲੇ ਸਦਨ ਨੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ ਅਤੇ ਹਰਾ ਸਦਨ ਦੂਜੇ ਸਥਾਨ 'ਤੇ ਰਿਹਾ।ਪਿੰ੍ਰੰਸੀਪਲ ਅਮਨਦੀਪ ਕੌਰ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ।ਉਹਨਾਂ ਨੇ ਜੇਤੂ ਖਿਡਾਰੀਆਂ ਤੇ ਚੈਪੀਅਨ ਬਣੇ ਨੀਲੇ ਸਦਨ ਦੇ ਅਧਿਆਕਾਂ ਲੈਕਚਰਾਰ ਤਰਸੇਮ ਸਿੰਘ ਬੁੱਟਰ,ਲੈਕਚਰਾਰ ਪਰਗਟ ਸਿੰਘ,ਲੈਕਚਰਾਰ ਅੰਮ੍ਰਿਤਪਾਲ ਕੌਰ,ਮੈਡਮ ਜਗਮੀਤ ਕੌਰ ਨੂੰ ਮੁਬਾਰਕਬਾਦ ਦਿੱਤੀ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਅਤੇ ਗੁਰਜੀਤ ਸਿੰਘ ਭੀਟੀਵਾਲਾ ਨੇ ਸਾਂਝੇ ਤੌਰ 'ਤੇ ਬਾਖ਼ੂਬੀ ਕੀਤਾ।ਰਿਕਾਰਡ ਰੱਖਣ ਦਾ ਕੰਮ ਭੁਪਿੰਦਰ ਕੁਮਾਰ ਖੰਨਾ,ਮੈਡਮ ਕੰਵਲਜੀਤ ਕੌਰ ਅਤੇ ਮੈਡਮ ਸਤਨਾਮ ਕੌਰ ਨੇ ਕੀਤਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration