"/> ਰਿਸਵਤ ਲੈ ਕੇ ਦਵਾਈ ਦਵਾਉਣ ਦੇ ਬਹਾਨੇ ਬਾਹਰ ਭੇਜਣ ਵਾਲਿਆ ਦਾ ਪਰਦਾਫਾਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਿਸਵਤ ਲੈ ਕੇ ਦਵਾਈ ਦਵਾਉਣ ਦੇ ਬਹਾਨੇ ਬਾਹਰ ਭੇਜਣ ਵਾਲਿਆ ਦਾ ਪਰਦਾਫਾਸ਼

Published On: punjabinfoline.com, Date: Feb 05, 2018

ਸੰਗਰੂਰ,05 ਫਰਵਰੀ (ਸਪਨਾ ਰਾਣੀ) ਸ੍ਰ: ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਸਬ ਜੇਲ ਮਲੇਰਕੋਟਲਾ ਵਿਖੇ ਬੰਦ ਦੋਸੀਆਨ ਨੂੰ ਰਿਸਵਤ ਲੈ ਕੇ ਦਵਾਈ ਦਵਾਉਣ ਦੇ ਬਹਾਨੇ ਬਾਹਰ ਭੇਜਣ ਦਾ ਪਰਦਾਫਾਸ਼, ਸਬ ਜੇਲ ਮਲੇਰਕਟੋਲਾ ਦਾ ਹੈਡ ਵਾਰਡਨ, ਦੋ ਪੁਲਿਸ ਮੁਲਾਜਮ ਅਤੇ ਹਰਦੇਵ ਸਿੰਘ ਸਾਬਕਾ ਸਰਪੰਚ (ਪਤੀ ਮੌਜੂਦਾ ਸਰਪੰਚ) ਅਲੀਪੁਰ ਗ੍ਰਿਫਤਾਰ।
ਸ੍ਰ. ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਤਲਾਹ ਮਿਲੀ ਸਬ ਜੇਲ ਮਲੇਰਕੋਟਲਾ ਵਿਖੇ ਬੰਦ ਦੋਸੀ ਰਵਨੀਤ ਗਰਗ ਪੁੱਤਰ ਬੀਰਭਾਨ ਗਰਗ ਵਾਸੀ ਲਹਿਰਾ, ਹਰਦੇਵ ਸਿੰਘ ਪੁੱਤਰ ਉਜਾਗਰ ਸਿੰਘ ਕੌਮ ਜੱਟ ਵਾਸੀ ਅਲੀਪੁਰ ਥਾਣਾ ਸੰਦੌੜ, ਵਿਨੋਦ ਕੁਮਾਰ ਫਾਰਮਾਸਿਸਟ ਸਬ ਜੇਲ ਮਲੇਰਕੋਟਲਾ, ਕੰਗਣ ਖਾਂ ਹੈੱਡ ਵਾਰਡਨ ਸਬ ਜੇਲ ਮਲੇਰਕੋਟਲਾ, ਹੌਲਦਾਰ ਜਗਤਾਰ ਸਿੰਘ ਐਸਕੋਰਟ ਗਾਰਦ ਮਲੇਰਕੋਟਲਾ ਅਤੇ ਸਿਪਾਹੀ ਜਸਕੀਰਤ ਸਿੰਘ ਐਸਕੋਰਟ ਗਾਰਦ ਮਲੇਰਕੋਟਲਾ ਨਾਲ ਮਿਲੀ ਭੁਗਤ ਕਰਕੇ ਰਿਸਵਤ ਦੇ ਕੇ ਦਵਾਈ ਦਾ ਬਹਾਨੇ ਮਿਤੀ 02-02-18 ਨੂੰ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਇਆ ਹੈ। ਜਿਸ ਸਬੰਧੀ ਮੁ: ਨੰ: 05 ਮਿਤੀ 04.02.18 ਅ/ਧ 225B,120B IPC,Sec 7,9,13(i) d(iii) P.C. Act 1988 ਥਾਣਾ ਸਿਟੀ 1 ਮਲੇਰਕੋਟਲਾ ਬਰਖਿਲਾਫ ਉਕਤਾਨ ਦੋਸੀਆਨ ਦਰਜ ਰਜਿਸਟਰ ਕੀਤਾ ਗਿਆ ਤੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਹਰਦੇਵ ਸਿੰਘ ਸਾਬਕਾ ਸਰਪੰਚ ਅਲੀਪੁਰ (ਪਤੀ ਮੌਜੂਦਾ ਸਰਪੰਚ), ਕੰਗਣ ਖਾਂ ਹੈੱਡ ਵਾਰਡਨ ਸਬ ਜੇਲ ਮਲੇਰਕੋਟਲਾ, ਹੌਲਦਾਰ ਜਗਤਾਰ ਸਿੰਘ ਅਤੇ ਸਿਪਾਹੀ ਜਸਕੀਰਤ ਸਿੰਘ ਐਸਕੋਰਟ ਗਾਰਦ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਫਰਮਾਸਿਸਟ ਵਿਨੋਦ ਕੁਮਾਰ ਫਰਾਰ ਹੈ ਤੇ ਮੁੱਖ ਦੋਸੀ ਰਮਨੀਤ ਗਰਗ ਸਬ ਜੇਲ ਮਲੇਰਕੋਟਲਾ ਵਿਖੇ ਬੰਦ ਹੈ, ਨੂੰ ਪ੍ਰੋਡੰਕਸ਼ਨ ਵਰੰਟ ਹਾਸਲ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।
ਦੌਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਦੋਸੀ ਰਮਨੀਤ ਗਰਗ ਪੁੱਤਰ ਬੀਰਪਾਨ ਗਰਗ ਵਾਸੀ ਲਹਿਰਾ ਪਾਸੋਂ ਮੁਕੱਦਮਾ ਨੰਬਰ 140 ਮਿਤੀ 02-10-2016 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਲਹਿਰਾ ਵਿੱਚ 250 ਗ੍ਰਾਮ ਨਸੀਲਾ ਪਾਉਡਰ ਬ੍ਰਾਮਦ ਹੋਣ ਕਾਰਨ ਸਬ ਜੇਲ ਮਲੇਰਕੋਟਲਾ ਵਿਖੇ ਬੰਦ ਹੈ। ਜਿਸ ਦੇ ਨਾਲ ਪਹਿਲਾ ਹਰਦੇਵ ਸਿੰਘ ਸਾਬਕਾ ਸਰਪੰਚ ਅਲੀਪੁਰ ਪੁੱਤਰ ਉਜਾਗਰ ਸਿੰਘ ਵਾਸੀ ਅਲੀਪੁਰ ਥਾਣਾ ਸੰਦੋੜ ਮਲੇਰਕੋਟਲਾ ਜੇਲ ਵਿੱਚ ਬੰਦ ਰਿਹਾ ਸੀ। ਜਿੱਥੇ ਦੋਵੇ ਇੱਕਠੇ ਹੀ ਇੱਕੋ ਬੈਰਕ ਵਿੱਚ ਰਹਿੰਦੇ ਸਨ।ਹਰਦੇਵ ਸਿੰਘ ਸਾਬਕਾ ਸਰਪੰਚ ਹੁਣ ਜਮਾਨਤ ਪਰ ਆਇਆ ਹੋਇਆ ਹੈ। ਹਰਦੇਵ ਸਿੰਘ ਸਾਬਕਾ ਸਰਪੰਚ ਨੇ ਦੋਸੀ ਰਮਨੀਤ ਗਰਗ ਨੂੰ ਉਸ ਦੀ ਭੈਣ ਦੇ ਵਿਆਹ ਵਿੱਚ ਸਾਮਲ ਕਰਾਉਣ ਲਈ ਸਬ ਜੇਲ ਮਲੇਰਕੋਟਲਾ ਵਿਖੇ ਹੈਡ ਵਾਰਡਨ ਕੰਗਣ ਖਾਂ ਨਾਲ ਗੱਲਬਾਤ ਕਰਕੇ ਹੈਡ ਵਾਰਡਨ ਕੰਗਣ ਖਾਂ ਤੇ ਫਰਮਾਸਿਸਟ ਵਿਨੋਦ ਕੁਮਾਰ ਲਈ 8000/- ਰੁਪਏ ਮਿਤੀ 30-01-18 ਨੂੰ ਰਿਸਵਤ ਦਿੱਤੀ ਤੇ ਮਿਤੀ 02-02-18 ਹੈਡ ਵਾਰਡਨ ਕੰਗਣ ਖਾਂ ਨੇ ਫਾਰਮਾਸਿਸਟ ਵਿਨੋਦ ਕੁਮਾਰ ਨਾਲ ਮਿਲ ਕੇ ਰਿਸਵਤ ਦੇ ਪੈਸੇ ਦੇ ਕੇ ਰਮਨੀਤ ਗਰਗ ਨੂੰ ਮੈਡੀਕਲ ਇਲਾਜ ਸਬੰਧੀ ਸਿਵਲ ਹਸਪਤਾਲ ਮਲੇਰਕੋਟਲਾ ਦਾ ਰੈਫਰ ਕਰਵਾਇਆ।
ਉਸ ਤੋਂ ਬਾਅਦ ਹਰਦੇਵ ਸਿੰਘ ਸਾਬਕਾ ਸਰਪੰਚ (ਪਤੀ ਮੌਜੂਦਾ ਸਰਪੰਚ) ਨੇ ਐਸਕੋਰਟ ਗਾਰਦ ਦੇ ਮੁਲਾਜਮਾ ਹੌਲਦਾਰ ਜਗਤਾਰ ਸਿੰਘ, ਸਿਪਾਹੀ ਜਸਕੀਰਤ ਸਿੰਘ ਨਾਲ ਤਾਲਮੇਲ ਕਰਕੇ 5000/- ਰੁਪਏ ਰਿਸਵਤ ਦਿੱਤੀ, ਜੋ ਰਮਨੀਤ ਗਰਗ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਲੈ ਆਏ। ਜਿੱਥੇ ਡਾਕਟਰ ਨੇ ਦੋਸੀ ਰਮਨੀਤ ਗਰਗ ਨੂੰ ਕੋਈ ਬੀਮਾਰੀ ਨਾ ਹੋਣ ਕਾਰਨ ਫਾਰਗ ਕਰ ਦਿੱਤਾ, ਪ੍ਰੰਤੂ ਉਕਤਾਨ ਮੁਲਾਜਮ ਪਹਿਲਾ ਹੋਈ ਗੱਲਬਾਤ ਤਹਿਤ ਦੋਸੀ ਰਮਨੀਤ ਗਰਗ ਨੂੰ ਜੇਲ ਲਿਜਾਣ ਦੀ ਬਜਾਏ ਉਸ ਦੀ ਭੈਣ ਰਤੀਕਾ ਦੀ ਵਿਆਹ ਵਿੱਚ ਵਿਕਰਾਂਤ ਪੈਲੇਸ ਮਲੇਰਕੋਟਲਾ ਵਿਖੇ ਲੈ ਗਏ ਅਤੇ ਸਾਦੀ ਤੋ ਬਾਅਦ ਵਕਤ ਕਰੀਬ 3 ਪੀ.ਐਮ. ਦੋਸੀ ਰਮਨੀਤ ਗਰਗ ਨੂੰ ਬੰਦ ਸਬ ਜੇਲ ਮਲੇਰਕੋਟਲਾ ਕਰਵਾ ਦਿੱਤਾ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration