"/> ਅਲਪਾਈਨ ਪਬਲਿਕ ਸਕੂਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਲਾਇਆ ਕੈਂਪ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਲਪਾਈਨ ਪਬਲਿਕ ਸਕੂਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਲਾਇਆ ਕੈਂਪ

ਖਸਰੇ ਤੋਂ ਬਚਣ ਲਈ ਐਮ.ਆਰ ਮੀਜ਼ਲਸ ਰੁਬੇਲਾ ਟੀਕਾ ਲਗਾਉਣਾ ਜਰੂਰੀ-ਸਿਹਤ ਵਿਭਾਗ
Published On: punjabinfoline.com, Date: Feb 06, 2018

ਭਵਾਨੀਗੜ 06 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ ) ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸਾ ਹੇਠ ਡਾ: ਕਿਰਨਜੀਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਡਾ:ਮਹੇਸ਼ ਆਹੂਜਾ ਐਸਐਮਓ ਭਵਾਨੀਗੜ ਦੀ ਟੀਮ ਨੇ ਅਲਪਾਇਨ ਪਬਲਿਕ ਸਕੂਲ ਭਵਾਨੀਗੜ ਵਿਖੇ ਕੈਂਪ ਲਗਾਇਆ ।ਜਿਸ ਵਿੱਚ ਉਹਨਾਂ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਖਸਰਾ ਵਰਗੀ ਭਿਆਨਕ ਬੀਮਾਰੀ ਦੀ ਰੋਕ ਥਾਮ ਲਈ ਐਮ. ਆਰ ਮੀਜਲਸ ਰੁਬੇਲਾ ਨਾ ਦਾ ਟੀਕਾ ਲਗਾਉਣ ਲਈ ਜਾਗਰੂਕ ਕੀਤਾ। ਗੁਰਵਿੰਦਰ ਸਿੰਘ ਬੀ.ਈ.ਈ ਨੇ ਦੱਸਿਆ ਕਿ ਐਮ ਆਰ ਮੀਜਲਸ ਰੂਬੇਲਾ 9 ਮਹੀਨਿਆਂ ਤੋ ਲੈ ਕੇ 15 ਸਾਲ ਦੀ ਉਮਰ ਵਿੱਚ ਮੇਲ ਫੀ ਮੇਲ ਬੱਚਿਆਂ ਨੂੰ ਲਗਾਉਣਾ ਬਹੁਤ ਜਰੂਰੀ ਹੈ ਤਾਂ ਜੋ ਖਸਰੇ ਵਰਗੀ ਭਿਆਨਕ ਬੀਮਾਰੀ ਤੋ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਪੋਲੀਓ ਦੀ ਤਰਾਂ ਖਸਰੇ ਨੂੰ ਵੀ ਜੜੋ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ 15 ਅਪ੍ਰੈਲ ਤੱਕ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਜਾ ਕੇ ਕੈਂਪ ਲਾਏ ਜਾਣਗੇ ਤੇ 15 ਅਪ੍ਰੈਲ ਤੋ ਬਾਅਦ ਟੀਕੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੋਕੇ ਸਕੂਲ ਪ੍ਰਬੰਧਕ ਹਰਮੀਤ ਗਰੇਵਾਲ ,ਪਰਮਜੀਤ ਕੌਰ ਐਲ.ਐਚ.ਬੀ, ਜਗਦੇਵ ਸਿੰਘ ਹੈਲਥ ਸੁਪਰਵਾਇਜਰ, ਸ਼ੁਸ਼ਮਾਂ ਅਰੋੜਾ ਅਤੇ ਵੀਰਪਾਲ ਕੋਰ ਮੌਜੂਦ ਸਨ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration