"/> ਠੰਡ ਨਾਲ ਬਲਦ ਦੀ ਮੌਤ, ਗਊਸ਼ਾਲਾ ਪ੍ਰਬੰਧਕਾਂ ਖਿਲਾਫ ਰੋਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਠੰਡ ਨਾਲ ਬਲਦ ਦੀ ਮੌਤ, ਗਊਸ਼ਾਲਾ ਪ੍ਰਬੰਧਕਾਂ ਖਿਲਾਫ ਰੋਸ

Published On: punjabinfoline.com, Date: Feb 07, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਪਿਛਲੇ ਕਈ ਦਿਨਾਂ ਤੋ ਬਿਮਾਰ ਇਲਾਜ ਲਈ ਤੜਫਦੇ ਇੱਕ ਲਵਾਰਿਸ ਬਲਦ ਦੀ ਅੱਜ ਹੋਈ ਮੋਤ ਤੋ ਬਾਅਦ ਸਬਜੀ ਮੰਡੀ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਸਮੇਤ ਰੇਹੜੀ ਯੂਨੀਅਨ ਦੇ ਆਗੂਆਂ ਨੇ ਗਊਸਾਲਾ ਪ੍ਰਬੰਧਕਾਂ ਦੀ ਕਾਰਗੁਜਾਰੀ ਤੇ ਰੋਸ਼ ਜਤਾਉਦਿਆਂ ਗਊਸਾਲਾ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕੀਤੀ। ਇਥੇ ਅਨਾਜ ਮੰਡੀ ਵਿੱਚ ਇਕੱਤਰ ਹੋਏ ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਤੇ ਰੇਹੜੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀਤਾ,ਅਸ਼ੋਕ ਕੁਮਾਰ ਮੀਤ ਪ੍ਰਧਾਨ,ਮੰੁਨਾ ,ਨਦੀਮ,ਮੰਗਾ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਵਿੱਚ ਗਊ ਸ਼ਾਲਾ ਹੋਣ ਦੇ ਬਾਵਜੂਦ ਵੀ ਇਥੇ ਗਲੀ ਮੁਹੱਲਿਆਂ ਵਿੱਚ ਲਾਵਾਰਿਸ ਪਸ਼ੂ ਘੰੁਮਦੇ ਫਿਰਦੇ ਹਨ,ਇਸੇ ਤਰਾਂ ਅਨਾਜ ਮੰਡੀ ਵਿੱਚ ਇੱਕ ਲਾਵਾਰਿਸ ਬਲਦ ਜੋ ਠੰਡ ਦੀ ਚਪੇਟ ‘ਚ ਆ ਕੇ ਪਿਛਲੇ 3 ਦਿਨਾਂ ਬਿਮਾਰ ਸੀ, ਨੂੰ ਸੰਭਾਲਣ ਲਈ ਗਊਸ਼ਾਲਾ ਦਫਤਰ ਵਿੱਚ ਕਈ ਵਾਰ ਫੋਨ ਕਰਨ ਤੇ ਵੀ ਕਿਸੇ ਨੇ ਕੋਈ ਗੰਭੀਰਤਾ ਨਹੀ ਦਿਖਾਈ।ਜਿਸਦੇ ਚਲਦਿਆਂ ਬਿਮਾਰ ਬਲਦ ਨੇ ਇਲਾਜ ਖੁਣੋ ਤੜਫ ਤੜਫ ਕੇ ਦਮ ਤੋੜ ਦਿੱਤਾ।ਉਕਤ ਆਗੂਆਂ ਨੇ ਰੋਸ਼ ਜਾਹਰ ਕਰਦਿਆਂ ਕਿਹਾ ਕਿ ਸ਼ਹਿਰਾ ਵਿੱਚ ਪਸ਼ੂਆਂ ਦੀ ਸਾਭ ਸੰਭਾਲ ਲਈ ਬਣੀਆਂ ਗਊਸਾਲਾਵਾਂ ਹੋਣ ਦੇ ਬਾਵਜੂਦ ਵੀ ਗਊਆਂ ਦੀ ਸਾਰ ਨਹੀ ਲਈ ਜਾ ਰਹੀ।ਉਹਨਾਂ ਗਊ ਵੰਸ਼ ਦੀ ਹੋ ਰਹੀ ਦੁਰਦਸ਼ਾ ਰੋਕਣ ਲਈ ਸੂਬਾ ਸਰਕਾਰ ਤੋ ਗੰਭੀਰਤਾ ਨਾਲ ਕਦਮ ਚੱੁਕਣ ਦੀ ਮੰਗ ਕੀਤੀ।
ਕੀ ਕਹਿਣਾ ਹੈ ਗਊਸ਼ਾਲਾ ਕਮੇਟੀ ਪ੍ਰਧਾਨ ਦਾ:-ਇਸ ਸਬੰਧੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੂਰ ਨੇ ਕਿਹਾ ਕਿ ਬਿਮਾਰ ਬਲਦ ਦੀ ਹਾਲਤ ਬਾਰੇ ਉਹਨਾਂ ਨੂੰ ਕਿਸੇ ਨੇ ਕੋਈ ਵੀ ਜਾਣਕਾਰੀ ਨਹੀ ਦਿੱਤੀ।ਤੂਰ ਨੇ ਇਹ ਵੀ ਕਿਹਾ ਕਿ ਅਸਲ ਵਿੱਚ ਗਊਸਾਲਾ ਪ੍ਰਬੰਧਕਾਂ ਦੀ ਜੰੁਮੇਵਾਰੀ ਗਊਸਾਲਾ ਅੰਦਰ ਰੱਖੇ ਪਸ਼ੂਆਂ ਦੇ ਸਾਂਭ ਸੰਭਾਲ ਦੀ ਬਣਦੀ ਹੈ ਫਿਰ ਵੀ ਜੇਕਰ ਉਕਤ ਲੋਕ ਇਨਸਾਨੀਅਤ ਦੇ ਨਾਤੇ ਬਿਮਾਰ ਬਲਦ ਨੂੰ ਗਊਸਾਲਾ ਪਹੰੁਚਾ ਦਿੰਦੇ ਤਾਂ ਸਾਇਦ ਉਸ ਪਸ਼ੂ ਨੂੰ ਬਚਾਇਆ ਜਾ ਸਕਦਾ ਸੀ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration