"/> ਜਾਦੂਗਰ ਗੌਰਵ ਸਮਰਾਟ 10 ਫਰਵਰੀ ਨੂੰ ਤਲਵੰਡੀ ਸਾਬੋ ਸ਼ਹਿਰ 'ਚ ਬਿਖੇਰੇਗਾ ਜਾਦੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਾਦੂਗਰ ਗੌਰਵ ਸਮਰਾਟ 10 ਫਰਵਰੀ ਨੂੰ ਤਲਵੰਡੀ ਸਾਬੋ ਸ਼ਹਿਰ 'ਚ ਬਿਖੇਰੇਗਾ ਜਾਦੂ

ਜਾਦੂ ਇੱਕ ਕਲਾ ਅਤੇ ਹੱਥ ਦੀ ਸਫਾਈ ਹੈ- ਜਾਦੂਗਰ ਗੌਰਵ ਸਮਰਾਟ
Published On: punjabinfoline.com, Date: Feb 09, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਭ ਤੋਂ ਘੱਟ ਉਮਰ ਦੇ ਜਾਗੂਗਰ ਗੌਰਵ ਸਮਾਰਟ ਵੱਲੋਂ ਦੇਸ਼ ਅੰਦਰ ਫੈਲੀਆਂ ਕੁਰੀਤੀਆਂ 'ਤੇ ਕੁਮੈਂਟ ਕਰਦੇ ਜਾਦੂ ਦੇ ਟਰਿੱਕ ਲੈ ਕੇ 10 ਫਰਵਰੀ ਤੋਂ 25 ਫਰਵਰੀ ਤੱਕ ਸ਼ਹਿਰ ਅੰਦਰ ਜਾਦੂ ਦੇ ਸ਼ੋਅ ਕੀਤੇ ਜਾ ਰਹੇ ਹਨ।
ਅੱਜ ਕਮਿਊਨਿਟੀ ਹਾਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸ਼ਹਿਰ ਅੰਦਰ 10 ਫਰਵਰੀ ਤੋਂ ਸ਼ੁਰੂ ਹੋ ਰਹੇ ਜਾਦੂ ਦੇ ਸ਼ੋਅ ਸਬੰਧੀ ਵਿਸ਼ੇਸ਼ ਭੇਂਟ ਵਾਰਤਾ ਕੀਤੀ। ਜਾਦੂਗਰ ਗੌਰਵ ਸਮਰਾਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਾਦੂ ਇੱਕ ਹੱਥ ਦੀ ਸਫਾਈ ਹੈ ਇਹ ਇੱਕ ਕਲਾ ਹੈ ਜਿਸ ਦੇ ਤਹਿਤ ਉਹਨਾਂ ਦੀ ਟੀਮ ਵੱਲੋਂ ਇੱਕ ਲੜਕੀ ਨੂੰ ਗਾਇਬ ਕਰਨ ਵਰਗੇ ਕਾਰਨਾਮੇ ਕਰਕੇ ਦਿਖਾਏ ਜਾਂਦੇ ਹਨ ਜਿੰਨ੍ਹਾਂ ਨੂੰ ਜਾਦੂ ਦਾ ਨਾਮ ਦਿੱਤਾ ਜਾਂਦਾ ਹੈ ਪ੍ਰੰਤੂ ਉਹ ਅਸਲ ਵਿੱਚ ਜਾਦੂ ਨਹੀਂ ਹੁੰਦਾ ਹੱਥ ਦੀ ਸਫਾਈ ਹੁੰਦੀ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ 10 ਫਰਵਰੀ ਦਿਨ ਸ਼ਨੀਵਾਰ ਨੂੰ ਤਲਵੰਡੀ ਸਾਬੋ ਸ਼ਹਿਰ ਦੇ ਅੰਦਰ ਸਥਿਤ ਕਮਿਊਨਿਟੀ ਹਾਲ ਵਿਖੇ ਰੋਜ਼ਾਨਾ ਨਾੱਨ-ਸਟਾੱਪ ਸ਼ੋਅ ਕੀਤੇ ਜਾਇਆ ਕਰਨਗੇ ਜਿਸਦਾ ਉਦਘਾਟਨ ਡੀ ਐੱਸ ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ਼ਾਮ 6:30 ਵਜੇ ਕਰ ਰਹੇ ਹਨ। ਉਹਨਾਂ ਦੱਸਿਆ ਕਿ ਐਤਵਾਰ ਨੂੰ ਤਿੰਨ ਸ਼ੋਅ ਦਿਖਾਏ ਜਾਣਗੇ। ਉਹਨਾਂ ਇਸ ਮੌਕੇ ਕੁੱਝ ਇੱਕ ਜਾਦੂ ਦੇ ਟਰਿੱਕ ਪੱਤਰਕਾਰਾਂ ਨੂੰ ਵੀ ਕਰ ਕੇ ਦਿਖਾਏ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਕੇ ਆਪਣਾ ਮਨੋਰੰਜਨ ਕਰਨ। ਇਸ ਮੌਕੇ ਉਹਨਾਂ ਦੇ ਨਾਲ ਐੱਸ ਪੀ ਸ਼ਰਮਾ ਤੋਂ ਇਲਾਵਾ ਸਮੁੱਚੀ ਟੀਮ ਹਾਜ਼ਰ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration