"/> ਸੈਂਟਰ ਸੀਂਗੋ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੈਂਟਰ ਸੀਂਗੋ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

Published On: punjabinfoline.com, Date: Feb 09, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਸੀਂਗੋ ਵਿਖੇ ਸੈਂਟਰ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮੁਕਾਬਲੇ ਸੈਂਟਰ ਹੈੱਡ ਟੀਚਰ ਸ. ਰਣਜੀਤ ਸਿੰਘ ਅਤੇ ਸੀ. ਐੱਮ. ਟੀ. ਪ੍ਰਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਅਧਿਆਪਕ ਸ਼੍ਰੀ ਭੋਲਾ ਰਾਮ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੇ ਪੰਜਾਬੀ ਵਿਸ਼ੇ ਵਿੱਚ ਜਸਪ੍ਰੀਤ ਕੌਰ ਤੰਗਰਾਲੀ, ਅੰਗਰੇਜ਼ੀ ਵਿਸ਼ੇ ਵਿੱਚ ਖੁਸ਼ਪ੍ਰੀਤ ਕੌਰ ਲਹਿਰੀ ਅਤੇ ਹਿੰਦੀ ਵਿਸ਼ੇ ਵਿੱਚ ਵਿੱਕੀ ਸਿੰਘ ਜਗਾ ਰਾਮ ਤੀਰਥ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਪਹਾੜਿਆਂ ਦੇ ਮੁਕਾਬਲੇ ਵਿੱਚ ਪਹਿਲੀ ਜਮਾਤ ਚੋਂ ਰਾਜਵਿੰਦਰ ਸਿੰਘ ਜਗਾ ਰਾਮ ਤੀਰਥ, ਦੂਸਰੀ 'ਚੋਂ ਮਨਪ੍ਰੀਤ ਕੌਰ ਬਹਿਮਣ ਜੱਸਾ ਸਿੰਘ, ਤੀਸਰੀ ਚੋਂ ਰਮਜ਼ਾਨ ਖਾਨ ਤੰਗਰਾਲੀ, ਚੌਥੀ 'ਚੋਂ ਕੋਮਲਪ੍ਰੀਤ ਕੌਰ ਜਗਾਰਾਮ ਤੀਰਥ ਅਤੇ ਪੰਜਵੀਂ ਜਮਾਤ ਚੋਂ ਜਸ਼ਨਦੀਪ ਤੰਗਰਾਲੀ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਕਲਮ ਨਾਲ ਕਰਵਾਏ ਸੁਲੇਖ ਮੁਕਾਬਲੇ 'ਚੋਂ ਰਮਨਪ੍ਰੀਤ ਕੌਰ ਸੀਂਗੋ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਪੜਨ ਮੁਕਾਬਲੇ ਦੇ ਪੰਜਾਬੀ ਵਿਸ਼ੇ 'ਚੋਂ ਜਸਪ੍ਰੀਤ ਕੌਰ ਤੰਗਰਾਲੀ, ਅੰਗਰੇਜ਼ੀ ਵਿਸ਼ੇ ਵਿੱਚੋਂ ਖੁਸ਼ਦੀਪ ਕੌਰ ਤੰਗਰਾਲੀ ਅਤੇ ਹਿੰਦੀ ਵਿਸ਼ੇ 'ਚੋਂ ਸੁਖਪ੍ਰੀਤ ਕੌਰ ਬਹਿਮਣ ਜੱਸਾ ਸਿੰਘ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸ ਤਰਾਂ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਵਿੱਚੋਂ ਸ਼੍ਰੀ ਭੋਲਾ ਰਾਮ ਈ. ਟੀ. ਟੀ. ਅਧਿਆਪਕ ਜਗਾ ਰਾਮ ਤੀਰਥ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੈਂਟਰ ਹੈੱਡ ਟੀਚਰ ਸ. ਰਣਜੀਤ ਸਿੰਘ ਜੀ ਨੇ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਅੱਜ ਦੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਗੁਰਦੀਪ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਸ਼ਰਨ ਸਿੰਘ, ਪ੍ਰਵੀਨ ਕੌਰ, ਮਨਦੀਪ ਕੌਰ, ਜਸਵੰਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration