"/> ਸਾਹਿਤ ਜਾਗਰਿਤੀ ਸਭਾ ਵੱਲੋਂ ਰੂ ਬ ਰੂ ਤੇ ਕਵੀ ਦਰਬਾਰ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗਰਿਤੀ ਸਭਾ ਵੱਲੋਂ ਰੂ ਬ ਰੂ ਤੇ ਕਵੀ ਦਰਬਾਰ ਕਰਵਾਇਆ

ਸਾਹਿਤਕ ਸਿਰਜਣਾ 'ਚ ਸੁਧਾਰ ਲਈ ਸਾਹਿਤਕ ਅਧਿਐਨ ਤੇ ਸਿਖਲਾਈ ਜ਼ਰੂਰੀ: ਢਿੱਲੋਂ
Published On: punjabinfoline.com, Date: Feb 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ) ਸਾਹਿਤਕ ਸਿਰਜਣਾ ਅਤੇ ਪ੍ਰਚਾਰ ਦੇ ਖੇਤਰ 'ਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਰੂ ਬ ਰੂ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ਼-ਨਾਲ਼ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ।ਸਮਾਗਮ ਦੇ ਪਹਿਲੇ ਪੜਾਅ ਤਹਿਤ ਬਠਿੰਡਾ ਦੇ ਜੰਮਪਲ ਅਤੇ ਕਨੇਡਾ ਰਹਿੰਦੇ ਅੰਗਰੇਜ਼ੀ ਭਾਸ਼ਾ 'ਚ ਨਾਵਲ ਸਿਰਜਣ ਵਾਲ਼ੇ ਸਤਵਿੰਦਰ ਸਿੰਘ ਬੋਨੀ ਢਿੱਲੋਂ ਨੇ ਸਾਹਿਤਕਾਰਾਂ ਦੇ ਰੂ ਬ ਰੂ ਹੁੰਦਿਆਂ ਆਪਣੇ ਜੀਵਨ,ਰਚਨਾ ਅਤੇ ਰਚਨਾ-ਕਲਾ ਬਾਰੇ ਵਿਸਥਾਰ 'ਚ ਜਾਣਕਾਰੀ ਸਾਂਝੀ ਕੀਤੀ।ਉਹਨਾਂ ਨੇ ਸਾਹਿਤਕ ਕਿਰਤਾਂ 'ਚ ਵਿਸ਼ੇ ਅਤੇ ਰੂਪਕ ਪੱਖੋਂ ਨਿਖਾਰ ਅਤੇ ਸੁਧਾਰ ਲਿਆਉਣ ਲਈ ਸਾਹਿਤਕ ਅਧਿਐਨ ਅਤੇ ਸਾਹਿਤਕ ਸਿਖਲਾਈ ਸਮਾਗਮਾਂ ਦੇ ਆਯੋਜਨ ਕਰਨ 'ਤੇ ਜ਼ੋਰ ਦਿੱਤਾ।ਹਾਜ਼ਰ ਲੇਖਕਾਂ ਅਤੇ ਪਾਠਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸ਼੍ਰੀ ਢਿੱਲੋਂ ਨੇ ਤਸੱਲੀਬਖਸ਼ aੁੱੱਤਰ ਦਿੱਤੇ।ਸਮਾਗਮ ਦੇ ਦੂਸਰੇ ਪੜਾਅ ਦੇ ਅੰਤਰਗਤ ਹਾਜ਼ਰ ਸ਼ਾਇਰਾਂ 'ਚੋਂ ਸੁਰਿੰਦਰਪ੍ਰੀਤ ਘਣੀਆਂ,ਅਮਰਜੀਤ ਜੀਤ,ਨਿਰੰਜਣ ਸਿੰਘ ਪ੍ਰੇਮੀ,ਹਰਦਰਸ਼ਨ ਸਿੰਘ ਸੋਹਲ,ਇੰਜੀਨੀਅਰ ਅਮਰ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ,ਡਾਕਟਰ ਮਹੇਸ਼ਵਰੀ,ਤਰਸੇਮ ਬਸ਼ਰ,ਤਰਸੇਮ ਸਿੰਘ ਬੁੱਟਰ,ਪੋਰਿੰਦਰ ਸਿੰਗਲਾ, ਪੰਡਤ ਰੂਪ ਚੰਦ ਸ਼ਰਮਾਂ,ਸੇਵਕ ਸਿੰਘ ਸ਼ਮੀਰੀਆ,ਜਗਦੀਸ਼ ਬਾਂਸਲ, ਜਸ ਬਠਿੰਡਾ,ਸੰਦੀਪ ਸ਼ਰਮਾਂ,ਗੁਰਸੇਵਕ ਸਿੰਘ ਚੁੱਘੇ ਖੁਰਦ,ਪੀਟੀ ਇਕਬਾਲ ਫਕੀਰਾ ਆਦਿ ਨੇ ਬਹੁਭਾਂਤੀ ਕਾਵਿ-ਰਚਨਾਵਾਂ ਪੇਸ਼ ਕਰ ਕੇ ਖ਼ੂਬ ਰੰਗ ਬੰਨ੍ਹਿਆਂ।ਕਵੀ ਦਰਬਾਰ ਤਹਿਤ ਪੇਸ਼ ਕੀਤੀਆਂ ਰਚਨਾਵਾਂ ਦੀ ਮੁੱਖ ਮਹਿਮਾਨ ਸਤਵਿੰਦਰ ਸਿੰਘ ਬੋਨੀ ਢਿੱਲੋਂ ਨੇ ਸੰਤੁਲਿਤ ਸਮੀਖਿਆ ਕਰਦਿਆਂ ਸਾਰਥਿਕ ਟਿੱਪਣੀਆਂ ਕੀਤੀਆਂ।ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਹਾਜ਼ਰ ਅਦੀਬਾਂ ਦਾ ਨਿੱਘੇ ਸ਼ਬਦਾਂ ਨਾਲ਼ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਬਾਖ਼ੂਬੀ ਕੀਤਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration