"/> 'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖਸ਼ਿਆ:ਨਵਦੀਪ ਸੰਧੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖਸ਼ਿਆ:ਨਵਦੀਪ ਸੰਧੂ

Published On: punjabinfoline.com, Date: Feb 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ)ਪੰਜਾਬੀ ਗਾਇਕੀ ਨੂੰ ਦਰਜਨਾਂ ਹਿੱਟ ਟੇਪਾਂ ਦੇਣ ਵਾਲ਼ੇ ਲੋਕ ਗਾਇਕ ਨਵਦੀਪ ਸੰਧੂ ਦੇ ਦੋਗਾਣੇ ਸੱਤ ਦਿਨ ਨੂੰ ਦਰਸ਼ਕਾਂ/ਸਰੋਤਿਆਂ ਵੱਲੋਂ ਬੇਅੰਤ ਮਾਣ ਮਿਲ਼ ਰਿਹਾ ਹੈ।ਸਥਾਨਕ ਸ਼ਹਿਰ 'ਚ ਨਿੱਜੀ ਸਮਾਗਮ 'ਚ ਸ਼ਾਮਿਲ ਹੋਣ ਵਕਤ ਨਵਦੀਪ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ਼ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਸਿੰਗਲ ਟਰੈਕ 'ਸੱਤ ਦਿਨ' ਸਾਹੇ ਬੱਧੇ ਔਰਤ/ਮਰਦ ਦੀ ਵਿਆਹ ਪ੍ਰਤੀ ਚਾਅ ਤੇ ਉਤਸ਼ਾਹ ਵਾਲ਼ੀ ਮਾਨਸਿਕਤਾ ਦਾ ਸੱਭਿਆਚਾਰਕ ਰੰਗਾਂ ਵਿੱਚ ਰੰਗ ਕੇ ਸੁੰਦਰ ਪ੍ਰਗਟਾਵਾ ਕਰਦਾ ਹੈ।ਸਹਿ ਗਾਇਕਾ ਵਜੋਂ ਪਾਲੀ ਸਿੱਧੂ ਸੁਰੀਲੀ ਆਵਾਜ਼ ਦੀ ਮਲਿਕਾ ਨੇ ਦਮਦਾਰ ਸਾਥ ਦਿੱਤਾ ਹੈ।ਗੀਤ ਰਚਨਾ ਲੱਖਾ ਢਿੱਲੋਂ ਦੀ ਹੈ ਜਦੋਂ ਕਿ 'ਸੱਤ ਦਿਨ' ਗੀਤ ਨੂੰ ਮਧੁਰ ਧੁਨਾਂ 'ਚ ਐੱਮ ਵੀਰ ਨੇ ਪਰੋਇਆ ਹੈ।ਪੈਵੀ ਬਰਾੜ ਦੀ ਦਿਸ਼ਾ-ਨਿਰਦੇਸ਼ਨਾਂ 'ਚ ਫਿਲਮਾਏ ਗਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਯੂ ਟਿਊਬ 'ਤੇ ਅਥਾਹ ਹੁੰਘਾਰਾ ਮਿਲ਼ ਰਿਹਾ ਹੈ।ਵਿਆਹਾਂ-ਸ਼ਾਦੀਆਂ 'ਚ ਵੱਜਦੇ ਡੀਜੇ 'ਤੇ 'ਸੱਤ ਦਿਨ' ਗੀਤ ਨੱਚਣ ਵਾਲ਼ੇ ਯੁਵਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ।ਧਿਆਨ ਸਿੰਘ ਸੰਧੂ,ਅਵਤਾਰ ਸਿੰਘ ਧਾਲੀਵਾਲ਼ ਕੈਨੇਡਾ,ਕੁਲਦੀਪ ਸਿੰਘ ਸੰਧੂ,ਗੁਰਵਿੰਦਰ ਬਰਾੜ,ਲੈਕਚਰਾਰ ਤਰਸੇਮ ਸਿੰਘ ਬੁੱਟਰ ਆਦਿ ਨੇ ਲੋਕ ਗਾਇਕ ਨਵਦੀਪ ਸੰਧੂ ਨੂੰ ਇਸ ਖ਼ੂਬਸੂਰਤ ਤੋਹਫ਼ੇ ਲਈ ਮੁਬਾਰਕਾਂ ਦਿੱਤੀਆਂ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration