"/> ਪੇਟ ਦੇ ਕੀੜੇ ਮਾਰਨ ਲਈ ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਨੈਸ਼ਨਲ ਡੀ ਵਰਮਿੰਗ ਡੇਅ ਮਨਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੇਟ ਦੇ ਕੀੜੇ ਮਾਰਨ ਲਈ ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਨੈਸ਼ਨਲ ਡੀ ਵਰਮਿੰਗ ਡੇਅ ਮਨਾਇਆ

Published On: punjabinfoline.com, Date: Feb 12, 2018

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਡਾ: ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਇੰ: ਵੱਲੋਂ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਖੁਆ ਕੇ ਨੈਸ਼ਨਲ ਡੀ ਵਰਮਿੰਗ ਡੇਅ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਨੂੰ ਦੂਰ ਕਰਨ ਲਈ 1 ਸਾਲ ਤੋਂ 19 ਸਾਲ ਤੱਕ ਦੇ ਸਾਰੇ ਹੀ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਦਿੱਤੀ ਜਾ ਰਹੀ ਹੈ। ਬੱਚਿਆਂ ਨੂੰ ਇਹ ਗੋਲੀਆਂ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਸਾਨੂੰ ਕੁੱਝ ਵੀ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ। ਫਲ ਅਤੇ ਸਬਜੀਆਂ ਧੋ ਕੇ ਖਾਣੀਆਂ ਚਾਹੀਦੀਆਂ ਹਨ। ਖੁਲੇ ਵਿੱਚ ਸੋਚ ਨਹੀਂ ਜਾਣਾ ਚਾਹੀਦਾ ਜੋ ਕਿ ਪੇਟ ਦੇ ਕੀੜੇ ਫੈਲਣ ਦਾ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਬਲਾਕ ਤਲਵੰਡੀ ਸਾਬੋ ਵਿੱਚ ਕੁੱਲ 149 ਸਰਕਾਰੀ ਸਕੂਲਾਂ, 52 ਪ੍ਰਾਈਵੇਟ ਸਕੂਲਾਂ ਅਤੇ 275 ਆਂਗਣਵਾੜੀ ਸੈਂਟਰਾਂ ਵਿੱਚ 39840 ਬੱਚਿਆਂ ਨੂੰ ਇਹ ਗੋਲ ਖੁਆਈ ਗਈ। ਜੋ ਬੱਚੇ ਰਹਿ ਗਏ ਉਹਨਾਂ ਨੂੰ 15 ਫਰਵਰੀ ਮੋਪ ਅੱਪ ਡੇਅ ਵਾਲੇ ਦਿਨ ਕਵਰ ਕੀਤਾ ਜਾਵੇਗਾ। ਸਕੂਲ ਪ੍ਰਿੰਸੀਪਲ ਸ. ਲਵਵਿੰਦਰ ਸਿੰਘ ਸਿੱਧੂ ਵੱਲੋਂ ਸਮੂਹ ਹੈਲਥ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਮੈਨੇਜਿੰਗ ਡਾਇਰੈਕਟਰ ਵੱਲੋਂ ਸਮੂਹ ਸਟਾਫ ਨਾਲ ਮਿਲ ਕੇ ਸੀਨੀਅਰ ਮੈਡੀਕਲ ਅਫਸਰ ਦਾ ਸਨਮਾਨ ਚਿਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਕੂਲ ਕਮੇਟੀ ਸਕੱਤਰ ਮੈਡਮ ਪਰਮਜੀਤ ਕੌਰ ਜਗਾ, ਗੁਰਜੰਟ ਸਿੰਘ ਨਥੇਹਾ, ਸ੍ਰੀ ਮਦਨ ਲਾਲ ਐਸ. ਆਈ, ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration