"/> ਪਿੰਡ ਲਹਿਰੀ ਤੇ ਹੋਰ ਪਿੰਡਾਂ 'ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੀਤਾ ਅਰਥੀ ਫੂਕ ਮੁਜ਼ਾਹਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਲਹਿਰੀ ਤੇ ਹੋਰ ਪਿੰਡਾਂ 'ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੀਤਾ ਅਰਥੀ ਫੂਕ ਮੁਜ਼ਾਹਰਾ

Published On: punjabinfoline.com, Date: Feb 21, 2018

ਤਲਵੰਡੀ ਸਾਬੋ, 21 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਇਕਾਈ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਤੇ ਲਗਾਤਾਰ ਕੀਤੇ ਜਾ ਰਹੇ ਮੁਜਾਹਰਿਆਂ ਦੀ ਲੜੀ ਤਹਿਤ ਅੱਜ ਪਿੰਡ ਲਹਿਰੀ, ਜੱਜਲ ਅਤੇ ਹੋਰ ਪਿੰਡਾਂ ਵਿਖੇ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਬਲਵੀਰ ਕੌਰ ਲਹਿਰੀ ਅਤੇ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਦੇ ਵਿਧਾਇਕ ਅਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਵਿੱਤ ਮੰਤਰੀ ਬਾਦਲ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਮੁਲਾਜਮਾਂ ਤੇ ਵਰਕਰਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਆਕੜਖੋਰ ਤੇ ਬੇਦਰਦ ਮੰਤਰੀ ਹਨ, ਇੰਨ੍ਹਾਂ ਯੂਨੀਅਨ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਹਨ, ਸਗੋ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ ਹਨ ਜਿਸ ਕਰਕੇ ਹੈਲਪਰਾਂ ਤੇ ਵਰਕਰਾਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪਿੰਡ ਪੱਧਰ 'ਤੇ ਵੀ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਬਿੱਲਾਂ 'ਤੇ ਰੋਕ ਲਗਾਈ ਬੈਠੇ ਹਨ, ਜਿਸ ਵਿੱਚ ਸੈਂਟਰਾ ਦਾ ਕਿਰਾਇਆ, ਵਰਦੀਆਂ, ਸਟੇਸ਼ਨਰੀ ਆਦਿ ਦਾ ਸਮਾਨ ਸ਼ਾਮਲ ਹੈ ਅਤੇ ਪਿਛਲੇ ਮਹੀਨਿਆਂ ਤੋਂ ਮਾਣ ਭੱਤਾ ਵੀ ਨਹੀ ਮਿਲ ਰਿਹਾ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਮੁਕਤਸਰ ਜਿਲ੍ਹੇ ਦੀਆਂ ਵਰਕਰਾਂ ਵੱਲੋਂ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਣ ਸਮੇਂ ਪੁਲਿਸ ਵੱਲੋਂ ਬਦਲਸਲਕੀ ਤੇ ਖਿੱਚ ਧੂਹ ਵੀ ਕੀਤਾ ਗਿਆ। ਇਕੱਤਰ ਵਰਕਰਾਂ ਵੱਲੋਂ ਵਿੱਤ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਅਰਥੀ ਫੂਕੀ ਗਈ। ਇਸ ਮੌਕੇ ਸੁਰਜੀਤ ਕੌਰ ਬੰਗੀ, ਰਛਪਾਲ ਕੌਰ, ਗੁਰਬਿੰਦਰ ਕੌਰ, ਪਰਮਜੀਤ ਕੌਰ ਤਲਵੰਡੀ, ਜਸਵਿੰਦਰਪਾਲ ਕੌਰ ਤਲਵੰਡੀ, ਬਲਵੀਰ ਕੌਰ ਲਹਿਰੀ, ਨਸੀਬ ਕੌਰ ਲਹਿਰੀ, ਇੰਦਰਜੀਤ ਕੌਰ ਰਿੰਪੀ ਰਾਮਾਂ ਤੇ ਅਮ੍ਰਿਤ ਕੌਰ ਬੰਗੀ ਸਮੇਤ ਵੱਡੀ ਗਿਣਤੀ 'ਚ ਵਰਕਰ ਤੇ ਹੈਲਪਰਾਂ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration