"/> ਪੀ ਟੈਟ ਦੇ ਟੈਸਟ ਦੇ ਰੋਲ ਨੰਬਰਾਂ ਵਿੱਚ ਬੋਰਡ ਦੀ ਅਣਗਹਿਲੀ ਆਈ ਸਾਹਮਣੇ, ਬਿਨੈਕਾਰ ਲੜਕਾ ਪਰ ਫੋਟੋ ਲੜਕੀ ਦੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੀ ਟੈਟ ਦੇ ਟੈਸਟ ਦੇ ਰੋਲ ਨੰਬਰਾਂ ਵਿੱਚ ਬੋਰਡ ਦੀ ਅਣਗਹਿਲੀ ਆਈ ਸਾਹਮਣੇ, ਬਿਨੈਕਾਰ ਲੜਕਾ ਪਰ ਫੋਟੋ ਲੜਕੀ ਦੀ

Published On: punjabinfoline.com, Date: Feb 21, 2018

ਤਲਵੰਡੀ ਸਾਬੋ, 21 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੀ. ਐੱਸ. ਟੈਟ. ਦਾ ਪੇਪਰ ਲੈਣ ਵਾਲਾ ਵਿਭਾਗ ਸਮੇਂ-ਸਮੇਂ 'ਤੇ ਕੀਤੀਆਂ ਜਾਂਦੀਆਂ ਆਪਣੀ ਗ਼ਲਤੀਆਂ ਅਤੇ ਅਣਗਹਿਲੀਆਂ ਦੇ ਸਦਕਾ ਸੁਰਖੀਆਂ ਵਿੱਚ ਰਹਿੰਦਾ ਹੈ, ਜਿਸ ਲਈ ਜਿੱਥੇ ਵਿਭਾਗ ਨਮੋਸ਼ੀ ਦਾ ਸਾਹਮਣਾ ਕਰਦਾ ਹੈ ਉਥੇ ਵਿਭਾਗ ਦੀ ਗ਼ਲਤੀ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਵੀ ਝੇਲਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਤਾਜਾ ਮਾਮਲਾ ਪਿੰਡ ਨਥੇਹਾ ਦੇ ਗੁਰਪਾਲ ਸਿੰਘ ਪੁੱਤਰ ਬਾਬੂ ਸਿੰਘ ਨਾਲ ਵਾਪਰਿਆ ਹੈ ਜਿਸਨੇ ਵਿਭਾਗ ਵੱਲੋਂ ਜਾਰੀ ਕੀਤੇ ਰੋਲ ਨੰਬਰ ਵਿੱਚ ਬੱਜਰ ਗ਼ਲਤੀ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ 25 ਫਰਵਰੀ ਨੂੰ ਹੋਣ ਵਾਲੀ ਪੀ. ਐੱਸ. ਟੈਟ. ਦੀ ਪ੍ਰੀਖਿਆ ਲਈ ਅਪਲਾਈ ਕੀਤਾ ਸੀ ਜਿਸ ਵਿੱਚ ਉਸਨੇ ਆਪਣੇ ਫਾਰਮ ਨੂੰ ਤਸੱਲੀਬਖਸ਼ ਭਰ ਕੇ ਆਪਣੇ ਹੀ ਤਸਵੀਰ ਲਾਈ ਸੀ ਜਦੋਂ ਕਿ ਬੋਰਡ ਵੱਲੋਂ ਭੇਜੇ ਗਏ ਉਸਦੇ ਰੋਲ ਨੰਬਰ 1304 ਸੈਂਟਰ ਐਮ. ਐਸ. ਡੀ. ਸਕੂਲ ਬਠਿੰਡਾ ਦੇ ਕੇ ਉਸਦੀ ਤਸਵੀਰ ਦੀ ਜਗ੍ਹਾ ਕਿਸੇ ਲੜਕੀ ਦੀ ਤਸਵੀਰ ਲਗਾ ਦਿੱਤੀ ਹੈ ਜਦੋਂ ਕਿ ਦਸਤਖਤ ਉਸਦੇ ਹਨ। ਬੋਰਡ ਦੇ ਇਸ ਕਾਰਨਾਮੇ ਕਰਕੇ ਉਹ ਬੇਹੱਦ ਪ੍ਰੇਸ਼ਾਨ ਹੈ। ਉਸਨੇ ਐਸ. ਸੀ. ਆਰ. ਟੀ. ਬੋਰਡ ਦੇ ਅਧਿਕਾਰੀਆਂ ਤੋਂ ਇਸਦਾ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ 25 ਫਰਵਰੀ ਵਾਲਾ ਅਧਿਅਪਕ ਪ੍ਰਤੀਯੋਗਤਾ ਵਾਲਾ ਪੇਪਰ ਦੇ ਸਕੇ ਤੇ ਉਸਦਾ ਆਰਥਿਕ ਨੁਕਸਾਨ ਵੀ ਨਾ ਹੋਵੇ। ਇਸ ਸਬੰਧੀ ਜਦੋਂ ਬੋਰਡ ਦੇ ਅਧਿਕਾਰੀ ਮੈਡਮ ਸੁਲੇਖਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਲ ਨੰਬਰ ਸਲਿੱਪ ਜਾਰੀ ਕਰਨ ਵਾਲੇ ਅਧਿਕਾਰੀ ਗੁਰਜੋਤ ਸਿੰਘ ਨਾਲ ਗੱਲ ਕਰੋ ਜਿੰਨਾਂ ਨਾਲ ਸਪੰਰਕ ਨਹੀਂ ਹੋ ਸਕਿਆ। ਹੁਣ ਦੇਖਣਾ ਇਹ ਹੈ ਕਿ ਵਿਭਾਗ ਦੀ ਅਜਿਹੀ ਗਲਤੀ ਨਾਲ ਕਿੰਨੇ ਅਧਿਆਪਕ ਪੇਪਰ ਦੇਣ ਤੋਂ ਵਾਂਝੇ ਰਹਿੰਦੇ ਹਨ ਜਾਂ ਅਜਿਹੀਆਂ ਗਲਤੀਆਂ ਦਾ ਪੇਪਰ ਤੋਂ ਪਹਿਲਾਂ ਕੋਈ ਹੱਲ ਹੋਵੇਗਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration