"/> ਜੰਝ ਚੜ੍ਹਨ ਤੋਂ ਪਹਿਲਾ ਲਾੜੇ ਨੇ ਪੌਦਾ ਲਾ ਕੇ ਕੀਤੀ ਨਿਵੇਕਲੀ ਪਹਿਲਕਦਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੰਝ ਚੜ੍ਹਨ ਤੋਂ ਪਹਿਲਾ ਲਾੜੇ ਨੇ ਪੌਦਾ ਲਾ ਕੇ ਕੀਤੀ ਨਿਵੇਕਲੀ ਪਹਿਲਕਦਮੀ

Published On: punjabinfoline.com, Date: Feb 22, 2018

ਰਾਮਾਂ ਮੰਡੀ,22 ਫਰਵਰੀ(ਤਰਸੇਮ ਸਿੰਘ ਬੁੱਟਰ) ਕੁਝ ਲੋਕ ਅਜਿਹੇ ਹੁੰਦੇ ਹਨ ਜੋ ਉਸਾਰੂ ਅਤੇ ਲੀਹ-ਪਾੜੂ ਕਾਰਜ ਕਰ ਕੇ ਲੋਕ-ਹਿਰਦਿਆਂ 'ਤੇ ਅਮਿੱਟ ਛਾਪ ਛੱਡਣ 'ਚ ਕਾਮਯਾਬੀ ਹਾਸਿਲ ਕਰਦੇ ਹਨ।ਅਜਿਹੀ ਪੁਖਤਾ ਉਦਾਹਰਨ ਬਣਿਆ ਹੈ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਸਦੇ ਨੰਬਰਦਾਰ ਪਰਿਵਾਰ ਦਾ ਹਰਮਨਪ੍ਰੀਤ ਸਿੰਘ ਸਿੱਧੂ।ਮਾਲਵਾ ਵੈੱਲਫੇਅਰ ਕਲੱਬ ਦਾ ਸਰਗਰਮ ਮੈਂਬਰ ਹਰਮਨਪ੍ਰੀਤ ਸਿੰਘ ਸਿੱਧੂ ਪੁੱਤਰ ਗੁਲਾਬ ਸਿੰਘ ਨੰਬਰਦਾਰ ਪਿਛਲੇ ਦਿਨੀਂ ਆਪਣੇ ਵਿਆਹ ਮੌਕੇ ਪਿੰਡ ਦੇ ਦਾਦਾ-ਪੋਤਾ ਪਾਰਕ ਦੇ ਨਜ਼ਦੀਕ ਖ਼ਾਲੀ ਥਾਂ 'ਚ ਫਾਈਕਸ ਦਾ ਬੂਟਾ ਲਾ ਕੇ ਅਮਨਦੀਪ ਕੌਰ ਪੁੱਤਰੀ ਗੁਰਤੇਜ ਸਿੰਘ ਬਰਾੜ ਵਾਸੀ ਕੋਟ ਸ਼ਮੀਰ ਨੂੰ ਵਿਆਹੁਣ ਲਈ ਜੰਝ ਚੜ੍ਹਿਆ।ਇਸ ਮੌਕੇ ਹਰਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ਼ ਲਈ ਅਜਿਹੇ ਸ਼ੁਭ ਮੌਕੇ ਪੌਦਾ ਲਾ ਕੇ ਉਹਨਾਂ ਨੂੰ ਅਥਾਹ ਖ਼ੁਸ਼ੀ ਮਿਲ਼ੀ ਹੈ। ਵਿਆਂਹਦੜ ਹਰਮਨਪ੍ਰੀਤ ਸਿੰਘ ਸਿੱਧੂ ਦੇ ਇਸ ਉਪਰਾਲੇ ਦੀ ਹਾਜ਼ਰ ਬਰਾਤੀਆਂ ਨੇ ਰੱਜ ਕੇ ਸਿਫ਼ਤ ਕੀਤੀ।ਪੌਦਾ ਲਾਉਣ ਮੌਕੇ ਗੁਲਾਬ ਸਿੰਘ ਨੰਬਰਦਾਰ,ਹਰਬੰਤ ਸਿੰਘ ਨੰਬਰਦਾਰ,ਜੁਗਰਾਜ ਸਿੰਘ ਸਿੱਧੂ,ਬਲਤੇਜ ਸਿੰਘ ਸਿੱਧੂ,ਕੁਲਦੀਪ ਸਿੰਘ ਸਿੱਧੂ,ਲਾਭ ਸਿੰਘ ਨੰਬਰਦਾਰ,ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਢਿੱਲੋਂ,ਪਰਮਿੰਦਰ ਕੌਰ ਢਿੱਲੋਂ,ਸੁਖਵਿੰਦਰ ਕੌਰ ਸਿੱਧੂ, ਗੁਰਦੀਪ ਸਿੰਘ ਸਿੱਧੂ ਜੇ.ਈ.,ਗੁਰਮੇਲ ਕੌਰ ਸਿੱਧੂ,ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਰੇਸ਼ਮ ਸਿੰਘ ਰੋਮਾਣਾ,ਗਗਨਦੀਪ ਸਿੰਘ ਸਿੱਧੂ,ਲੈਕਚਰਾਰ ਤਰਸੇਮ ਸਿੰਘ ਤੇ ਵੱਡੀ ਗਿਣਤੀ 'ਚ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration