"/> ਪਿੰਡ ਲਹਿਰੀ ਵਿੱਚ ਆਂਗਣਵਾੜੀ ਮੁਲਾਜਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਲਹਿਰੀ ਵਿੱਚ ਆਂਗਣਵਾੜੀ ਮੁਲਾਜਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Published On: punjabinfoline.com, Date: Feb 23, 2018

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)– ਪਿੰਡ ਲਹਿਰੀ ਵਿੱਚ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਆਂਗਣਵਾੜੀ ਵਰਕਰਾਂ ਨਾਲ ਦੁਰਵਿਵਹਾਰ ਕਰਨ ਦੇ ਵਿਰੋਧ ਵਿੱਚ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਦੀ ਅਗਵਾਈ ਵਿੱਚ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੋਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਖਜਾਨਾ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਜਿਲ੍ਹਾ ਮੀਤ ਸਕੱਤਰ ਬਲਵੀਰ ਕੌਰ ਲਹਿਰੀ ਕਿਹਾ ਕਿ ਪਹਿਲਾ ਉਨ੍ਹਾਂ ਦਾ ਸੰਘਰਸ਼ ਪੰਜਾਬ ਸਰਕਾਰ ਨਾਲ ਸੀ ਪਰ ਹੁਣ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਆਂਗਨਵਾੜੀ ਵਰਕਰਾਂ ਨਾਲ ਕੀਤੇ ਦੁਰਵਿਵਹਾਰ ਕਰਨ ਕਰਕੇ ਹੁਣ ਇਨ੍ਹਾਂ ਨਾਲ ਆਰ-ਪਾਰ ਦੀ ਲੜਾਈ ਲੜਣਗੀਆਂ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਨੇ ਇੱਥੇ ਕਿਹਾ ਕਿ ਆਂਗਣਵਾੜੀ ਮੁਲਾਜਮਾਂ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਰਵੱਈਆ ਬੇਦਰਦ ਹੈ ਜੋ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ 23 ਦਿਨਾਂ ਤੋਂ ਬਠਿੰਡਾ ਵਿਖੇ ਧਰਨੇ ਦੇ ਰਹੀਆਂ ਹਨ ਜਿੰਨਾਂ ਤੇ ਮੰਤਰੀ ਸਾਹਬ ਨੂੰ ਜਰਾ ਜਿੰਨਾਂ ਵੀ ਦਰਦ ਨਹੀ ਆ ਰਿਹਾ। ਉਨ੍ਹਾਂ ਕਿਹਾ ਕਿ ਮੰਤਰੀ ਸਾਹਬ ਹੋਰਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਨਹੀ ਜਿਸ ਕਰਕੇ ਜਥੇਬੰਦੀ ਵਿੱਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਸਾਹਬ ਨੇ ਵਰਕਰਾਂ ਤੇ ਹੈਲਪਰਾਂ ਦੇ 100 ਕਰੋੜ ਤੋਂ ਵੱਧ ਦੇ ਬਿੱਲਾਂ ਤੇ ਰੋਕ ਲਾਈ ਹੋਈ ਹੈ ਜਿੰਨਾਂ ਵਿੱਚ ਬੱਚਿਆਂ ਦਾ ਰਾਸ਼ਨ, ਆਂਗਣਵਾੜੀ ਕੇਂਦਰਾਂ ਦਾ ਕਿਰਾਇਆ, ਵਰਦੀਆਂ ਦੇ ਪੈਸੇ, ਵਰਕਰਾਂ ਦੇ ਟੀ. ਏ ਤੇ ਸਟੇਸ਼ਨਰੀ ਦੇ ਸਮਾਨ ਦੇ ਪੈਸੇ ਸਾਮਲ ਹਨ।ਉਨ੍ਹਾਂ ਦੱਸਿਆ ਕਿ ਉਕਤ ਮੁਲਾਜਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਮਾਣ ਭੱਤਾ ਵੀ ਨਹੀ ਮਿਲਿਆ ਹੈ।ਇਸ ਮੌਕੇ ਉਨ੍ਹਾਂ ਵਰਕਰਾਂ ਦਾ ਮਾਣ ਭੱਤਾ ਦਿੱਲੀ ਦੀ ਤਰਜ ਤੇ ਵਰਕਰ ਨੂੰ 10000 ਤੇ ਹੈਲਪਰ ਨੂੰ 5000 ਰੁਪਏ ਦੇਣ ਦੀ ਮੰਗ ਕੀਤੀ। ਇਸ ਮੌਕੇ ਜਿਲ੍ਹਾ ਆਗੂ ਬਲਵੀਰ ਕੌਰ ਲਹਿਰੀ, ਇੰਦਰਜੀਤ ਕੌਰ ਰਿੰਪੀ ਰਾਮਾਂ, ਪਰਮਜੀਤ ਕੌਰ ਤਲਵੰਡੀ, ਗੁਰਬਿੰਦਰ ਕੌਰ, ਮਨਜੀਤ ਕੌਰ ਸੀਂਗੋ, ਰਛਪਾਲ ਕੌਰ ਮੈਨੂੰਆਣਾ, ਧਰਮਜੀਤ ਕੌਰ ਮਿਰਜ਼ੇਆਣਾ, ਮਨਦੀਪ ਕੌਰ, ਰਾਣੀ ਕੌਰ, ਨਸੀਬ ਕੌਰ ਸਮੇਤ ਯੂਨੀਅਨ ਆਗੂ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration