"/> ਬਹਿਮਣ ਜੱਸਾ ਸਿੰਘ ਵਿਖੇ ਕਰਵਾਇਆ ਪਹਿਲਾ ਵਾਲੀਬਾਲ ਟੂਰਨਾਮੈਂਟ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਹਿਮਣ ਜੱਸਾ ਸਿੰਘ ਵਿਖੇ ਕਰਵਾਇਆ ਪਹਿਲਾ ਵਾਲੀਬਾਲ ਟੂਰਨਾਮੈਂਟ

Published On: punjabinfoline.com, Date: Feb 24, 2018

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬਹਿਮਣ ਜੱਸਾ ਸਿੰਘ ਦੇ ਡੇਰਾ ਬਾਬਾ ਰਾਮ ਦਾਸ ਜੀ ਦੇ ਪ੍ਰਬੰਧਕਾਂ, ਗ੍ਰਾਮ ਪੰਚਾਇਤ ਅਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਹਿਲਾ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਸਮੁੱਚੇ ਇਲਾਕੇ ਅਤੇ ਦੂਰੋਂ ਦੂਰੋਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਕੁਲਜਿੰਦਰ ਸਿੰਘ ਬਰਾੜ ਨੇ ਦੱਸਿਆ ਪਹਿਲੀ ਵਾਰ ਕਰਵਾਏ ਗਏ ਵਾਲੀਬਾਲ ਸ਼ੂਟਿੰਗ ਦੇ ਇਸ ਟੂਰਨਾਮੈਂਟ ਦੌਰਾਨ ਲਗਭਗ 40 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਦਿਨ ਰਾਤ ਚੱਲੇ ਮੁਕਾਬਲਿਆਂ ਦੌਰਾਨ ਪਿੰਡ ਉੱਲਕ ਜਿਲ੍ਹਾ ਮਾਨਸਾ ਟੀਮ ਨੇ ਪਹਿਲਾ ਸਥਾਂਨ ਹਾਸਲ ਕੀਤਾ ਜਦੋਂ ਕਿ ਦੂਜਾ ਸਥਾਨ ਪਿੰਡ ਮਲੋਟ ਦੀ ਟੀਮ ਵੱਲੋਂ ਪ੍ਰਾਪਤ ਕੀਤਾ ਗਿਆ। ਇਹਨਾਂ ਜੇਤੂ ਰਹੀਆਂ ਟੀਮਾਂ 'ਚੋਂ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਮਾਸਟਰ ਲਛਮਣ ਦਾਸ ਵੱਲੋਂ 6100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਕਿ ਦੂਜੇ ਸਥਾਨ 'ਤੇ ਰਹੀ ਟੀਮ ਨੂੰ 3100 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਬਰਾੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਅੰਦਰ ਖੇਡਾਂ ਦਾ ਪਿਆਰ ਪੈਦਾ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਖਣ ਦਾ ਇੱਕ ਉਪਰਾਲਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ਼ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਪ੍ਰੇਰਿਤ ਹੋਣ ਤਾਂ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਨਸ਼ਾ ਮੁਕਤ ਬਣਾ ਸਕੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਸ਼ਰਮਾ, ਰਣਦੀਪ ਸਿੱਧੂ, ਲੱਖਾ ਸਿੱਧੂ, ਗਗਨ ਸਿੱਧੂ, ਗੁਰਪਿਆਸ ਧਨੋਆ, ਗੁਰਦਾਸ ਧਨੋਆ, ਸੁੱਖਾ ਧਨੋਆ, ਨਿੱਕਾ ਧਨੋਆ, ਵੱਡਾ ਗਰੇਵਾਲ, ਅਮ੍ਰਿਤਪਾਲ ਅਤੇ ਪਰਗਟ ਫੌਜੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration