"/> ਹਾਰਦਿਕ ਕਾਲਜ ਭਵਾਨੀਗੜ ਵਿੱਚ ਧੂਮਧਾਮ ਨਾਲ ਮਨਾਈ ਹੋਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਾਰਦਿਕ ਕਾਲਜ ਭਵਾਨੀਗੜ ਵਿੱਚ ਧੂਮਧਾਮ ਨਾਲ ਮਨਾਈ ਹੋਲੀ

ਰੰਗਾਂ ਦੇ ਤਿਉਹਾਰ ਨੂੰ ਮਨਾਉਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ :-ਡਾ.ਅਜੇ ਗੋਇਲ
Published On: punjabinfoline.com, Date: Mar 03, 2018

ਭਵਾਨੀਗੜ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ ਵਿਖੇ ਕਾਲਜ ਮੈਨੇਜਮੈਟ ਸਮੇਤ ਸਟਾਫ ਅਤੇ ਵਿਿਦਆਰਥੀਆਂ ਨੇ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੁੂਮ ਧਾਮ ਨਾਲ ਮਨਾਇਆ। ਇਸ ਮੋਕੇ ਵਿਿਦਆਰਥੀਆਂ ਨੇ ਹੋਲੀ ਦੇ ਤਿਉਹਾਰ ਨਾਲ ਸਬੰਧਤ ਵੱਖ ਵੱਖ ਪ੍ਰਕਾਰ ਦੇ ਪਕਵਾਨਾਂ ਦੀ ਪੇਸ਼ਕਾਰੀ ਦਿੱਤੀ।ਕਾਲਜ ਦੇ ਪ੍ਰਿਸੀਪਲ ਡਾ.ਅਜੇ ਗੋਇਲ ਨੇ ਸਾਰੇ ਵਿਿਦਆਰਥੀਆਂ ਨੂੰ ਮਿਲ ਕੇ ਰੰਗਾਂ ਦੇ ਤਿਉਹਾਰ ਨੂੰ ਮਨਾਉਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ।ਇਸ ਮੋਕੇ ਕਾਲਜ ਦੇ ਚੇਅਰਮੈਨ ਪ੍ਰਵੇਸ਼ ਗੋਇਲ ਨੇ ਕੈਮੀਕਲ ਰੰਗਾਂ ਦੀ ਵਰਤੋਂ ਨਾ ਕਰਕੇ ਫੱੁਲਾਂ ਨਾਲ ਹੋਲੀ ਦੇ ਤਿਉਹਾਰ ਨੂੰ ਮਨਾਉਣ ਦਾ ਸੱਦਾ ਦਿੱਤਾ ਤੇ ਨਾਲ ਹੀ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਮੋਕੇ ਕਾਲਜ ਮੈਨੇਜਮੈਂਟ ਕਮੇਟੀ ਮੈਂਬਰ ਰਜਿੰਦਰ ਮਿੱਤਲ,ਮੋਹਿਤ ਮਿੱਤਲ,ਪਰਵੀਨ ਗੋਇਲ,ਰੀਤਾ ਰਾਣੀ,ਤੋ ਇਲਾਵਾ ਸਮੂਹ ਸਟਾਫ ਤੇ ਵਿਿਦਆਰਥੀ ਮੋਜੂਦ ਸਨ।
ਇਸੇ ਤਰਾਂ ਸੈਂਟ ਥੋਮਸ ਸਕੂਲ ਵਿੱਚ ਵੀ ਰੰਗਾਂ ਦਾ ਤਿਓਹਾਰ ਹੋਲੀ ਮੈਨੇਜਮੈਂਟ ਸਟਾਫ ਅਤੇ ਬੱਚਿਆਂ ਨੇ ਮਿਲ ਕੇ ਸਕੂਲ ਦੇ ਵੇਹੜੇ ਵਿੱਚ ਮਨਾਇਆ ।ਇਸ ਮੋਕੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration