"/> ਐਸ.ਐੱਚ.ਓ ਸਨੇਹੀ ਨੂੰ ਸਦਮਾ, ਮਾਤਾ ਦਾ ਦਿਹਾਂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਸ.ਐੱਚ.ਓ ਸਨੇਹੀ ਨੂੰ ਸਦਮਾ, ਮਾਤਾ ਦਾ ਦਿਹਾਂਤ

Published On: punjabinfoline.com, Date: Mar 04, 2018

ਧੂਰੀ, 3 ਮਾਰਚ (ਮਹੇਸ਼) - ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਇੰਸਪੈਕਟਰ ਰਾਜੇਸ਼ ਸਨੇਹੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਲੰਘੇ ਦਿਨੀਂ ਉਨਾਂ ਦੀ ਮਾਤਾ ਹਰਚੰਦ ਸੋਢੀ (82) ਦਾ ਅਚਾਨਕ ਦਿਹਾਂਤ ਹੋ ਗਿਆ। ਉਨਾਂ ਦੀ ਮੌਤ ’ਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸੀ ਆਗੂ ਹਰਮਨਦੇਵ ਬਾਜਵਾ, ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ, ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਧੂਰੀ ਗੈਸ ਸਰਵਿਸ ਦੇ ਐਮ.ਡੀ ਗੁਰਪਾਲ ਸਿੰਘ ਮਾਨ, ਸਿਟੀ ਲਾਈਟ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਨੀਟਾ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰੇਸ਼ ਬਾਂਸਲ, ਆਪ ਆਗੂ ਡਾ.ਅਨਵਰ ਭਸੌੜ, ਸੀਨੀਅਰ ਯੂਥ ਅਕਾਲੀ ਆਗੂ ਵਿਕੀ ਪਰੋਚਾ, ਯੂਥ ਕਾਂਗਰਸੀ ਆਗੂ ਮਿੱਠੂ ਲੱਡਾ, ਮਨੀਸ਼ ਵੈਦ, ਸਮੇਤ ਵੱਖ-ਵੱਖ ਰਾਜਨੀਤਿਕ, ਵਪਾਰਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਪੁਲਸ ਅਧਿਕਾਰੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਐਸ.ਐੱਚ.ਓ ਰਾਜੇਸ਼ ਸਨੇਹੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਪਾਠ ਦਾ ਭੋਗ 4 ਮਾਰਚ ਨੂੰ ਚੰਡੀਗੜ ਦੇ ਸੈਕਟਰ 7 ਦੇ ਗੁਰੂਘਰ ਵਿਖੇ ਪਾਇਆ ਜਾਵੇਗਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration