"/> ਲੋਕ ਮੇਲੇ ਦੌਰਾਨ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੀ ਰਹੀ ਝੰਡੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਮੇਲੇ ਦੌਰਾਨ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੀ ਰਹੀ ਝੰਡੀ

Published On: punjabinfoline.com, Date: Mar 04, 2018

ਸੰਗਰੂਰ, 4 ਮਾਰਚ (ਸਪਨਾ ਰਾਣੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਲੋਕ ਮੇਲਾ ਦੌਰਾਨ ਮੇਲੇ ਵਿਚ 57 ਕਾਲਜਾਂ ਨੇ ਭਾਗ ਲਿਆ | ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਟੀਮ ਨੰਬਰ 51 ਅਧੀਨ, ਪਿ੍ੰਸੀਪਲ ਡਾ. ਮੁਹੰਮਦ ਜਮੀਲ ਦੀ ਅਗਵਾਈ ਵਿਚ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ | ਡਾ. ਸੁਰਿੰਦਰ ਕੌਰ ਧਾਲੀਵਾਲ (ਯੂਥ ਕੋਆਰਡੀਨੇਟਰ) 'ਤੇ ਟੀਮ ਇੰਚਾਰਜ ਨੇ ਦੱਸਿਆ ਕਿ ਕਾਲਜ ਦੇ 101 ਵਿਦਿਆਰਥੀਆਂ ਨੇ ਸਾਰੀਆਂ ਹੀ ਆਈਟਮਾਂ ਵਿਚ ਭਾਗ ਲਿਆ | ਇਨ੍ਹਾਂ ਆਈਟਮਾਂ ਵਿਚ ਨੁੱਕੜ ਨਾਟਕ, ਲਘੂ ਫ਼ਿਲਮ, ਇਨੰੂ ਵਿਚ ਪਹਿਲਾ ਸਥਾਨ 11 ਗੋਲਡ ਮੈਡਲ ਅਤੇ ਟਰਾਫ਼ੀ, ਲੁੱਡੀ ਲੜਕਿਆਂ ਦੀ ਟੀਮ ਪਹਿਲੀ ਵਾਰ ਦੂਸਰਾ ਸਥਾਨ 'ਤੇ ਟਰਾਫ਼ੀ, ਲੂਣ ਮਿਆਣੀ 'ਤੇ ਗੀਟੇ ਵਿਚ ਦੂਸਰਾ ਸਥਾਨ, ਫੋਕ ਆਈਟਮਾਂ ਵਿਚ ਰੱਸਾ ਵੱਟਣਾ, ਖਿਦੋ, ਛਿਕੂ ਵਿਚ ਦੂਸਰਾ ਅਤੇ ਤਿੰਨ ਸਿਲਵਰ ਮੈਡਲ, ਸੰਮੀ, ਝੰੂਮਰ, ਲੋਕ ਸਾਜ ਅਤੇ ਨਾਲ ਬੁਣਨ ਵਿਚ ਤੀਸਰਾ ਸਥਾਨ ਹਾਸਲ ਕਰ ਕੇ ਯੂਥ ਕੋਆਰਡੀਨੇਟਰ ਡਾ. ਸੁਰਿੰਦਰ ਕੌਰ ਧਾਲੀਵਾਲ ਦੀ ਰਹਿਨੁਮਾਈ ਹੇਠ ਕਾਲਜ ਦਾ ਨਾਮ ਰੌਸ਼ਨ ਹੋਇਆ | ਕਾਲਜ ਪਿ੍ੰਸੀਪਲ ਡਾ. ਮੁਹੰਮਦ ਜਮੀਲ ਅਤੇ ਪ੍ਰੋ. ਸੁਖਬੀਰ ਸਿੰਘ ਵਾਇਸ ਪਿ੍ੰਸੀਪਲ ਸਾਹਿਬ ਨੇ ਵੱਖ-ਵੱਖ ਆਈਟਮਾਂ ਕੋਆਰਡੀਨੇਟਰ 'ਤੇ ਜੇਤੂ ਵਿਦਿਆਰਥੀਆਂ ਤੋਂ ਟਰਾਫ਼ੀ ਹਾਸਲ ਕਰ ਕੇ ਟੀਮ ਦੇ ਇੰਚਾਰਜ ਯੂਥ ਕੋਆਰਡੀਨੇਟਰ ਡਾ. ਸੁਰਿੰਦਰ ਕੌਰ ਨੰੂ ਪ੍ਰਾਪਤੀਆਂ 'ਤੇ ਵਧਾਈ ਦਿੱਤੀ | ਦੂਸਰੀਆਂ ਟੀਮਾਂ ਦੇ ਇੰਚਾਰਜ ਪ੍ਰੋ. ਤਨਵੀਰ, ਪ੍ਰੋ. ਰੇਣੂਕਾ ਬਜਾਜ, ਪ੍ਰੋ. ਰਾਜਦਵਿੰਦਰ ਸਿੰਘ, ਪ੍ਰੋ. ਰਵਿੰਦਰਪਾਲ ਸਿੰਘ, ਪ੍ਰੋ. ਸੁਧਾ, ਪ੍ਰੋ. ਹਤਿੰਦਰ ਕੌਰ, ਪ੍ਰੋ. ਰੁਪਿੰਦਰ ਸ਼ਰਮਾ, ਪ੍ਰੋ. ਸੁਭਾਸ, ਪੋ੍ਰ. ਮੋਨਿਕਾ ਗੋਇਲ ਅਤੇ ਪ੍ਰੋ. ਡਿਪੀ ਗੁਪਤਾ, ਪ੍ਰੋ. ਜਗਤਾਰ ਆਦਿ ਨੰੂ ਸਹਿਯੋਗ 'ਤੇ ਧੰਨਵਾਦ ਕੀਤਾ | ਇਸ ਲੋਕ ਮੇਲੇ ਵਿਚ ਕਾਲਜ ਇਤਿਹਾਸ ਵਿਚ ਪਹਿਲੀ ਵਾਰ ਲੋਕ ਮੇਲੇ ਵਿਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਓਵਰ ਆਲ ਤੀਜਾ ਸਥਾਨ ਹਾਸਲ ਅਤੇ ਟਰਾਫ਼ੀ ਕੁਲ 11 ਗੋਲਡ ਮੈਡਲ 22 ਸਿਲਵਰ ਮੈਡਲ ਅਤੇ ਤਿੰਨ ਟਰਾਫ਼ੀਆਂ ਹਾਸਲ ਕੀਤੀਆਂ

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration