"/> ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦਾ ਹੋਇਆ ਇਲਾਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦਾ ਹੋਇਆ ਇਲਾਜ

Published On: punjabinfoline.com, Date: Mar 04, 2018

ਸੰਗਰੂਰ,4 ਮਾਰਚ (ਸਪਨਾ ਰਾਣੀ) - ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 29ਵਾਂ ਸਿਹਤ ਪੰਦਰਵਾੜਾ 12 ਤੋਂ 26 ਫਰਵਰੀ ਤੱਕ ਮਨਾਇਆ ਗਿਆ | ਸਿਵਲ ਹਸਪਤਾਲ ਸੰਗਰੂਰ ਵਿਖੇ ਡਾ. ਕਿਰਪਾਲ ਸਿੰਘ ਐਸ.ਐਮ.ਓ. ਦੀ ਦੇਖ ਰੇਖ ਹੇਠ ਡਾ. ਵੀਰਇੰਦਰ ਸਿੰਘ ਡੈਂਟਲ ਸਰਜਨ ਦੀ ਯੋਗ ਅਗਵਾਈ ਹੇਠ ਡੈਂਟਲ ਟੀਮ ਜੋ ਇਸ ਪੰਦਰਵਾੜੇ ਨੰੂ ਸਫ਼ਲਤਾ ਪੂਰਵਕ ਨੇਪਰੇ ਚੜਾਇਆ | ਡਾ. ਕਿਰਨਜੋਤ ਬਾਲੀ ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਸਮੁੱਚੇ ਡੈਂਟਲ ਡਾਕਟਰਾਂ ਨੇ ਵੱਖ-ਵੱਖ ਕੈਂਪਾਂ ਵਿਚ 150 ਦੰਦਾਂ ਦੇ ਸੈੱਟਾਂ ਦੇ ਟੀਚੇ ਨੰੂ ਸਫ਼ਲਤਾ ਪੂਰਵਕ ਪਾਰ ਕਰਦੇ ਹੋਏ ਕੁੱਲ 179 ਦੰਦਾਂ ਦੇ ਸੈੱਟ ਬਣਵਾਏ | ਕੈਂਪਾਂ ਵਿਚ 3907 ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਗਿਆ ਅਤੇ 1500 ਦੇ ਕਰੀਬ ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ | ਦੰਦਾਂ ਦੇ ਸੈੱਟ ਵੰਡਣ ਮੌਕੇ ਡਾ. ਸੰਜੀਵ ਸ਼ਰਮਾ, ਡਾ. ਜੈਨਸੀ ਅਰੋੜਾ, ਡਾ. ਕੇ.ਡੀ. ਸਿੰਘ, ਡਾ. ਹਰਬੰਸ ਸਿੰਘ, ਡਾ. ਐਚ.ਐਸ. ਭੱੜੀ, ਡਾ. ਬਲਜੀਤ ਸਿੰਘ, ਡਾ. ਰਾਹੁਲ ਗੁਪਤਾ ਤੋਂ ਇਲਾਵਾ ਸ੍ਰੀ ਬਲਰਾਜ ਓਬਰਾਏ ਬਾਜ਼ੀ ਵੀ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration