"/> ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ

Published On: punjabinfoline.com, Date: Mar 04, 2018

ਸੰਗਰੂਰ,4 ਮਾਰਚ (ਸਪਨਾ ਰਾਣੀ) - ਸ੍ਰੀ ਏ.ਐਸ.ਰਾਏ ਆਈ.ਜੀ. ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਵਿਖੇ 10 ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਮੌਜੂਦ ਸਨ | ਸ੍ਰੀ ਰਾਏ ਨੇ ਪੁਲਿਸ ਲਾਇਨ ਦੀ ਕਾਇਆ ਕਲਪ ਕਰਨ ਅਤੇ ਇਹ ਨਵੇਂ ਪ੍ਰੋਜੈਕਟ ਤਿਆਰ ਕਰਨ ਲਈ ਸ: ਸਿੱਧੂ ਦੀ ਪਿੱਠ ਥਾਪੜਦਿਆਂ ਦੂਸਰੇ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀਆਂ ਨੰੂ ਵੀ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਉਨ੍ਹਾਂ ਵਿਚ ਜੀ.ਓ.ਮੈੱਸ ਦਾ ਫਿਟਨੈੱਸ ਜ਼ੋਨ, ਐਨ.ਜੀ.ਓ. ਮੈੱਸ, ਬਾਲ ਪਾਰਕ, ਬਾਕਸਿੰਗ ਅਤੇ ਕਿੱਕ ਬਾਕਸਿੰਗ ਖੇਤਰ, ਸਟੇਡੀਅਮ ਵਿਚ ਨਵੀਆਂ ਕੁਰਸੀਆਂ, ਪਰਿਵਾਰਕ ਫਿਟਨੈੱਸ ਜ਼ੋਨ, ਦਫ਼ਤਰ ਲਾਗੇ ਚਾਹ ਦੀ ਕੰਨਟੀਨ, ਪੁਲਿਸ ਪਰਿਵਾਰਾਂ ਲਈ ਸਸਤੀ ਕੀਮਤ ਦੇ ਸਮਾਨ ਦੀ ਕੰਨਟੀਨ, ਪੁਲਿਸ ਆਫ਼ੀਸ਼ੀਅਲ ਮੈੱਸ ਆਦਿ ਸ਼ਾਮਲ ਹਨ | ਸ੍ਰੀ ਹਰਮੀਤ ਸਿੰਘ ਹੰੁਦਲ ਐਸ.ਪੀ. (ਡੀ), ਸ੍ਰੀ ਹਰਿੰਦਰ ਸਿੰਘ ਐਸ.ਪੀ.ਐੱਚ, ਬੀਬੀ ਕੰਵਰਦੀਪ ਕੌਰ ਐਸ.ਪੀ. ਪਟਿਆਲਾ, ਦੀਪਜੋਤ ਕੌਰ ਸਹਾਇਕ ਕਮਿਸ਼ਨਰ, ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ. (ਆਰ), ਸ: ਨਾਹਰ ਸਿੰਘ ਡੀ.ਐਸ.ਪੀ. (ਐੱਚ), ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਧੂਰੀ, ਪਲਵਿੰਦਰ ਸਿੰਘ ਚੀਮਾਂ ਡੀ.ਐਸ.ਪੀ. ਅਮਰਗੜ੍ਹ, ਸੁਖਦੇਵ ਸਿੰਘ ਬਰਾੜ ਡੀ.ਐਸ.ਪੀ. (ਡੀ), ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ, ਡਾ: ਭਗਵਾਨ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਅੱਜ ਦੇ ਉਦਘਾਟਨ ਸਮਾਰੋਹ ਦੀ ਵਿਸ਼ੇਸ਼ ਗੱਲ ਇਹ ਰਹੀ ਕਿ 10 ਪ੍ਰੋਜੈਕਟਾਂ ਦਾ ਉਦਘਾਟਨ ਤੇਜ਼ੀ ਨਾਲ ਇੱਕ ਘੰਟੇ ਵਿਚ ਕਰ ਕੇ ਬਾਅਦ ਵਿਚ ਪਰਿਵਾਰਕ ਮਿਲਨੀ ਸਮਾਰੋਹ ਨੰੂ ਸ੍ਰੀ ਰਾਏ ਸਮੇਤ ਦੂਸਰੇ ਅਧਿਕਾਰੀਆਂ ਨੇ ਸੰਬੋਧਨ ਕੀਤਾ | ਸ੍ਰੀ ਰਾਏ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ 'ਤੇ 70 ਲੱਖ ਦੇ ਕਰੀਬ ਖ਼ਰਚ ਆਏ ਹਨ ਜਦ ਕਿ ਸਕੇਟਿੰਗ ਮੈਦਾਨ 'ਤੇ 2 ਕਰੋੜ ਰੁਪਏ ਤੋਂ ਵੱਧ ਖ਼ਰਚਾ ਆਇਆ ਹੈ | ਉਨ੍ਹਾਂ ਦੱਸਿਆ ਕਿ ਇਹ ਸਕੇਟਿੰਗ ਮੈਦਾਨ ਪੰਜਾਬ ਦਾ ਸਰਵੋਤਮ ਸਕੇਟਿੰਗ ਮੈਦਾਨ ਬਣ ਗਿਆ ਹੈ | ਇਸ ਦੇ ਲਈ ਸ: ਮਨਦੀਪ ਸਿੰਘ ਸਿੱਧੂ ਦੀ ਮਿਹਨਤ ਅਤੇ ਲਗਨ ਦੀ ਪ੍ਰਸੰਸਾ ਕੀਤੀ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration