"/> 11 ਮਾਰਚ ਨੂੰ ਵੱਡੇ ਪੱਧਰ ਤੇ ਕੀਤੀ ਜਾਏਗੀ ਪੋਲ ਖੋਲ ਰੈਲੀ -ਅਜੈ ਚੋਧਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

11 ਮਾਰਚ ਨੂੰ ਵੱਡੇ ਪੱਧਰ ਤੇ ਕੀਤੀ ਜਾਏਗੀ ਪੋਲ ਖੋਲ ਰੈਲੀ -ਅਜੈ ਚੋਧਰੀ

Published On: punjabinfoline.com, Date: Mar 08, 2018

ਰਾਜਪੁਰਾ,8 ਮਾਰਚ (ਰਾਜੇਸ਼ ਡਾਹਰਾ ) ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਦੀ ਅਗੁਵਾਈ ਵਿਚ ਲਾਇੰਸ ਕਲੱਬ ਵਿਖੇ ਜਿਲ਼੍ਹਾ ਪਟਿਆਲਾ ਦੇ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਰੱਖੀ ਗਈ । ਜਿਥੇ ਪਰਮਿੰਦਰ ਰੋਮੀ ਅਤੇ ਮਨਿੰਦਰ ਸ਼ਰਮਾਂ ਵਿਸ਼ੇਸ਼ ਤੋਰ ਤੇ ਪੁਜੇ ।ਜਿਸ ਵਿਚ ਵਿਸ਼ੇਸ ਤੋਰ ਤੇ ਯੁਵਾ ਮੋਰਚਾ ਪੰਜਾਬ ਦੇ ਜਰਨਲ ਸੈਕਟਰੀ ਅਨੁਜ ਛਾੜੀਆ ਅਤੇ ਜਿਲ਼੍ਹਾ ਭਾਜਪਾ ਕੈਸ਼ੀਅਰ ਰਕੇਸ਼ ਕੁਕਰੇਜਾ, ਭਾਜਪਾ ਸੀਨੀਅਰ ਆਗੂ ਨਰੇਸ਼ ਧੀਮਾਨ ਵੀ ਪਹੁੰਚੇ।
ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗਲਬਾਤ ਕਰਦਿਆ ਸ਼੍ਰੀ ਛਾੜੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਝੂਠ ਬੋਲ ਕੇ ਆਪਣੀ ਸਰਕਾਰ ਤਾਂ ਬਣਾ ਲਈ ਪਰ ਜਦੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵਾਰੀ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖਜਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ।ਉਨ੍ਹਾਂ ਕਿਹਾਕਿ ਅਕਾਲੀ ਭਾਜਪਾ ਸਰਕਾਰ ਵਲੋਂ ਜਿਹੜੀਆਂ ਸਕੀਮਾਂ ਲੋਕਾਂ ਲਈ ਚਲਾਈਆਂ ਗਈਆਂ ਸਨ ਉਨ੍ਹਾਂ ਨੂੰ ਅੱਜ ਕੈਪਟਨ ਸਰਕਾਰ ਇਕ ਇਕ ਕਰਕੇ ਬੰਦ ਕਰ ਰਹੀ ਹੈ ਅਤੇ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ।
ਛਾੜੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਨਸ਼ਾ ਖਤਮ ਕਰਨ ਦੀ ਸੋਹ ਖਾਦੀ ਸੀ ਅਤੇ ਹਰ ਘਰ ਵਿਚ ਨੋਕਰੀ, ਨੋਜਵਾਨਾਂ ਨੂੰ ਸਮਾਰਟ ਫੋਨ ਦੇਣ ਝੁਠੇ ਵਾਅਦੇ ਕੀਤੇ ਸਨ ਜੋ ਕਿ ਸਰਕਾਰ ਨੇ ਲਾਰੇ ਲਾ ਕੇ ਸਰਕਾਰ ਬਣਾ ਤਾਂ ਲਈ ਸੀ ਪਰ ਹੁਣ ਪੰਜਾਬ ਦੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।ਪ੍ਰਧਾਨ ਚੋਧਰੀ ਨੇ ਕਿਹਾ ਕਿ 11 ਮਾਰਚ ਨੂੰ ਸਮਾਣਾ ਵਿਖੇ ਅਤੇ 18 ਮਾਰਚ ਨੂੰ ਵੱਡੇ ਪੱਧਰ ਤੇ ਜਲੰਧਰ ਵਿਖੇ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿਚ ਪੰਜਾਬ ਭਰ ਵਿਚੋਂ ਅਕਾਲੀ ਭਾਜਪਾ ਦੇ ਸਮੁੱਚੀ ਲੀਡਰਸ਼ਿਪ ਸਮੇਤ ਪਾਰਟੀ ਵਰਕਰ ਕੈਪਟਨ ਸਰਕਾਰ ਖਿਲਾਫ ਰੋਸ ਰੈਲੀ ਵਿਚ ਸ਼ਾਮਲ ਹੋਣਗੇ।ਇਸ ਮੋਕੇ ਜਿਲ਼੍ਹਾ ਪਟਿਆਲਾ ਯੁਵਾ ਮੋਰਚਾ ਦੀ ਨਵੀਆਂ ਨਿਯੁਕਤੀਆਂ ਵੀ ਕੀਤੀਆ ਗਈਆਂ ਜਿਸ ਵਿਚ ਰਿੰਕੂ ਸਲੇਮਪੁਰੀਆਂ ਮੀਤ ਪ੍ਰਧਾਨ ਜਿਲ਼੍ਹਾ ਪਟਿਆਲਾ,ਨਰਿੰਦਰ ਸ਼ਰਮਾਂ ਮੀਤ ਪ੍ਰਧਾਨ ਦਿਹਾਤੀ, ਵਿਨੋਦ ਬੱਬਰ ਜਿਲ੍ਹਾ ਸੈਕਟਰੀ, ਪੰਕਜ ਲੁਥਰਾ ਜਿਲ਼੍ਹਾ ਸੈਕਟਰੀ, ਰਿੰਕੂ ਚੋਧਰੀ ਮੀਡੀਆ ਇੰਚਾਰਜ, ਤਰੁਨ ਸ਼ਰਮਾਂ ਮੀਤ ਪ੍ਰਧਾਨ, ਸਜੀਵ ਸ਼ਰਮਾਂ ਮੰਡਲ ਪ੍ਰਧਾਨ ਬਹਾਦੁਰਗੜ, ਕਰਮਜੀਤ ਸ਼ੇਰਗਿਲ ਸੈਕਟਰੀ ਰਾਜਪੁਰਾ,ਨਰਿੰਦਰ ਸ਼ਰਮਾਂ ਮੰਡਲ ਪ੍ਰਧਾਨ ਪੁਰਾਣਾ ਰਾਜਪੁਰਾ, ਸਰਬਜੀਤ ਸਿੰਘ ਸ਼ੇਰਗਿਲ ਮੰਡਲ ਪ੍ਰਧਾਨ ਬਸੰਤਪੁਰਾ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।ਇਸ ਮੋਕੇ ਸ਼ਾਮ ਸੁੰਦਰ ਵਧਵਾ, ਐਡਵੋਕੇਟ ਅਮਨਦੀਪ ਸਿੰਘ ਭਾਟੀਆਂ, ਨਰਿੰਦਰ ਕੋਸ਼ਿਸ ਸੀ ਮੀਤ ਪ੍ਰਧਾਨ ਪਟਿਆਲਾ, ਦਮਨ ਕਪੂਰ ਸਨੋਰ, ਵਰੁਨ ਜਿੰਦਲ ਪਟਿਆਲਾ, ਕੁਲਵਿੰਦਰ ਕੰਬੋਜ਼, ਜਸਵੰਤ ਸਿੰਘ, ਵਿਕਾਸ ਕੁਮਾਰ, ਪ੍ਰਦੀਪ ਸਿੰਘ ਸਮੇਤ ਹਰ ਹਾਜਰ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration