"/> ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ

Published On: punjabinfoline.com, Date: Mar 08, 2018

ਰਾਮਾਂ ਮੰਡੀ,9 ਮਾਰਚ (ਬੁੱਟਰ) ਸਮਾਜ ਸੇਵਾ ਦੇ ਖੇਤਰ 'ਚ ਵੱਖ-ਵੱਖ ਪੱਖਾਂ ਤੋਂ ਯੋਗਦਾਨ ਪਾਉਣ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ਼ ਨਗਰ ਦੀਆਂ ਦੋ ਲੜਕੀਆਂ ਦੇ ਵਿਆਹਾਂ ਸਮੇਂ ਲੋੜ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਯੋਗ ਸਮਾਨ ਭੇਂਟ ਕੀਤਾ ਗਿਆ।ਲੋਕ ਗਾਇਕ ਨਵਦੀਪ ਸੰਧੂ ਦੀ ਪ੍ਰੇਰਨਾ ਨਾਲ਼ ਬਾਬਾ ਫ਼ਰੀਦ ਨਗਰ ਬਠਿੰਡਾ ਦੀ ਸੰਗਤ ਨੇ ਅਮਰਜੀਤ ਸਿੰਘ ਚੀਮਾ ਦੀ ਅਗਵਾਈ 'ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਨਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਦੀ ਸ਼ਾਦੀ ਮੌਕੇ ਫ਼ਰਨੀਚਰ,ਬਰਤਨ ਅਤੇ ਕੱਪੜੇ ਆਦਿ ਭੇਂਟ ਕੀਤੇ ਗਏ।ਮਾਲਵਾ ਵੈੱਲਫੇਅਰ ਕਲੱਬ ਦੇ ਉੱਦਮ ਸਦਕਾ ਪਿਆਰਾ ਸਿੰਘ ਖ਼ਾਲਸਾ ਦੀ ਲੜਕੀ ਦੇ ਵਿਆਹ ਮੌਕੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ਼ ਬਾਰ੍ਹਾਂ ਹਜ਼ਾਰ ਰੁਪਏ ਦਾ ਲੋੜੀਂਦਾ ਘਰੇਲੂ ਸਮਾਨ ਖ਼ਰੀਦ ਕੇ ਦਿੱਤਾ ਗਿਆ।ਕਲੱਬ ਦੇ ਇਸ ਉਪਰਾਲੇ ਦੀ ਨਗਰ ਨਿਵਾਸੀਆਂ ਨੇ ਸ਼ਲਾਘਾ ਕੀਤੀ।ਬੀਬੀ ਚਰਨਜੀਤ ਕੌਰ ਸਿੱਧੂ ਧਰਮ ਪਤਨੀ ਗੁਰਮੇਲ ਸਿੰਘ ਸਿੱਧੂ ਸੇਵਾ ਮੁਕਤ ਐੱਸ.ਪੀ.ਪੰਜਾਬ ਪੁਲਿਸ ਵੱਲੋਂ ਵੀ ਇਸ ਮੌਕੇ ਲੋੜੀਂਦੇ ਬਰਤਨਾਂ ਦਾ ਸੈੱਟ ਭੇਂਟ ਕੀਤਾ ਗਿਆ।ਇਸ ਮੌਕੇ ਲੋਕ ਗਾਇਕ ਨਵਦੀਪ ਸੰਧੂ,ਅਮਰਜੀਤ ਸਿੰਘ ਚੀਮਾ, ਮੱਖਣ ਸਿੰਘ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ,ਗੁਰਵਿੰਦਰ ਸਿੰਘ ਬੁੱਟਰ,ਰੇਸ਼ਮ ਸਿੰਘ ਰੋਮਾਣਾ,ਹਰਮਨ ਸਿੰਘ ਨੰਬਰਦਾਰ,ਗੁਰਪ੍ਰੀਤ ਸਿੰਘ,ਬਲਜਿੰਦਰ ਸਿੰਘ,ਪਰਗਟ ਸਿੰਘ,ਮਦਨ ਸਿੰਘ,ਸੁਖਵੀਰ ਸਿੰਘ,ਬਲਦੇਵ ਸਿੰਘ ਖ਼ਾਲਸਾ,ਮਨਪ੍ਰੀਤ ਸਿੰਘ ਬੁੱਟਰ,ਜਸਵੰਤ ਸਿੰਘ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration